Uncategorized

ਰਾਸ਼ਨ ਕਾਰਡਾਂ ਦੇ ਫਾਰਮ ਭਰਨ ਦੀ ਮੁਫਤ ਸੇਵਾ ਲਗਾਤਾਰ ਜਾਰੀ

ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਵਲੋਂ ਸੈਂਕੜੇ ਫਾਰਮ ਭਰੇ ਗਏ

ਮਲੇਰਕੋਟਲਾ 30 ਜੁਲਾਈ ( ਵਾਸ਼ਿਸ਼ਟ )


ਗਿਆਨਮ ਸੰਸਕ੍ਰਿਤੀ ਮਲੇਰਕੋਟਲਾ (ਸੇਵਾ ਸੰਸਥਾ) ਵਲੋਂ ਨਵੇਂ ਰਾਸ਼ਨ ਕਾਰਡ ਬਣਵਾਉਣ ਦੇ ਚਲਾਏ ਜਾ ਰਹੇ ਅਭਿਆਨ ਦੌਰਾਨ ਛੋਟਾ ਚੌਂਕ ਵਿਖੇ ਮੁਫਤ ਕੈਂਪ ਲਗਾ ਕੇ ਪਿਛਲੇ ਦਸ ਦਿਨਾਂ ਵਿੱਚ ਪੂਰੇ ਸ਼ਹਿਰ ਦੇ ਅਲੱਗ ਅਲੱਗ ਵਾਰਡਾਂ ਦੇ ਤਕਰੀਬਨ 300 ਦੇ ਕਰੀਬ ਫਾਰਮ ਭਰੇ ਜਾ ਚੁੱਕੇ ਹਨ ਤੇ ਅੱਗੋਂ ਮੁਫ਼ਤ ਸੇਵਾ ਲਗਾਤਾਰ ਜਾਰੀ ਹੈ।

ਉਕਤ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਮੁੱਖ ਸਹਿਯੋਗੀ ਮਦਨ ਮਦਹੋਸ਼ ਸਾਬਕਾ ਮਿਉਂਸਪਲ ਕੌਂਸਲਰ ਨੇ ਦੱਸਿਆ ਕਿ ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਦੀ ਸੰਸਥਾਪਿਕਾ ਸਲੋਨੀ ਗੋਇਲ ਮਿਰਚੀਆ ਨੇ ਪਿਛਲੇ ਪੰਜ ਸਾਲਾਂ ਦੌਰਾਨ ਬਹੁਤ ਸਾਰੇ ਪ੍ਰਸੰਸਾਯੋਗ ਕਾਰਜ ਕਰਕੇ ਪਰਿਵਾਰ ਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ਜਿਵੇਂ ਕਿ ਜੂਨ ਮਹੀਨੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਦੌਰਾਨ ਸ੍ਰੀ ਹਨੂੰਮਾਨ ਮੰਦਿਰ ਦੇ ਪਰਿਸਰ ਵਿੱਚ ਇੱਕ ਮਹੀਨੇ ਦਾ ਰਾਮਾਇਣ ਪਾਠ ਪੜਾਉਣ ਦਾ ਕੈਂਪ ਲਗਾ ਕੇ ਸ੍ਰੀ ਸ਼ਿਆਮ ਖਾਟੂ ਤੇ ਸਾਲਾਸਰ ਮੰਦਿਰ ਵਿੱਚ ਸਨਮਾਨ ਸਮਾਰੋਹ ਕਰਕੇ ਇੱਕ ਨਵਾਂ ਕਿਰਤੀ ਮਾਨ ਸਥਾਪਿਤ ਕੀਤਾ ਹੈ ਜਿਸ ਲਈ ਸਪਤ ਸਿੱਧੂ ਡਾਕਟਰ ਭੀਮ ਰਾਓ ਅੰਬੇਦਕਰ ਸਟੱਡੀ ਸਰਕਲ ਚੰਡੀਗੜ੍ਹ ਵਲੋਂ ਮਿਸ ਸਲੋਨੀ ਗੋਇਲ ਨੂੰ ‘ਦੁਰਗਾ ਵਾਹਿਨੀ’ ਪੁਰਸਕਾਰ ਨਾਲ ਨਿਵਾਜਿਆ ਗਿਆ।

ਇਸੇ ਤਰ੍ਹਾਂ ਹੁਸ਼ਿਆਰ ਬੱਚਿਆਂ ਦੇ ਵਜੀਫੇ ਲਗਵਾਉਣ ਲਈ ਵੀ ਇਨ੍ਹਾਂ ਨੇ ਮਿਉਂਸਪਲ ਕੌਂਸਲਰ ਬੇਅੰਤ ਕਿੰਗਰ ਦੇ ਸਹਿਯੋਗ ਨਾਲ ਫਾਇਲਾਂ ਜਮ੍ਹਾ ਕਰਵਾਈਆਂ ਹਨ ਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦੀ ਸੇਵਾ ਸੰਸਥਾ ਵਲੋਂ ਨਿਰੰਤਰ ਜਾਰੀ ਹੈ।

ਵਰਨਣਯੋਗ ਹੈ ਕਿ ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਵਲੋਂ ਕਰਵਾਏ ਜਾ ਰਹੇ ਹਰ ਤਰ੍ਹਾਂ ਦੇ ਧਾਰਮਿਕ ਸਮਾਜਿਕ ਕਾਰਜ ਕਰਵਾਉਣ ਲਈ ਉਨ੍ਹਾਂ ਦੀ ਟੀਮ ਮਾਲਤੀ ਸਿੰਗਲਾ ਸਾਬਕਾ ਮਿਉਂਸਪਲ ਕੌਂਸਲਰ, ਉਰਮਿਲਾ ਗੋਇਲ, ਸੋਨੂੰ ਮਿਰਚੀਆ ਤੇ ਵਿਸ਼ੇਸ਼ਿਕਾ ਸਿੰਘਲ ਆਦਿ ਦਾ ਹਮੇਸ਼ਾ ਭਰਪੂਰ ਸਹਿਯੋਗ ਰਹਿੰਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!