Uncategorized

ਸੁਲਤਾਨਪੁਰ ਲੋਧੀ (ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਰਿਹਾਇਸ਼) ਅਤੇ ਫਗਵਾੜਾ ਵਿਖੇ (ਜੁਡੀਸ਼ੀਅਲ ਰਿਹਾਇਸ਼) ਸਰਕਾਰੀ ਪ੍ਰੋਜੈਕਟਾਂ ਲਈ ਜ਼ਮੀਨ ਦੀ ਲੋੜ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ

ਜ਼ਮੀਨ ਮਾਲਕ, ਗ੍ਰਾਮ ਪੰਚਾਇਤਾਂ ਅਤੇ ਸਰਕਾਰੀ ਅਦਾਰੇ ਮਾਰਕੀਟ ਰੇਟ 'ਤੇ ਜ਼ਮੀਨ ਦੇਣ ਲਈ ਸਬੰਧਤ ਐੱਸ.ਡੀ.ਐੱਮ. ਨਾਲ ਕਰਨ ਸੰਪਰਕ

ਫਗਵਾੜਾ, 25 ਅਗਸਤ ( ਸੂਤਰ )


ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਹਾ ਹੈ ਕਿ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਅਤਿ-ਆਧੁਨਿਕ ਸੁਵਿਧਾਵਾਂ ਵਾਲੇ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਜੁਡੀਸ਼ੀਅਲ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਦੀ ਉਸਾਰੀ ਲਈ ਲਗਭਗ 7 ਏਕੜ ਥਾਂ ਦੀ ਲੋੜ ਹੈ। ਇਸ ਦੇ ਨਾਲ ਹੀ, ਫਗਵਾੜਾ ਵਿਖੇ ਵੀ ਜੁਡੀਸ਼ੀਅਲ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਤਿਆਰ ਕਰਨ ਲਈ ਤਕਰੀਬਨ 2.5 ਤੋਂ 4 ਏਕੜ ਜ਼ਮੀਨ ਪ੍ਰਾਪਤ ਕੀਤੀ ਜਾਣੀ ਹੈ।

ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਨਿੱਜੀ ਜ਼ਮੀਨ ਮਾਲਕ, ਗ੍ਰਾਮ ਪੰਚਾਇਤ ਜਾਂ ਹੋਰ ਸਰਕਾਰੀ/ਅਰਧ-ਸਰਕਾਰੀ ਅਦਾਰਾ ਆਪਣੀ ਜ਼ਮੀਨ ਪ੍ਰਸ਼ਾਸਨ ਨੂੰ ਮਾਰਕੀਟ ਰੇਟ ‘ਤੇ ਦੇਣ ਦਾ ਚਾਹਵਾਨ ਹੋਵੇ, ਤਾਂ ਉਹ ਸੁਲਤਾਨਪੁਰ ਲੋਧੀ ਦੇ ਪ੍ਰੋਜੈਕਟ ਲਈ ਐੱਸ.ਡੀ.ਐੱਮ. (ਉਪ ਮੰਡਲ ਮੈਜਿਸਟ੍ਰੇਟ) ਸੁਲਤਾਨਪੁਰ ਲੋਧੀ ਅਤੇ ਫਗਵਾੜਾ ਦੇ ਪ੍ਰੋਜੈਕਟ ਲਈ ਐੱਸ.ਡੀ.ਐੱਮ. (ਉਪ ਮੰਡਲ ਮੈਜਿਸਟ੍ਰੇਟ) ਫਗਵਾੜਾ ਨਾਲ ਤੁਰੰਤ ਰਾਬਤਾ ਕਾਇਮ ਕਰ ਸਕਦਾ ਹੈ।

ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!