Uncategorized
ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜਨ -4 ਦਾ ਐਲਾਨ : ਵੰਦਨਾ ਚੋਹਾਨ (ਜਿਲ੍ਹਾ ਖੇਡ ਅਫ਼ਸਰ )

ਨਵਾਂ ਸ਼ਹਿਰ 6 ਅਗਸਤ ( ਸੂਤਰ )

ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂ ‘ ਖੇਡਾਂ ਵਤਨ ਪੰਜਾਬ ਦੀਆਂ 2026-27 ‘ ਸੀਜਨ-4 ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਬਲਾਕ ਪੱਧਰੀ ਖੇਡਾਂ 03 ਸਤੰਬਰ 2026 ਤੋਂ 15 ਸਤੰਬਰ 2026 ਤੱਕ ਚੱਲਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਵੰਦਨਾ ਚੌਹਾਨ ਜਿਲ੍ਹਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਹ ਬਲਾਕ ਪੱਧਰੀ ਖੇਡਾਂ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਵੱਖ-ਵੱਖ ਖੇਡ ਸਥਾਨਾ ਤੇ ਕਰਵਾਈਆਂ ਜਾਣਗੀਆਂ।

ਉਹਨਾ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਤਹੱਈਆ ਹੈ ਕਿ ਇਹਨਾਂ ਖੇਡਾਂ ਵਿੱਚ ਵੱਧ ਤੋਂ ਵੱਧ ਖਿਡਾਰੀ/ਬੱਚੇ ਭਾਗ ਲੈ ਸਕਣ ਤਾਂ ਜੋ ਇਸ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਇਆ ਜਾ ਸਕੇ ਅਤੇ ਅੱਜ ਦੀ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਇਸ ਸਬੰਧੀ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਵਿਭਾਗ ਦੀ online participation ਪੋਰਟਲ ਦੀ ਵੈਬਸਾਈਟ
https”//sports.punjab.gov.in ਤੇ ਕਰਵਾਈ ਜਾ ਸਕਦੀ ਹੈ।




