Uncategorized

ਫੀਸ ਵਾਧੇ ਵਿਰੋਧੀ ਫਰੰਟ ਦੀ ਹੋਈ ਵੱਡੀ ਜਿੱਤ , ਫੀਸਾਂ ਦਾ ਕੁੱਲ ਵਾਧਾ ਹੋਇਆ ਵਾਪਸ

ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਵਿਦਿਆਰਥੀ ਮੋਰਚੇ ਨਾਲ ਕੀਤੀ ਮੀਟਿੰਗ ਅਤੇ ਮੰਗਾਂ ਮੰਨਣ ਦਾ ਦਿੱਤਾ ਭਰੋਸਾ

ਪਟਿਆਲਾ 31 ਅਗਸਤ ( ਸੂਤਰ )


ਫੀਸ ਵਾਧੇ ਵਿਰੋਧੀ ਫਰੰਟ ਦੀ ਹੋਈ ਵੱਡੀ ਜਿੱਤ , ਫੀਸਾਂ ਦਾ ਕੁੱਲ ਵਾਧਾ ਹੋਇਆ ਵਾਪਸ। ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਵਿਦਿਆਰਥੀ ਮੋਰਚੇ ਨਾਲ ਕੀਤੀ ਮੀਟਿੰਗ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਾਰੀਆਂ ਮੰਗਾਂ ਮੰਨਣ ਦਾ ਦਿੱਤਾ ਭਰੋਸਾ।


ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਿਛਲੀ 20 ਦਿਨ ਵਿਦਿਆਰਥੀ ਜਥੇਬੰਦੀਆਂ ਵੱਲੋਂ ਜੋ ਦਿਨ-ਰਾਤ ਦਾ ਪੱਕਾ ਮੋਰਚਾ ਲੱਗਿਆ ਹੋਇਆ ਸੀ, ਉਸ ਦੀ ਅੱਜ ਵੱਡੀ ਜਿੱਤ ਹੋਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨ ਵੱਲੋਂ ਫੀਸ ਵੱਧਦੇ ਵਿਰੋਧੀ ਫਰੰਟ(ਪੀ.ਐੱਸ.ਯੂ, ਪੀ.ਆਰ.ਐਸ.ਯੂ, ਐਸ.ਐਫ.ਆਈ, ਏ.ਆਈ.ਐਸ.ਐਫ, ਪੀ.ਐਸ.ਐਫ, ਪੀ.ਐਸ.ਯੂ(ਲ),ਅਗਰਗਾਮੀ ,ਡੀ.ਐਸ.ਓ, ਏ.ਆਈ.ਡੀ.ਐਸ.ਓ)ਨਾਲ ਇੱਕ ਲੰਬੀ ਵਿਚਾਰ ਚਰਚਾ ਕੀਤੀ ਗਈ।

ਇਸ ਮੀਟਿੰਗ ਵਿੱਚ ਵਾਈਸ ਚਾਂਸਲਰ, ਡੀਨ ਅਕਾਦਮਿਕ , ਸਿਹਤ ਮੰਤਰੀ ਬਲਵੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਸ਼ਾਮਿਲ ਸਨ । ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਫੀਸਾਂ ਵਿੱਚ ਕੀਤਾ ਕੁੱਲ ਵਾਧਾ ਵਾਪਸ ਕੀਤਾ ਜਾਵੇਗਾ ਅਤੇ ਭਰਾਈਆਂ ਹੋਈਆਂ ਫੀਸਾਂ ਅਗਲੇ ਸਮੈਸਟਰ ਵਿੱਚ ਐਡਜਸਟ ਕੀਤੀਆਂ ਜਾਣਗੀਆਂ।

ਇਸ ਦੇ ਨਾਲ ਹੀ ਹੋਸਟਲਾਂ ਦੀ ਮੁਰੰਮਤ ਵਾਸਤੇ 2 ਕਰੋੜ 87 ਲੱਖ ਦੀ ਗਰਾਂਟ ਪਾਸ ਕੀਤੀ ਗਈ, ਚਾਰ ਨਵੇਂ ਹੋਸਟਲ ਬਣਾਉਣ ਦਾ ਵਾਅਦਾ ਕੀਤਾ ਗਿਆ, ਜੋ ਕਿ ਨਵੰਬਰ ਵਿੱਚ ਸ਼ੁਰੂ ਹੋਣੇ ਹਨ, 24 ਨਵੇਂ ਵਾਟਰ ਕੂਲਰ, ਗੋਲ ਮਾਰਕੀਟ ਅਤੇ ਭਗਵਾਨ ਦਾਸ ਕੰਟੀਨ ਦਾ ਪਿਛਲਾ ਪਾਰਕ ਨੂੰ ਪੱਕਾ ਕਰਨ ਦੀਆਂ ਮੰਗਾਂ ਵੀ ਮੰਨੀਆਂ ਗਈਆਂ। ਸਿਹਤ ਮੰਤਰੀ ਬਲਵੀਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ 150 ਕਰੋੜ ਦਾ ਕਰਜ਼ਾ ਮਾਫ ਕਰਨ ਦੀ ਗੱਲ ਵੀ ਕਹੀ। ਪ੍ਰਸ਼ਾਸਨ ਵੱਲੋਂ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਵਿਦਿਆਰਥੀਆਂ ਵਿੱਚ ਆ ਕੇ ਲਿਖਤੀ ਮੰਗਾਂ ਤੇ ਬਣੀ ਸਹਿਮਤੀ ਦੇ ਪੱਤਰ ਨੂੰ ਮੋਰਚੇ ਨੂੰ ਸੌਂਪਿਆ।

ਅਖੀਰ ਵਿੱਚ ਫੀਸ ਵਾਧੇ ਵਿਰੋਧੀ ਫਰੰਟ ਦੇ ਆਗੂਆਂ ਵੱਲੋਂ ਮੋਰਚੇ ਦੀ ਜਿੱਤ ਦਾ ਐਲਾਨ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਦੇ ਸੰਘਰਸ਼ ਸਦਕਾ ਮੋਰਚੇ ਦੀਆਂ ਸਾਰੀਆਂ ਮੰਗਾਂ ਪ੍ਰਸ਼ਾਸਨ ਨੇ ਮੰਨੀਆਂ ਹਨ ਅਤੇ ਇਹ ਲੜਾਈ ਸਿਰਫ ਫੀਸਾਂ ਦੀ ਨਾ ਹੋ ਕੇ ਸਿੱਖਿਆ ਦੇ ਨਿੱਜੀਕਰਨ ਦੇ ਖਿਲਾਫ ਸੀ। ਉਹਨਾਂ ਕਿਹਾ ਕਿ 150 ਕਰੋੜ ਦਾ ਕਰਜ਼ਾ ਮਾਫ ਕਰਵਾਉਣ ਲਈ ਯੂਨੀਵਰਸਿਟੀ ਦੇ ਟੀਚਿੰਗ, ਨੌਨ-ਟੀਚਿੰਗ ਤੇ ਵਿਦਿਆਰਥੀਆਂ ਦਾ ਸਾਂਝਾਂ ਮੰਚ ਉਸਾਰ ਕੇ ਤਿੱਖਾ ਸੰਘਰਸ਼ ਲੜਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected !!