Uncategorized

ਤ੍ਰਿਪੜੀ ਤੋਂ ਰਾਜਪੁਰਾ ਲਈ ਪੀਆਰਟੀਸੀ ਦੀ ਸਿੱਧੀ ਬੱਸ ਸੇਵਾ ਸ਼ੁਰੂ: ਚੇਅਰਮੈਨ ਹਰਪਾਲ ਜੁਨੇਜਾ

ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਤੇ ਇਲਾਕਾ ਨਿਵਾਸੀਆਂ ਨੇ ਕੀਤਾ ਮਾਨ ਸਰਕਾਰ ਦਾ ਧੰਨਵਾਦ

ਪਟਿਆਲਾ, 31 ਜੁਲਾਈ ( ਸੂਤਰ )


ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਤ੍ਰਿਪੜੀ ਇਲਾਕਾ ਨਿਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਤ੍ਰਿਪੜੀ ਤੋਂ ਰਾਜਪੁਰਾ ਲਈ ਪੀ.ਆਰ.ਟੀ.ਸੀ. ਦੀ ਨਵੀਂ ਸਿੱਧੀ ਬੱਸ ਸੇਵਾ ਨੂੰ ਹਰੀ ਝੰਡੀ ਲੋਕਾ ਨੂੰ ਸਮਰਪਿਤ ਕੀਤਾ।

ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਤ੍ਰਿਪੜੀ ਅਤੇ ਸਥਾਨਕ ਲੋਕਾਂ ਵੱਲੋਂ ਤ੍ਰਿਪੜੀ ਤੋਂ ਰਾਜਪੁਰਾ ਲਈ ਸਿੱਧੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਦੇ ਧਿਆਨ ਵਿੱਚ ਲਿਆਂਦੀ ਗਈ ਸੀ। ਜਨਤਕ ਸਹੂਲਤ ਨੂੰ ਪਹਿਲ ਦਿੰਦਿਆਂ ਚੇਅਰਮੈਨ ਜੁਨੇਜਾ ਨੇ ਇਸ ‘ਤੇ ਤੁਰੰਤ ਕਾਰਵਾਈ ਕੀਤੀ ਅਤੇ ਅੱਜ ਇਸ ਬੱਸ ਸੇਵਾ ਦੀ ਰਸਮੀ ਸ਼ੁਰੂਆਤ ਕਰ ਦਿੱਤੀ।

ਇਸ ਮੌਕੇ ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਦੇ ਨੁਮਾਇੰਦਿਆਂ ਅਤੇ ਸਥਾਨਕ ਆਗੂਆਂ ਨੇ ਚੇਅਰਮੈਨ ਹਰਪਾਲ ਜੁਨੇਜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਬੱਸ ਸੇਵਾ ਦੇ ਸ਼ੁਰੂ ਹੋਣ ਨਾਲ ਤ੍ਰਿਪੜੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਰੋਜ਼ਾਨਾ ਆਉਣ-ਜਾਣ ਵਾਲੇ ਵਿਦਿਆਰਥੀਆਂ, ਨੌਕਰੀਪੇਸ਼ਾ ਮੁਲਾਜ਼ਮਾਂ, ਵਪਾਰੀਆਂ ਅਤੇ ਆਮ ਜਨਤਾ ਨੂੰ ਰਾਜਪੁਰਾ ਆਉਣ-ਜਾਣ ਵਿੱਚ ਵੱਡੀ ਸਹੂਲਤ ਮਿਲੇਗੀ ਅਤੇ ਖੱਜਲ-ਖੁਆਰੀ ਤੋਂ ਰਾਹਤ ਮਿਲੇਗੀ।

ਇਸ ਸਮਾਗਮ ਦੌਰਾਨ ਜਨਰਲ ਮੈਨੇਜਰ ਪਟਿਆਲਾ ਡਿਪੂ ਜਤਿੰਦਰਪਾਲ ਸਿੰਘ ਗਰੇਵਾਲ, ਐਡਵੋਕੇਟ ਰਾਹੁਲ ਸੈਣੀ, ਰਵਿੰਦਰਪਾਲ ਸਿੰਘ ਲਾਂਬਾ (ਜ਼ਿਲ੍ਹਾ ਮੀਡੀਆ ਇੰਚਾਰਜ), ਮੋਹਿਤ ਕੁਕਰੇਜਾ (ਜ਼ਿਲ੍ਹਾ ਇੰਚਾਰਜ ਸੋਸ਼ਲ ਮੀਡੀਆ), ਦੀਪਕ ਮਿਤਲ (ਬਲਾਕ ਪ੍ਰਧਾਨ), ਭੁਪਿੰਦਰ ਸਿੰਘ (ਬਲਾਕ ਪ੍ਰਧਾਨ), ਕੌਂਸਲਰ ਦਵਿੰਦਰ ਕੌਰ, ਰਵਿੰਦਰ ਸਿੰਘ ਰਵੀ, ਸ਼ਿਵਰਾਜ ਸਿੰਘ, ਸ਼ੰਕਰ ਖੁਰਾਣਾ, ਨੇਹਾ ਕੁਕਰੇਜਾ ਤੋਂ ਇਲਾਵਾ ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਦਿਨੇਸ਼ ਚਾਵਲਾ, ਚਿੰਟੂ ਨਾਸਰਾ, ਰਾਹੁਲ ਮਹਿਤਾ, ਸਿਮਰਨ ਗਰੇਵਾਲ, ਪਿਊਸ਼ ਰਾਣਾ ਪ੍ਰੇਮ ਮਲਹੋਤਰਾ, ਯਸ਼ ਕਾਲਰਾ, ਰਾਮ ਪ੍ਰਕਾਸ਼, ਆਸ਼ਾ ਬਿੰਦੀ, ਮਨੋਜ ਰਾਜਨ, ਸੋਰੀ ਲਾਲ, ਰਾਕੇਸ਼ ਕੁਮਾਰ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!