Uncategorized

ਆਈ.ਐਚ.ਐੱਮ. ਵੱਲੋਂ ਹੋਟਲ ਤੇ ਪ੍ਰਾਹੁਣਾਚਾਰੀ ਖੇਤਰ ’ਚ ਕਰੀਅਰ ਲਈ ਵੱਖ-ਵੱਖ ਕੋਰਸ ਉਪਲਬਧ, ਵਧੀਕ ਡਿਪਟੀ ਕਮਿਸ਼ਨਰ

ਵਿਦਿਆਰਥੀਆਂ ਲਈ ਸਰਕਾਰੀ ਸਕਾਲਰਸ਼ਿਪ ਤੋਂ ਇਲਾਵਾ ਆਈ.ਐਚ.ਐੱਮ. ਵੱਲੋਂ ਵੀ ਸਕਾਲਰਸ਼ਿਪ ਦੀ ਸਹੂਲਤ

ਬਠਿੰਡਾ, 16 ਸਤੰਬਰ ( ਸੂਤਰ )


ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਚਲਾਏ ਜਾਂਦੇ ਇੰਸਟੀਟਿਊਟ ਆਫ ਹਾਸਪੀਟੈਲਿਟੀ ਮੈਨੇਜਮੈਂਟ (ਆਈ.ਐਚ.ਐੱਮ.) ਬਠਿੰਡਾ ਵੱਲੋਂ ਵਿਦਿਆਰਥੀਆਂ ਨੂੰ ਹੋਟਲ ਅਤੇ ਹਾਸਪੀਟੈਲਿਟੀ (ਪ੍ਰਾਹੁਣਾਚਾਰੀ) ਖੇਤਰ ਵਿੱਚ ਕਰੀਅਰ ਬਣਾਉਣ ਲਈ ਵੱਖ-ਵੱਖ ਕੋਰਸ ਕਰਵਾਏ ਜਾਂਦੇ ਹਨ।

ਪ੍ਰਿੰਸੀਪਲ-ਕਮ-ਵਧੀਕ ਡਿਪਟੀ ਕਮਿਸ਼ਨਰ (ਜ)ਮੈਡਮ ਕੰਚਨ ਆਈ.ਏ.ਐੱਸ. ਨੇ ਪ੍ਰਗਟਾਵਾ ਆਈ.ਐਚ.ਐੱਮ. ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਚ ਕੀਤਾ। ਜਿਸ ਦੌਰਾਨ +2 ਪਾਸ ਵਿਦਿਆਰਥੀਆਂ ਨੂੰ ਇਸ ਇੰਸਟੀਟਿਊਟ ਵਿਖੇ ਕਰਵਾਏ ਜਾਣ ਵਾਲੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਆਈ.ਐਚ.ਐੱਮ. ਵਿੱਚ ਫੂਡ ਪ੍ਰੋਡਕਸ਼ਨ, ਫਰੰਟ ਆਫਿਸ, ਹਾਊਸਕੀਪਿੰਗ, ਫੂਡ ਐਂਡ ਬੇਵਰੇਜ ਸਰਵਿਸ ਅਤੇ ਬੇਕਰੀ ਐਂਡ ਕਨਫੈਕਸ਼ਨਰੀ ਵਰਗੇ ਡਿਪਲੋਮਾ ਕੋਰਸ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਹੋਟਲ ਮੈਨੇਜਮੈਂਟ ਦਾ ਡਿਗਰੀ ਕੋਰਸ ਵੀ ਉਪਲਬਧ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀਆਂ ਨੂੰ ਹੋਟਲ, ਰੈਸਟੋਰੈਂਟ, ਕੈਟਰਿੰਗ ਅਤੇ ਹਾਸਪੀਟੈਲਿਟੀ ਖੇਤਰ ਨਾਲ ਸਬੰਧਤ ਵੱਖ-ਵੱਖ ਕੰਮਾਂ ਦੀ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੁੰਦੇ ਹਨ। ਯੋਗ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮਿਲਣ ਵਾਲੇ ਵਜੀਫੇ ਤੋਂ ਇਲਾਵਾ ਆਈ.ਐਚ.ਐੱਮ. ਵੱਲੋਂ ਵੀ ਵੱਖਰੇ ਤੌਰ ’ਤੇ ਵਜੀਫਾ (ਸਕਾਲਰਸ਼ਿਪ) ਦਿੱਤੀ ਜਾਂਦੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਮਿਲਦੀ ਹੈ। ਡਿਗਰੀ ਕੋਰਸ ਲਈ ਘੱਟੋ-ਘੱਟ ਵਿਦਿਅਕ ਯੋਗਤਾ +2 (ਕਿਸੇ ਵੀ ਵਿਸ਼ੇ ਵਿੱਚ) ਪਾਸ ਹੋਣ ਦੇ ਨਾਲ ਰਾਸ਼ਟਰੀ ਹੋਟਲ ਪ੍ਰਬੰਧਨ ਅਤੇ ਕੈਟਰਿੰਗ ਤਕਨੀਕੀ ਕੌਂਸਲ ਵੱਲੋਂ ਲਈ ਗਈ ਪ੍ਰਵੇਸ਼ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੈ। ਇਸੇ ਤਰ੍ਹਾਂ ਡਿਪਲੋਮਾ ਕੋਰਸ ਲਈ ਕਿਸੇ ਵੀ ਵਿਸ਼ੇ ਵਿੱਚ +2 ਪਾਸ ਹੋਣਾ ਜ਼ਰੂਰੀ ਹੈ।

ਵਧੇਰੇ ਜਾਣਕਾਰੀ ਲਈ ਵਿਦਿਆਰਥੀ ਆਈ.ਐਚ.ਐੱਮ. ਦੀ ਵੈੱਬਸਾਈਟ ’https://www.ihmbti.com/ ਤੇ ਵੇਰਵੇ ਦੇਖ ਸਕਦੇ ਹਨ। ਇਸ ਤੋਂ ਇਲਾਵਾ 97800-02223, 80540-03461 ਅਤੇ 79866-91275 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!