ਡਿਪਟੀ ਕਮਿਸ਼ਨਰ ਨੇ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਲਈ ਗਾਇਕ ਲਖਵਿੰਦਰ ਸਿੰਘ ਲੱਖਾ ਸੂਰਾਪੁਰੀਆ ਤੇ ਜੈਸਮੀਨ ਖਾਨ ਦਾ ਡਿਊਟ ਗੀਤ ‘ਅੱਗ ਨਾ ਲਾਵਾਂ’ ਕੀਤਾ ਰਿਲੀਜ਼
ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਨ ਦੀ ਕੀਤੀ ਅਪੀਲ

ਸ਼ਹੀਦ ਭਗਤ ਸਿੰਘ ਨਗਰ, 17 ਸਤੰਬਰ ( ਸੂਤਰ )

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਸਬੰਧੀ ਜਾਗਰੂਕਤਾ ਲਿਆਉਣ ਦੇ ਲਈ ਗਾਇਕ ਲਖਵਿੰਦਰ ਸਿੰਘ ਲੱਖਾ ਸੂਰਾਪੁਰੀਆ ਅਤੇ ਜੈਸਮੀਨ ਖਾਨ ਦੀ ਸੁਰੀਲੀ ਆਵਾਜ਼ ਵਿੱਚ ਡਿਊਟ ਗੀਤ ਅੱਗ ਨਾ ਲਾਵਾਂ ਨੂੰ ਅੱਜ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਰਿਲੀਜ਼ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਖਤਰਨਾਕ ਧੂੰਆਂ ਨਿਕਲਦਾ ਹੈ, ਜਿਸ ਨਾਲ ਹਵਾ ਗੰਦਲੀ ਹੁੰਦੀ ਹੈ ਅਤੇ ਸਾਹ ਦੀਆਂ ਬਿਮਾਰੀਆਂ ਵਧਦੀਆਂ ਹਨ।ਪਰਾਲੀ ਸਾੜਨ ਨਾਲ ਮਿੱਟੀ ਦੇ ਲਾਹੇਵੰਦ ਤੱਤ ਅਤੇ ਮਿੱਤਰ ਕੀੜੇ ਸੜ ਕੇ ਸੁਆਹ ਹੋ ਜਾਂਦੇ ਹਨ।ਪ੍ਰਦੂਸ਼ਿਤ ਹਵਾ ਇਨਸਾਨਾਂ, ਪਸ਼ੂਆਂ ਅਤੇ ਪੰਛੀਆਂ ਦੀ ਸਿਹਤ ‘ਤੇ ਬੁਰਾ ਅਸਰ ਪਾਉਂਦੀ ਹੈ। ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਕਿਸਾਨ ਭਰਾ ਪਰਾਲੀ ਨੂੰ ਸੰਭਾਲਣ ਲਈ ਸੁਪਰ ਸੀਡਰ, ਹੈਪੀ ਸੀਡਰ ਅਤੇ ਹੋਰ ਮਸ਼ੀਨਾਂ ਦੀ ਵਰਤੋਂ ਕਰਨ।

ਇਸ ਮੌਕੇ ਡਾਕਟਰ ਲੇਖ ਰਾਜ ਮੁੱਖ ਖੇਤੀਬਾੜੀ ਅਫਸਰ ,ਜਸਵੀਰ ਸਿੰਘ ਪੀਏ ਟੂ ਡੀਸੀ, ਅਵਤਾਰ ਸਿੰਘ , ਜਸਪਾਲ ਸਿੰਘ ਲੌਗੀਆ, ਵਾਸਦੇਵ ਪਰਦੇਸੀ ਹਰਦੇਵ ਚਾਹਲ, ਦਿਲਵਰਜੀਤ ਦਿਲਵਰ ਆਦਿ ਸ਼ਾਮਿਲ ਸਨ।


