ਪੁਲਿਸ ਵਿਭਾਗ ਦਾ ਕੰਮ ਸਮਾਜ ਵਿੱਚ ਅਰਾਜਕਤਾ, ਭੇੜੀਆ ਅਲਾਮਤਾਂ ਅਤੇ ਮਾੜੇ ਅਨਸਰਾਂ ਦੇ ਵਾਧੇ ਨੂੰ ਰੋਕਣ ਦੇ ਨਾਲ ਬੱਚਿਆਂ ਵਿੱਚ ਦੇਸ਼ ਭਗਤੀ ਦਾ ਜਜਬਾ ਪੈਦਾ ਕਰਨਾ
ਬਜ਼ੁਰਗਾਂ, ਮਹਿਲਾਵਾਂ ਵਿੱਚ ਸੁਰਖ਼ੀਆਂ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਵੀ ਹੈ - ਹਰਕਮਲਪ੍ਰੀਤ ਸਿੰਘ ਖੱਖ

ਮਾਲੇਰ ਕੋਟਲਾ 14 ਸਤੰਬਰ ( ਸੂਤਰ )

ਦੇਸ਼ ਦੀ ਬਾਹਰੀ ਦੁਸ਼ਮਣਾਂ ਤੋਂ ਸੁਰੱਖਿਆ ਦੀ ਜ਼ੁਮੇਵਾਰੀ ਜਿੱਥੇ ਫ਼ੋਜਾਂ, ਸੁਰੱਖਿਆ ਦਸਤਿਆਂ ਤੇ ਹੁੰਦੀ ਹੈ ਉਥੇ ਹੀ ਦੇਸ਼ ਦੀ ਸੀਮਾਂ ਦੇ ਅੰਦਰ ਅਰਾਜਕ ਤੱਤਾਂ, ਦੇਸ਼ ਦਰੋਹੀ, ਗੁੰਡਾ ਅਨਸਰਾਂ, ਦੇਸ਼ਵਾਸੀਆਂ ਨੂੰ ਨਸ਼ੇ ਦੀ ਦਲਦਲ ਵਿੱਚ ਫਸਾਉਣ ਵਾਲਿਆਂ ਤੋਂ ਦੇਸ਼ ਵਾਸੀਆਂ ਦੀ ਸੁਰੱਖਿਆ ਅਤੇ ਅਪਰਾਧੀਆਂ ਦੇ ਮਨਾਂ ਵਿੱਚ ਕਾਨੂੰਨ ਦਾ ਡਰ ਪੈਦਾ ਕਰਨਾ ਪੁਲਿਸ ਦੀ ਅਹਿਮ ਜੁਮੇਵਾਰੀ ਹੁੰਦੀ ਹੈ.

ਪੁਲਿਸ ਅਪਣੀ ਇਹ ਜੁੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਬੱਚਿਆਂ, ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੇ ਜਜ਼ਬੇ ਨੂੰ ਮਜ਼ਬੂਤ ਕਰਨ ਲਈ ਕਈ ਉਪਰਾਲੇ ਕਰਦੀ ਹੈ ਕਿਉਂਕਿ ਪੁਲਿਸ ਵਿਭਾਗ ਦਾ ਇਹ ਮੁਢਲਾ ਫਰਜ਼ ਬਣਦਾ ਤਾਂ ਜੋ ਨੌਜਵਾਨ ਇੱਕ ਚੰਗੇ ਸ਼ਹਿਰੀ ਬਣ ਅਪਣੇ ਫ਼ਰਜ਼ਾਂ ਨੂੰ ਨਿਭਾਉਂਦਿਆਂ ਅਪਣੇ ਦੇਸ਼ ਨੂੰ ਮਜਬੂਤ ਕਰਣ ਅਤੇ ਦੇਸ਼ ਅੰਦਰ ਇੱਕ ਖੁਸ਼ਗੂਵਾਰ ਮਾਹੌਲ ਦੀ ਸਿਰਜਣਾ ਕਰ ਬਿਨਾਂ ਕਿਸੇ ਖੌਫ ਤੋਂ ਅਪਣੇ ਪਰਿਵਾਰ ਨਾਲ ਹੱਸਦਿਆਂ ਖੇਡਦਿਆਂ ਅਪਣੀ ਜ਼ਿੰਦਗੀ ਗੁਜ਼ਾਰ ਸਕਣ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ ਹਰਕਮਲਪ੍ਰੀਤ ਸਿੰਘ ਖੱਖ, ਐਸ ਐਸ ਪੀ. ਮਾਲੇਰ ਕੋਟਲਾ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ.

ਉਹਨਾਂ ਦੇ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਲਗਾਤਾਰ ਵੱਖ ਵੱਖ ਸਕੂਲਾਂ, ਵਿਦਿਅਕ ਅਦਾਰਿਆਂ ਅਤੇ ਕਾਲਜਾਂ ਵਿੱਚ ਆਪਣੀਆਂ ਟੀਮਾਂ ਭੇਜ ਨੌਜਵਾਨਾਂ ਨੂੰ ਪੁਲਿਸ ਵਲੋਂ ਆਮ ਲੋਕਾਂ ਦੀ ਸੁਰੱਖਿਆ ਲਈ ਸ਼ੂਰੂ ਕੀਤੀਆਂ ਹੋਈਆਂ ਮੁਹਿੰਮਾਂ ਵਾਰੇ ਜਾਣਕਾਰੀ ਮੁਹਈਆ ਕਾਰਵਾਈ ਜਾ ਰਹੀ ਹੈ.

ਉਹਨਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਸਮੇਂ ਚ’ ਜ਼ਿਲ੍ਹਾ ਮਾਲੇਰ ਕੋਟਲਾ ਪੁਲਿਸ ਵਲੋਂ ਵਿਦਿਆਰਥੀਆਂ ਅਤੇ ਨੌਜੁਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ.


