Uncategorized

ਸੰਤ ਸੀਚੇਵਾਲ ਨੇ ਰਾਜ ਸਭਾ ਵਿੱਚ ਦੇਸ਼ ਦੇ ਹਰ ਨਾਗਰਿਕ ਲਈ ਮੁਫ਼ਤ ਸਿਹਤ ਜਾਂਚ ਦੀ ਕੀਤੀ ਮੰਗ

ਸਮੇਂ ਸਿਰ ਬਿਮਾਰੀ ਦੀ ਲੱਛਣ ਪਤਾ ਲੱਗਣ ਤੇ ਬਚ ਸਕਦੀਆਂ ਹਨ ਕੀਮਤੀ ਜਾਨਾਂ: ਸੰਤ ਸੀਚੇਵਾਲ

ਕਪੂਰਥਲਾ 29 ਜੁਲਾਈ ( ਸੂਤਰ )


ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਸ਼ ਦੇ ਹਰ ਨਾਗਰਿਕ ਲਈ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਮੁਫ਼ਤ ਰੋਕਥਾਮੀ ਸਿਹਤ ਜਾਂਚ ਅਤੇ ਜ਼ਰੂਰੀ ਡਾਇਗਨੋਸਟਿਕ ਟੈਸਟਾਂ ਦੀ ਵਿਵਸਥਾ ਕਰਨ ਸਬੰਧੀ ਕੇਂਦਰ ਸਰਕਾਰ ਤੋਂ ਨੀਤੀ ਬਾਰੇ ਸਵਾਲ ਪੁੱਛਿਆ। ਉਨ੍ਹਾਂ ਨੇ ਸਰਕਾਰ ਤੋਂ ਇਹ ਵੀ ਜਾਣਨਾ ਚਾਹਿਆ ਕਿ ਕੀ ਹਰ ਨਾਗਰਿਕ ਨੂੰ ਬਿਮਾਰੀ ਦੇ ਸ਼ੁਰੂਆਤੀ ਪੜਾਅ ’ਤੇ ਪਛਾਣ ਲਈ ਮੁਫ਼ਤ ਸਿਹਤ ਸਕ੍ਰੀਨਿੰਗ ਮੁਹੱਈਆ ਕਰਵਾਉਣ ਦੀ ਕੋਈ ਦੇਸ਼-ਵਿਆਪੀ ਯੋਜਨਾ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ “ਬਿਮਾਰੀ ਦਾ ਇਲਾਜ ਕਰਨ ਨਾਲੋਂ ਬਿਮਾਰੀ ਨੂੰ ਸ਼ੁਰੂ ਵਿੱਚ ਹੀ ਪਛਾਣ ਕੇ ਰੋਕਣਾ ਜ਼ਿਆਦਾ ਜ਼ਰੂਰੀ ਹੈ। ਜੇਕਰ ਆਮ ਲੋਕਾਂ ਦੀ ਨਿਯਮਤ ਸਿਹਤ ਜਾਂਚ ਹੋਵੇ ਤਾਂ ਕਈ ਗੰਭੀਰ ਬਿਮਾਰੀਆਂ ਦਾ ਸਮੇਂ ਸਿਰ ਪਤਾ ਲੱਗ ਸਕਦਾ ਹੈ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।”

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਜ ਸਭਾ ਵਿੱਚ ਦਿੱਤੇ ਜਵਾਬ ਵਿੱਚ ਕਿਹਾ ਕਿ ਸਰਕਾਰ ਯੂਨੀਵਰਸਲ ਹੈਲਥ ਕਵਰੇਜ ਦੇ ਵਿਆਪਕ ਉਦੇਸ਼ ਤਹਿਤ ਰੋਕਥਾਮੀ ਸਿਹਤ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਪਹਿਲਕਦਮੀਆਂ ਚਲਾ ਰਹੀ ਹੈ। ਸਰਕਾਰ ਮੁਤਾਬਕ ਦੇਸ਼ ਭਰ ਵਿੱਚ 30 ਜੂਨ 2026 ਤੱਕ 1,86,298 ਆਯੁਸ਼ਮਾਨ ਆਰੋਗਿਆ ਮੰਦਰ ਚਾਲੂ ਕੀਤੇ ਜਾ ਚੁੱਕੇ ਹਨ, ਜਿੱਥੇ ਵੱਖ-ਵੱਖ ਰੋਕਥਾਮੀ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਕੇਂਦਰੀ ਮੰਤਰੀ ਪ੍ਰਤਾਪ ਰਾਓ ਜਾਦਵ ਨੇ ਇਹ ਵੀ ਦੱਸਿਆ ਕਿ ਮੁਫ਼ਤ ਡਾਇਗਨੌਸਟਿਕਸ ਸੇਵਾ ਪਹਿਲਕਦਮੀ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵੱਖ-ਵੱਖ ਪੱਧਰਾਂ ’ਤੇ ਮੁਫ਼ਤ ਪੈਥੋਲੋਜੀਕਲ ਅਤੇ ਰੇਡੀਓਲੋਜੀਕਲ ਜਾਂਚਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲਾਂ ਵਿੱਚ 134, ਉਪ ਜ਼ਿਲ਼੍ਹਾ ਹਸਪਤਾਲਾਂ ਵਿੱਚ 111, ਕਮਿਊਨਟੀ ਹੈਲਥ ਸੈਂਟਰਾਂ ਵਿੱਚ 97 ਤੱਕ ਦੀਆਂ ਜਾਂਚਾਂ ਮੁਫ਼ਤ ਮੁਹੱਈਆ ਕਰਵਾਉਣ ਦੀ ਵਿਵਸਥਾ ਹੈ।

ਉਹਨਾਂ ਆਪਣੇ ਜਵਾਬ ਵਿੱਚ ਦੱਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ 30 ਜੂਨ 2026 ਤੱਕ ਦੇਸ਼ ਵਿੱਚ 42.25 ਕਰੋੜ ਹਾਈਪਰਟੈਨਸ਼ਨ, 42.09 ਕਰੋੜ ਡਾਇਬਟੀਜ਼, 35.97 ਕਰੋੜ ਮੂੰਹ ਦੇ ਕੈਂਸਰ, 16.86 ਕਰੋੜ ਛਾਤੀ ਦੇ ਕੈਂਸਰ ਅਤੇ 9.24 ਕਰੋੜ ਸਰਵਾਈਕਲ ਕੈਂਸਰ ਦੀਆਂ ਸਕ੍ਰੀਨਿੰਗਾਂ ਕੀਤੀਆਂ ਜਾ ਚੁੱਕੀਆਂ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!