Uncategorized

ਸ੍ਰੀਮਤੀ ਦੁਰਗੇਸ਼ ਸਿਵਾਲ, ਲੇਡੀ ਪ੍ਰੈਜੀਡੈਂਟ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਬਿਰਧ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗ ਲੋਕਾ ਦੀਆ ਸੁਣਿਆ ਸਮੱਸਿਆਵਾਂ

ਸ੍ਰੀ ਮੁਕਤਸਰ ਸਾਹਿਬ 16 ਅਗਸਤ ( ਸੂਤਰ )


ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ੍ਰੀ ਅਮਿਤ ਕੁਮਾਰ ਪੰਚਾਲ,ਆਈ ਏ ਐਸ ਡਿਪਟੀ ਕਮਿਸ਼ਨਰੑ ਕਮੑ ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਦੀ ਧਰਮ ਪਤਨੀ ਸ੍ਰੀਮਤੀ ਦੁਰਗੇਸ਼ ਸਿਵਾਲ, ਲੇਡੀ ਪ੍ਰੈਜੀਡੈਂਟ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਹਿਰ ਵਿੱਚ ਸਥਿਤ ਬਿਰਧ ਆਸ਼ਰਮ ਦਾ ਦੌਰਾ ਕੀਤਾ ਗਿਆ,


ਇਸ ਸਮੇਂ ਉਹਨਾਂ ਵੱਲੋਂ ਬਿਰਧ ਆਸ਼ਰਮ ਵਿੱਚ ਹਾਜ਼ਰ 38 ਬੁਜ਼ਰਗਾਂ ਦੀ ਸਿਹਤ ਦਾ ਹਾਲ ਚਾਲ ਪੁੱਛਿਆ ਗਿਆ ਅਤੇ ਉਹਨਾਂ ਨੂੰ ਸਤੰਤਰਤਾਂ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਮਠਿਆਈ ਅਤੇ ਫਲਾਂ ਦੀ ਵੰਡ ਕੀਤੀ ਗਈ, ਉਹਨਾਂ ਵੱਲੋਂ ਮੌਕੇ ਤੇ ਹਾਜ਼ਰ ਆਏ ਬਿਰਧ ਆਸ਼ਰਮ ਦੇ ਆਹੁਦੇਦਾਰਾਂ ਨਾਲ ਬੁਜ਼ਰਗਾਂ ਦੀ ਸੇਵਾ ਸੰਭਾਲ ਅਤੇ ਰਹਿਣ ਦੀ ਵਿਵਸਥਾ ਬਾਰੇ ਜਾਣਕਾਰੀ ਇਕੱਤਰ ਕੀਤੀ,

ਇਸ ਉਪਰੰਤ ਉਹਨਾਂ ਵੱਲੋਂ ਦਿਵਿਆਂਗ ਵਿਅਕਤੀਆਂ ਲਈ 05 ਟਰਾਈ ਸਾਈਕਲ ਅਤੇ ਵਿਧਵਾ ਔਰਤਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਉਹਨਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਸਮੂਹ ਆਹੁਦੇਦਾਰਾਂ ਵੱਲੋਂ ਮਾਨਯੋਗ ਲੇਡੀ ਪ੍ਰੈਜੀਡੈਂਟ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇ ਸ੍ਰੀ ਬੂਟਾ ਰਾਮ ਕਮਰਾ ,ਸ੍ਰੀ ਜਗਪ੍ਰੀਤ ਛਾਬੜਾ, ਸ੍ਰੀ ਲੀਲਾਧਰ ਗੁਪਤਾ,ਗੁਲਸ਼ਨ ਭਾਟੀਆ, ਸ੍ਰੀ ਬਲਜੀਤ ਸਿੰਘ, ਸ੍ਰੀ ਜਸਵਿੰਦਰ ਸਿੰਘ ਅਤੇ ਹੋਰ ਆਹੁਦੇਦਾਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!