ਬਾਬਾ ਆਤਮਾ ਰਾਮ ਡੇਰੇ ਵਿਖੇ ਦੁਰਗਾ ਵਾਹਿਨੀ ਸਲੋਨੀ ਗੋਇਲ ਦਾ ਸਨਮਾਨ

ਮਲੇਰਕੋਟਲਾ 01 ਜੁਲਾਈ ( ਵਾਸ਼ਿਸ਼ਟ )

ਬਾਬਾ ਆਤਮਾ ਰਾਮ ਡੇਰੇ ਵਿਖੇ ਸ਼੍ਰੀ ਆਤਮਾ ਰਾਮ ਸੇਵਾ ਸਮਿਤੀ ਰਜਿ ਮਲੇਰਕੋਟਲਾ ਵਲੋਂ ਦੁਰਗਾ ਵਾਹਿਨੀ ਸਲੋਨੀ ਗੋਇਲ ਦਾ ਸਨਮਾਨ ਕੀਤਾ ਗਿਆ। ਜਿੱਥੇ ਸਲੋਨੀ ਗੋਇਲ ਨੂੰ ਸਿਰੋਪਾ ਉੱਘੀ ਸਮਾਜ ਸੇਵਿਕਾ ਕਿਰਨ ਚੋਪੜਾ ਨੇ ਆਪਣੇ ਕਰ ਕਮਲਾਂ ਨਾਲ ਪਹਿਨਾਇਆ ਉੱਥੇ ਸਮਿਤੀ ਦੇ ਪ੍ਰਧਾਨ ਬੇਅੰਤ ਕਿੰਗਰ ਮਿਉਂਸਪਲ ਕੌਂਸਲਰ ਤੇ ਹੋਰ ਅਹੁਦੇਦਾਰਾਂ ਤੋਂ ਇਲਾਵਾ ਅਜੇ ਸ਼ਰਮਾ, ਮੁਕੇਸ਼ ਦੁਆ, ਸੰਜੇ ਵੋਹਰਾ, ਵਿਪਨ ਚਾਵਲਾ, ਨਰੇਸ਼ ਸਿੰਗਲਾ ਆਦਿ ਪਤਵੰਤੇ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।


ਸਲੋਨੀ ਗੋਇਲ ਦੀਆਂ ਉਪਲੱਬਧੀਆਂ ਦੀ ਵਿਆਖਿਆ ਕਰਦੇ ਹੋਏ ਬਹਾਵਲਪੁਰੀ ਪੰਚਾਇਤੀ ਸਭਾ ਦੇ ਪ੍ਰਧਾਨ ਪ੍ਰੇਮ ਸਾਗਰ ਕਿੰਗਰ ਨੇ ਦਸਿਆ ਕਿ ਪਿਛਲੇ ਦਿਨੀਂ ਗਿਆਨਮ ਸੰਸਕ੍ਰਿਤੀ ਦੀ ਸੰਸਥਾਪਕ ਸਲੋਨੀ ਗੋਇਲ ਨੇ ਮਦਨ ਮਦਹੋਸ਼ ਮਿਉਂਸਪਲ ਕੌਂਸਲਰ ਤੇ ਮਾਲਤੀ ਸਿੰਗਲਾ ਮਿਉਂਸਪਲ ਕੌਂਸਲਰ ਦੇ ਆਸ਼ੀਰਵਾਦ ਨਾਲ ਹਨੂੰਮਾਨ ਮੰਦਿਰ ਪਰਿਸਰ ਵਿੱਚ ਪਿਛਲੇ ਜੂਨ ਮਹੀਨੇ ’ਚ ਰਾਮਾਇਣ ਪਾਠ ਕੈਂਪ ਲਗਾ ਕੇ ਪੂਰੇ ਇਲਾਕੇ ਵਿੱਚ ਇੱਕ ਨਵਾਂ ਕਿਰਤੀ ਮਾਨ ਸਥਾਪਿਤ ਕੀਤਾ ਹੈ


ਜਿਸ ਦੇ ਫਲ ਸਵਰੂਪ ਸਹਿਯੋਗੀ ਸੰਸਥਾ ਸਪਤ ਸਿੰਧੂ ਡਾਕਟਰ ਭੀਮ ਰਾਓ ਅੰਬੇਦਕਰ ਸਟੱਡੀ ਸਰਕਲ ਚੰਡੀਗੜ ਵਲੋਂ ਸ਼੍ਰੀ ਖਾਟੂ ਸ਼ਿਆਮ ਤੇ ਸਾਲਾਸਰ ਮੰਦਿਰ ਸਾਜਿਦਾ ਕਲੋਨੀ ਮਲੇਰਕੋਟਲਾ ਵਿਖੇ ਸਮਾਪਤੀ ਤੇ ਸਨਮਾਨ ਸਮਾਰੋਹ ਕਰਕੇ ਇਨ੍ਹਾਂ ਨੂੰ ‘ਦੁਰਗਾ ਵਾਹਿਨੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਵਰਨਣਯੋਗ ਹੈ ਕਿ ਇਸ ਮੌਕੇ ਸ਼੍ਰੀ ਰਾਧਾ ਕ੍ਰਿਸ਼ਨ ਸਵਰਮਯ ਸੰਕੀਰਤਨ ਪਰਿਵਾਰ ਦੁਆਰਾ ਭਜਨਾਂ ਰਾਹੀਂ ਖੂਬ ਰੰਗ ਬੰਨ੍ਹਿਆ ਗਿਆ ਤੇ ਸੰਗਤ ਵਿੱਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਯਸ਼ਪਾਲ ਗੋਇਲ, ਅਰਵਿੰਦ ਭਾਰਦਵਾਜ, ਧੀਰਜ ਮਿੰਟੂ, ਚੰਦਰ ਮੋਹਨ, ਡਾਕਟਰ ਰਾਕੇਸ਼ ਸ਼ਰਮਾ, ਰਾਜ ਕੁਮਾਰ ਰਤਨੀਆ, ਤਨੂ ਗਰਗ, ਵਿਸ਼ੇਸ਼ਿਕਾ ਸਿੰਘਲ, ਦੀਕਸ਼ਾ ਸ਼ਰਮਾ, ਰਾਮ ਪਾਲ ਸਿੰਗਲਾ ਹੋਰਾਂ ਦੇ ਨਾਮ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ।




