Uncategorized
ਜ਼ਿਲ੍ਹਾ ਬਾਰ ਐਸੋਸੀਏਸ਼ਨ, ਮਾਲੇਰਕੋਟਲਾ ਵਲੋਂ ਭੁੱਖ ਹੜਤਾਲ ਜ਼ਾਰੀ

ਮਾਲੇਰ ਕੋਟਲਾ 31 ਜੁਲਾਈ ( ਵਾਸ਼ਿਸ਼ਟ )

ਡਿਸਟ੍ਰਿਕਟ ਬਾਰ ਐਸੋਸੀਏਸ਼ਨ ਮਾਲੇਰ ਕੋਟਲਾ ਵਲੋਂ ਐਲ ਏ ਡੀ ਸੀ ਸਕੀਮ ਨੂੰ ਬਿਨਾਂ ਦੇਰੀ ਰੱਦ ਕਰਵਾਉਣ ਲਈ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਪਿੱਛਲੇ ਦਿਨਾਂ ਤੋਂ ਲਗਾਤਾਰ ਜਾਰੀ ਅੱਜ 24 ਵੇ ਦਿਨ ਇਸ ਲੜੀ ਨੂੰ ਅਗੇ ਵਧਾਉਂਦੇ ਹੋਏ ਐਡਵੋਕੇਟ ਬਿੰਦਰ ਚੋਪੜਾ, ਐਡਵੋਕੇਟ ਸੁਖਪਾਲ ਸਿੰਘ, ਐਡਵੋਕੇਟ ਜਤਿੰਦਰ ਸਿੰਘ ਮੇਹਦੇਵੀ, ਐਡਵੋਕੇਟ ਰਾਜਿੰਦਰ ਸਿੰਘ, ਐਡਵੋਕੇਟ ਵਰਿੰਦਰ ਸਿੰਘ, ਐਡਵੋਕੇਟ ਚਮਕੌਰ ਸਿੰਘ, ਐਡਵੋਕੇਟ ਸੁਖਜੀਤ ਸਿੰਘ,ਐਡਵੋਕੇਟ ਐਸ ਐਸ ਹੈਦਰ, ਐਡਵੋਕੇਟ ਤਨਵੀਰ ਕੌਰ,ਐਡਵੋਕੇਟ ਪਵਨਪ੍ਰੀਤ ਕੌਰ ਅਤੇ ਐਡਵੋਕੇਟ ਆਇਸ਼ਾ ਕੁਰੈਸ਼ੀ ਵਲੋਂ ਭੁੱਖ ਹੜਤਾਲ ਕੀਤੀ ਗਈ ਜ਼ਿਲਾ ਮਾਲੇਰ ਕੋਟਲਾ ਦੇ ਸਮੂੰਹ ਵਕੀਲਾ ਵਲੋਂ ਸਰਕਾਰ ਨੂੰ ਇਸ ਸਕੀਮ ਨੂੰ ਬਿਨਾਂ ਦੇਰੀ ਵਾਪਸ ਲੈਣ ਦੀ ਅਪੀਲ਼ ਕੀਤੀ ਗਈ ਹੈ.




