Uncategorized

ਡੀ.ਸੀ. ਮਲੇਰਕੋਟਲਾ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਨੰਗਲ, ਚੀਮਾ

25 ਸਤੰਬਰ ਨੂੰ ਦਫ਼ਤਰੀ ਕੰਮ ਬੰਦ/ਹੜਤਾਲ ਕਰਕੇ ਡੀ.ਸੀ. ਦੇ ਦਫ਼ਤਰ ਅੱਗੇ ਲਾਇਆ ਜਾਵੇਗਾ ਧਰਨਾ

ਮਲੇਰ ਕੋਟਲਾ 21 ਸਤੰਬਰ ( ਸੂਤਰ )


ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਡੀ.ਸੀ. ਦਫਤਰ ਦੇ ਕਰਮਚਾਰੀਆਂ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਗਾਲ੍ਹਾਂ ਕੱਢ ਕੇ ਬੇ—ਇੱਜ਼ਤ ਕੀਤਾ, ਜਿਸ ਨਾਲ ਪੜ੍ਹੇ—ਲਿਖੇ ਕਰਮਚਾਰੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਹੋਈ ਹੈ। ਜਿਹੜੇ ਕਰਮਚਾਰੀਆਂ ਵੱਲੋਂ ਇਸ ਗੱਲ ਦਾ ਬੁਰਾ ਮੰਨਦੇ ਹੋਏ ਵਿਰੋਧ ਕੀਤਾ ਜਾਂਦਾ ਹੈ, ਉਹਨਾਂ ਕਰਮਚਾਰੀਆਂ ਨੂੰ ਬਿਨ੍ਹਾਂ ਕਿਸੇ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਨੇ ਕਿਹਾ ਕਿ ਇਹ ਗੱਲਾਂ ਜੱਥੇਬੰਦੀ ਦੇ ਧਿਆਨ ਵਿੱਚ ਆਉਣ ਤੇ ਉਕਤ ਅਧਿਕਾਰੀ ਨੂੰ ਮਹੀਨਾ ਜੁਲਾਈ—2026 ਵਿੱਚ ਮਿਲ ਕੇ ਸਾਰੀ ਗੱਲਬਾਤ ਕੀਤੀ, ਜਿਸ ਤੇ ਸਬੰਧਤ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਗੇ ਤੋਂ ਕਿਸੇ ਕਰਮਚਾਰੀ ਨਾਲ ਬਦਸਲੂਕੀ ਨਹੀਂ ਕੀਤੀ ਜਾਵੇਗੀ, ਪਰ ਇਸ ਦੇ ਬਾਵਜੂਦ ਰੰਜਿਸ਼ ਤਹਿਤ ਕਰਮਚਾਰੀਆਂ ਦਾ ਨਿੱਜੀ ਰਿਕਾਰਡ ਖਰਾਬ ਕਰਕੇ ਭਵਿੱਖ ਖਰਾਬ ਕਰਨ ਦੀ ਨੀਤੀ ਅਪਣਾਈ ਹੈ।

ਯੂਨੀਅਨ ਆਗੂਆਂ ਨੇ ਕਿਹਾ ਕਿ ਚੰਗੇ ਅਧਿਕਾਰੀ ਦਾ ਕੰਮ ਚੰਗਾ ਪ੍ਰਸ਼ਾਸਨ ਦੇਣਾ ਹੁੰਦਾ ਨਾ ਕਿ ਆਪਣੇ ਹੀ ਕਰਮਚਾਰੀਆਂ ਤੇ ਅਹੁਦੇ ਦੀ ਧੌਂਸ ਦਿਖਾ ਕੇ ਜ਼ਲੀਲ ਕਰਨਾ। ਆਗੂਆਂ ਨੇ ਇਹ ਵੀ ਕਿਹਾ ਡੀ.ਸੀ. ਮਲੇਰਕੋਟਲਾ ਦਾ ਆਪਣੇ ਹੀ ਸਟਾਫ ਨਾਲ ਅਜਿਹਾ ਗਲਤ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਰੋਸ ਵਜੋਂ ਡੀ.ਸੀ. ਦਫ਼ਤਰ ਮਲੇਰਕੋਟਲਾ ਅਤੇ ਇਸ ਅਧੀਨ ਪੈਂਦੀਆਂ ਸਬ ਡਵੀਜਨਾਂ ਮਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਸਮੂਹ ਕਰਮਚਾਰੀ ਮਿਤੀ 25—09—2026 ਨੂੰ ਦਫ਼ਤਰੀ ਕੰਮ ਛੱਡ ਕੇ ਡੀ.ਸੀ. ਦੇ ਦਫ਼ਤਰ ਸਾਹਮਣੇ ਧਰਨਾ ਦੇਣਗੇ। ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਹੜਤਾਲ ਅੱਗੇ ਵਧਾਉਣ ਜਾਂ ਹੋਰ ਐਕਸ਼ਨ ਦੇਣ ਦਾ ਐਲਾਨ ਜੱਥੇਬੰਦੀ ਵੱਲੋਂ ਉਸੇ ਧਰਨੇ ਵਿੱਚ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected !!