Uncategorized

ਡਿਪਟੀ ਕਮਿਸ਼ਨਰ ਵੱਲੋਂ ਰਾਜ ਪੱਧਰੀ ਰੈਸਲਿੰਗ ਚੈਂਪੀਅਨਸ਼ਿਪ ਵਿੱਚੋਂ ਕਾਂਸੀ ਦਾ ਤਗਮਾ ਜਿੱਤਣ ਵਾਲੇ ਲਿਵਜੋਤ ਸਿੰਘ ਦਾ ਵਿਸ਼ੇਸ਼ ਸਨਮਾਨ

ਨਵਾਂਸ਼ਹਿਰ 2 ਅਗਸਤ ( ਸੂਤਰ )


ਪੰਜਾਬ ਰੈਸਲਿੰਗ ਐਸੋਸੀਏਸ਼ਨ ਵੱਲੋਂ ਚੀਮਾ ਮੰਡੀ (ਸੰਗਰੂਰ) ਵਿਖੇ ਕਰਵਾਈ ਗਈ ਰਾਜ ਪੱਧਰੀ ਅੰਡਰ-12 ਰੈਸਲਿੰਗ ਚੈਂਪੀਅਨਸ਼ਿਪ ਵਿੱਚ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਰੋਸ਼ਨ ਕਰਨ ਵਾਲੇ ਲਿਵਜੋਤ ਸਿੰਘ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਪਿੰਡ ਪੂਨੀਆਂ ਦੇ ਰਹਿਣ ਵਾਲੇ ਅਤੇ ਸਰਦਾਰ ਪਰਵਿੰਦਰ ਸਿੰਘ ਦੇ ਸਪੁੱਤਰ ਲਿਵਜੋਤ ਸਿੰਘ ਨੇ 60 ਕਿਲੋ ਭਾਰ ਵਰਗ ਵਿੱਚ ਸ਼ਾਨਦਾਰ ਦਾਅ-ਪੇਚਾਂ ਦਾ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ (ਤੀਜਾ ਸਥਾਨ) ਜਿੱਤ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਇਹ ਨੌਜਵਾਨ ਪਹਿਲਵਾਨ ਦੇਸ਼ ਭਗਤ ਮਾਸਟਰ ਦਲੀਪ ਸਿੰਘ ਬੱਬਰ ਰੈਸਲਿੰਗ ਸੈਂਟਰ ਗੋਸਲ ਵਿਖੇ ਕੋਚ ਬਲਵੀਰ ਦੀ ਦੇਖ-ਰੇਖ ਹੇਠ ਸਖ਼ਤ ਮਿਹਨਤ ਕਰ ਰਿਹਾ ਹੈ। Darrick international school Banga ਦਾ ਛੇਵੀਂ ਜਮਾਤ ਦਾ ਹੋਣਹਾਰ ਵਿਦਆਰਥੀ ਹੈ।

ਡੀ.ਸੀ. ਗੁਲਪ੍ਰੀਤ ਸਿੰਘ ਔਲਖ ਨੇ ਲਿਵਜੋਤ ਸਿੰਘ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਬੁਲੰਦੀਆਂ ਛੂਹਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

Related Articles

Leave a Reply

Your email address will not be published. Required fields are marked *

Back to top button
error: Content is protected !!