Uncategorized

ਸਾਉਣੀ ਸੀਜਨ 2026-27 ਲਈ 201 ਸਰਕਾਰੀ ਮੰਡੀਆਂ ਨਿਰਧਾਰਤ : ਡਿਪਟੀ ਕਮਿਸ਼ਨਰ

ਕਿਸਾਨ ਵੀਰ ਜਿਨਸ ਚੰਗੀ ਤਰ੍ਹਾਂ ਸੁਕਾ ਕੇ ਮੰਡੀਆਂ 'ਚ ਲਿਆਉਣ

ਬਠਿੰਡਾ, 18 ਸਤੰਬਰ ( ਸੂਤਰ )


ਸਾਉਣੀ ਸੀਜਨ 2026-27 ਦੀ ਖਰੀਦ ਸਬੰਧੀ ਜ਼ਿਲ੍ਹਾ ਬਠਿੰਡਾ ‘ਚ 201 ਸਰਕਾਰੀ ਮੰਡੀਆਂ ਨਿਰਧਾਰਤ ਕੀਤੀਆਂ ਗਈਆਂ ਹਨ । ਇਹ ਜਾਣਕਾਰੀ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਸਾਂਝੀ ਕਰਦਿਆਂ ਦੱਸਿਆ ਕਿ ਮੰਡੀ ਵਿੱਚ ਜਿਨਸ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਜਿਨਸ ਚੰਗੀ ਤਰ੍ਹਾਂ ਸੁਕਾ ਕੇ ਮੰਡੀ ਵਿਚ ਲਿਆਉਣ। ਪੰਜਾਬ ਸਰਕਾਰ ਵੱਲੋਂ 17 ਫੀਸਦੀ ਨਮੀ ਵਾਲੇ ਝੋਨੇ ਦੀ ਖਰੀਦ ਕੀਤੀ ਜਾਣੀ ਹੈ। ਇਸ ਲਈ ਕਿਸਾਨ ਵੀਰ ਝੋਨਾ ਪੂਰੀ ਤਰ੍ਹਾਂ ਸਕਾਉਣ ਉਪਰੰਤ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਜਿਨਸ ਦੀ ਬੋਲੀ ਕਰਵਾਉਣ ਸਮੇਂ ਕੋਈ ਦਿੱਕਤ ਨਾ ਆਵੇ ਜੀ।

Related Articles

Leave a Reply

Your email address will not be published. Required fields are marked *

Back to top button
error: Content is protected !!