Uncategorized

ਸੁਨਾਮ ਵਿਖੇ ਮੈਗਾ ਰੋਜ਼ਗਾਰ ਮੇਲਾ 20 ਜੁਲਾਈ ਨੂੰ

ਵਧੇਰੇ ਜਾਣਕਾਰੀ ਲਈ 9417039072 ਤੇ ਕੀਤਾ ਜਾਵੇ ਸੰਪਰਕ

ਬਰਨਾਲਾ 18 ਜੁਲਾਈ ( ਸੂਤਰ )

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਸਹਿਯੋਗ ਨਾਲ ਮਿਤੀ 20 ਜੁਲਾਈ ਨੂੰ ਮਹਾਰਾਜਾ ਪੈਲੇਸ, ਸੁਨਾਮ (ਸੰਗਰੂਰ) ਵਿਖੇ ਇੱਕ ਵਿਸ਼ਾਲ ‘ਮੈਗਾ ਰੋਜ਼ਗਾਰ ਮੇਲਾ’ ਲਗਾਇਆ ਜਾ ਰਿਹਾ ਹੈ।
ਇਸ ਮੇਲੇ ਦਾ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਜਿੰਦਰ ਸਿੰਘ ਬੇਦੀ (ਆਈ.ਏ.ਐੱਸ.) ਨੇ ਦੱਸਿਆ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਸੁਨਹਿਰੀ ਮੌਕੇ ਮੁਹੱਈਆ ਕਰਵਾਉਣ ਲਈ ਲਗਾਏ ਜਾ ਰਹੇ ਇਸ ਮੇਲੇ ਵਿੱਚ 60 ਤੋਂ ਜ਼ਿਆਦਾ ਨਾਮਵਰ ਉਦਯੋਗਿਕ ਅਤੇ ਸਰਵਿਸ ਸੈਕਟਰ ਨਾਲ ਸਬੰਧਿਤ ਕੰਪਨੀਆਂ ਹਿੱਸਾ ਲੈ ਰਹੀਆਂ ਹਨ।

ਜਿਸ ਵਿੱਚ ਪ੍ਰਮੁੱਖ ਕੰਪਨੀਆਂ ਹੀਰੋ ਸਾਈਕਲ, ਸੋਨਾਲੀਕਾ, ਸੇਗਾ (SEGA), ਵਰਧਮਾਨ, ਆਈ.ਸੀ.ਆਈ.ਸੀ.ਆਈ. ਬੈਂਕ, ਅਵਾਨੀ, ਕੇ.ਆਰ.ਬੀ.ਐਲ., ਗੋਬਿੰਦ ਮੋਟਰਜ਼, ਏ.ਪੀ. ਔਰਗੈਨਿਕ, ਐਕਸਿਸ ਬੈਂਕ ਅਤੇ ਮੈਕਸ ਆਟੋ ਆਦਿ ਸ਼ਾਮਿਲ ਹਨ।
ਉਹਨਾਂ ਕਿਹਾ ਕਿ ਲਗਭਗ 3000 ਦੇ ਕਰੀਬ ਵੱਖ-ਵੱਖ ਅਹੁਦਿਆਂ ਲਈ ਯੋਗ ਉਮੀਦਵਾਰਾਂ ਦੀ ਸਿੱਧੀ ਇੰਟਰਵਿਊ ਲਈ ਜਾਵੇਗੀ।

ਜਿਸ ਲਈ ਵਿੱਦਿਅਕ ਯੋਗਤਾ 8ਵੀਂ ਪਾਸ ਤੋਂ ਲੈ ਕੇ ਗ੍ਰੈਜੂਏਸ਼ਨ (Graduation) ਤੱਕ ਅਤੇ ਇਸ ਤੋਂ ਇਲਾਵਾ ਆਈ.ਟੀ.ਆਈ. ਅਤੇ ਡਿਪਲੋਮਾ ਹੋਲਡਰ ਉਮੀਦਵਾਰ ਵੀ ਭਾਗ ਲੈ ਸਕਦੇ ਹਨ। ਇਸ ਲਈ ਉਮਰ ਸੀਮਾ 18 ਤੋਂ 50 ਸਾਲ ਹੈ।

ਚਾਹਵਾਨ ਅਤੇ ਯੋਗ ਪ੍ਰਾਰਥੀ ਆਪਣੇ ਨਾਲ ਆਪਣਾ ਰਿਜ਼ਿਊਮ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਲੈ ਕੇ ਮਿਤੀ 20 ਜੁਲਾਈ 2026 ਨੂੰ ਸਿੱਧੇ ਤੌਰ ‘ਤੇ ਮਹਾਰਾਜਾ ਪੈਲੇਸ, ਸੁਨਾਮ ਵਿਖੇ ਪਹੁੰਚ ਸਕਦੇ ਹਨ।

ਇੰਟਰਵਿਊ ਵਿੱਚ ਭਾਗ ਲੈਣ ਵਾਲੇ ਕਿਸੇ ਵੀ ਉਮੀਦਵਾਰ ਨੂੰ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।
ਇਸ ਮੇਲੇ ਵਿੱਚ ਭਾਗ ਲੈਣ ਜਾਂ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਕੰਪਲੈਕਸ, ਦੂਜੀ ਮੰਜ਼ਿਲ, ਬਰਨਾਲਾ ਵਿਖੇ ਜਾਂ ਹੈਲਪਲਾਈਨ ਨੰਬਰ 9417039072 ‘ਤੇ ਸੰਪਰਕ ਕਰ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!