Uncategorized

ਵਧੀਕ ਜਿਲ੍ਹਾ ਮੈਜਿਸਟਰੇਟ ਵਲੋਂ 14 ਸਤੰਬਰ ਤੋਂ 18 ਸਤੰਬਰ ਤੱਕ ਟਰੈਕਟਰਾਂ ਅਤੇ ਹੋਰ ਵਾਹਨਾਂ ਤੇ ਹੁੱਲੜਬਾਜ਼ੀ ਕਰਨ ਉੱਚੀ ਅਵਾਜ਼ ਵਿੱਚ ਸਪੀਕਰ ਚਲਾਉਣ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ

ਬਟਾਲਾ, 10 ਸਤੰਬਰ ( ਸੂਤਰ )


ਗੁਰਸਿਮਰਨ ਸਿੰਘ ਢਿੱਲੋ,ਵਧੀਕ ਜਿਲ੍ਹਾ ਮੈਜਿਸਟਰੇਟ,ਗੁਰਦਾਸਪੁਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲ੍ਹਾ ਗੁਰਦਾਸਪੁਰ ਦੀ ਸਬ ਡਵੀਜਨ ਬਟਾਲਾ ਵਿੱਚ ਮਿਤੀ 14 ਸਤੰਬਰ 2026 ਤੋਂ ਮਿਤੀ 18 ਸਤੰਬਰ 2026 ਤੱਕ ਕੋਈ ਵੀ ਵਿਅਕਤੀ ਟਰੈਕਟਰਾਂ ਅਤੇ ਹੋਰ ਵਾਹਨਾਂ ਤੇ ਹੁੱਲੜਬਾਜ਼ੀ, ਉੱਚੀ ਅਵਾਜ਼ ਵਿੱਚ ਸਪੀਕਰ ਅਤੇ ਬੁੱਲਟ ਮੋਟਰਸਾਈਕਲਾਂ ਤੇ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਸਬ ਡਵੀਜ਼ਨ ਬਟਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਿਤੀ 18 ਸਤੰਬਰ 2026 ਨੂੰ ਮਨਾਇਆ ਜਾ ਰਿਹਾ ਹੈ। ਇਸ ਧਾਰਮਿਕ ਮੇਲੇ ਵਿੱਚ ਕੁਝ ਸ਼ਰਾਰਤੀ ਅਨਸਰ, ਟਰੈਕਟਰਾਂ ਅਤੇ ਹੋਰ ਵਾਹਨਾਂ ਉਪਰ ਹੁੱਲੜਬਾਜ਼ੀ ਕਰਦੇ ਹਨ, ਉੱਚੀ ਅਵਾਜ਼ ਵਿਚ ਵੱਡੇ ਸਪੀਕਰ ਲਾਗਉਂਦੇ ਹਨ, ਬੁੱਲਟ ਮੋਟਰ ਸਾਈਕਲਾਂ ਦੇ ਪਟਾਕੇ ਮਰਵਾਉਦੇ ਹਨ,

ਜਿਸ ਨਾਲ ਪਬਲਿਕ ਨੂੰ ਖਾਸ ਕਰਕੇ ਬਜੁਰਗਾਂ ਅਤੇ ਛੋਟੇ ਬੱਚਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਲਈ ਅਜਿਹੇ ਧਾਰਮਿਕ ਮੇਲੇ ਵਿਚ ਸ਼ਰਾਰਤੀ ਅਨਸਰਾਂ ਵਲੋ ਟਰੈਕਟਰਾਂ ਅਤੇ ਹੋਰ ਵਾਹਨਾਂ ਤੇ ਹੁੱਲੜਬਾਜੀ ਕਰਨ, ਉੱਚੀ ਅਵਾਜ਼ ਵਿੱਚ ਵੱਡੇ ਸਪੀਕਰ ਲਗਾਉਣ, ਬਲੁੱਟ ਮੋਟਰ ਸਾਈਕਲਾਂ ਦੇ ਪਟਾਕੇ ਮਰਵਾਉਣ ਤੇ ਰੋਕ ਲਗਾਈ ਜਾਣੀ ਅਤਿ ਜਰੂਰੀ ਹੈ। ਇਹ ਹੁਕਮ ਮਿਤੀ 14 ਸਤੰਬਰ ਤੋਂ ਲੈ ਕੇ ਮਿਤੀ 18 ਸਤੰਬਰ 2026 ਤੱਕ ਲਾਗੂ ਰਹੇਗਾ।

Related Articles

Leave a Reply

Your email address will not be published. Required fields are marked *

Back to top button
error: Content is protected !!