Uncategorized

ਐੱਸਸੀ/ ਐੱਸਟੀ ਸ਼੍ਰੇਣੀਆਂ ਦੇ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਮੈਡੀਕਲ ਸਹਾਇਤਾ: ਡਿਪਟੀ ਕਮਿਸ਼ਨਰ

ਸਾਲਾਨਾ ਪੰਜ ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰ ਲੈ ਸਕਦੇ ਹਨ ਸਕੀਮ ਦਾ ਲਾਭ

ਬਰਨਾਲਾ 13 ਸਤੰਬਰ ( ਸੂਤਰ )


ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਅਧੀਨ ਡਾ. ਅੰਬੇਡਕਰ ਫਾਊਂਡੇਸ਼ਨ ਵਲੋਂ ਡਾ. ਅੰਬੇਡਕਰ ਮੈਡੀਕਲ ਏਡ ਸਕੀਮ ਤਹਿਤ ਅਨੁਸੂਚਿਤ ਜਾਤੀਆਂ (ਐੱਸਸੀ) ਅਤੇ ਅਨੁਸੂਚਿਤ ਕਬੀਲੇ (ਐੱਸਟੀ) ਭਾਈਚਾਰੇ ਦੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਆਰਥਿਕ/ਮੈਡੀਕਲ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਗਰੀਬ ਪਰਿਵਾਰ ਨਾਲ ਸਬੰਧਤ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹੇ।

ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦਸਿਆ ਕਿ ਇਹ ਸਕੀਮ ਅਨੁਸੂਚਿਤ ਜਾਤੀ (SC) ਅਤੇ ਅਨੁਸੂਚਿਤ ਜਨਜਾਤੀ (ST) ਭਾਈਚਾਰਿਆਂ ਨਾਲ ਸਬੰਧਤ ਮਰੀਜ਼ਾਂ ਲਈ ਹੈ ਜੋ ਕਿ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ, ਜਿਨ੍ਹਾਂ ਵਿੱਚ ਅੰਗਾਂ ਦੇ ਟ੍ਰਾਂਸਪਲਾਂਟ, ਰੀੜ੍ਹ ਦੀ ਹੱਡੀ ਦੀ ਸਰਜਰੀ, ਗੁਰਦੇ, ਕੈਂਸਰ ਅਤੇ ਦਿਮਾਗ ਨਾਲ ਸਬੰਧਤ ਬਿਮਾਰੀਆਂ ਆਦਿ ਸ਼ਾਮਲ ਹਨ ਅਤੇ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 5,00,000/- (ਪੰਜ ਲੱਖ ਰੁਪਏ) ਤੋਂ ਘੱਟ ਹੈ।

ਇਸ ਸਕੀਮ ਤਹਿਤ ਦਿਲ ਦੀ ਸਰਜਰੀ ਲਈ ਵੱਧ ਤੋਂ ਵੱਧ 1.50 ਲੱਖ ਰੁਪਏ, ਗੁਰਦੇ ਦੀ ਸਰਜਰੀ / ਡਾਇਲਿਸਿਸ ਲਈ 3.50 ਲੱਖ ਰੁਪਏ, ਕੈਂਸਰ, ਸਰਜਰੀ, ਕੀਮੋਥੈਰੇਪੀ, ਰੇਡੀਓਥੈਰੇਪੀ ਲਈ 2.50 ਲੱਖ ਰੁਪਏ, ਦਿਮਾਗ ਦੀ ਸਰਜਰੀ ਲਈ 2.00 ਲੱਖ ਰੁਪਏ, ਗੁਰਦਾ ਜਾਂ ਅੰਗ ਟ੍ਰਾਂਸਪਲਾਂਟ ਲਈ 3.50 ਲੱਖ ਰੁਪਏ, ਰੀੜ੍ਹ ਦੀ ਹੱਡੀ ਦੀ ਸਰਜਰੀ ਲਈ 1.50 ਲੱਖ ਰੁਪਏ ਅਤੇ ਹੋਰ ਜੀਵਨ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਬਿਮਾਰੀਆਂ ਲਈ 2.00 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ।

ਓਹਨਾਂ ਦੱਸਿਆ ਕਿ ਇਸ ਮੈਡੀਕਲ ਏਡ ਸਕੀਮ ਨੂੰ ਹੋਰ ਲੋਕ ਭਲਾਈ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਾਲ 2026 ਵਿੱਚ ਵਿਆਪਕ ਤੌਰ ’ਤੇ ਸੋਧਿਆ ਗਿਆ ਹੈ। ਇਨ੍ਹਾਂ ਸੋਧਾਂ ਵਿੱਚ ਯੋਗਤਾ ਦੇ ਮਾਪਦੰਡਾਂ ਅਤੇ ਸੂਚੀਬੱਧ ਹਸਪਤਾਲਾਂ ਦੀ ਗਿਣਤੀ ਅਤੇ ਦਾਇਰੇ ਦਾ ਵਿਸਥਾਰ ਕੀਤਾ ਗਿਆ ਹੈ। ਯੋਗ ਉਮੀਦਵਾਰ ਡਾਕ ਰਾਹੀਂ ਮੈਡੀਕਲ ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ। ਇਸ ਸੰਬੰਧੀ ਮੁਕੰਮਲ ਜਾਣਕਾਰੀ, ਦਿਸ਼ਾ-ਨਿਰਦੇਸ਼ ਅਤੇ ਹੋਰ ਵੇਰਵੇ ਡਾ਼ ਅੰਬੇਡਕਰ ਫਾਊਂਡੇਸ਼ਨ (DAF) ਦੀ ਅਧਿਕਾਰਤ ਵੈੱਬਸਾਈਟ dosje.gov.in ‘ਤੇ ਉਪਲਬਧ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!