ਸੈਂਸਜ਼ 2027 ਦੇ ਪਹਿਲੇ ਪੜਾਅ ਦਾ ਕੰਮ ਮੁਕੰਮਲ, ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਨੂੰ ਦਿੱਤੇ ਪ੍ਰਸੰਸਾ ਪੱਤਰ

ਬਠਿੰਡਾ 3 ਜੁਲਾਈ ( ਸੂਤਰ )

ਸੈਂਸਜ਼ 2027 ਅਧੀਨ ਪਹਿਲਾ ਪੜਾਅ ਮਕਾਨ ਸੂਚੀਕਰਨ ਦਾ 100% ਕੰਮ ਸਫਲਤਾ ਪੂਰਵਕ ਮੁਕੰਮਲ ਹੋ ਚੁੱਕਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫਸਰ ਸ੍ਰੀ ਰਾਜ਼ੇਸ ਧੀਮਾਨ ਨੇ ਇਸ ਕਾਰਜ ਨੂੰ ਵਧੀਆ ਤਰੀਕੇ ਨਾਲ ਮੁਕੰਮਲ ਕਰਨ ਲਈ ਜਿਲ੍ਹਾ ਲੈਵਲ ਅਤੇ ਚਾਰਜ ਲੈਵਲ ਤੇ ਵੱਖ-2 ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਵੰਡਣ ਸਮੇਂ ਦਿੱਤੀ।



ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫਸਰ ਸ੍ਰੀ ਰਾਜ਼ੇਸ ਧੀਮਾਨ ਨੇ ਦੱਸਿਆ ਕਿ ਇਸ ਕੰਮ ਲਈ ਸਾਰੇ ਸਟਾਫ਼ ਵੱਲੋਂ ਆਪਣੀ ਡਿਊਟੀ ਤੋਂ ਵੱਧ ਕੇ ਅਹਿਮ ਯੋਗਦਾਨ ਅਤੇ ਸੈਂਸਜ ਦੇ ਕਾਰਜ ਨੂੰ ਵਧੀਆ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਗਿਆ ਹੈ। ਜਿਕਰ ਯੋਗ ਹੈ ਕਿ ਤਹਿਸੀਲ ਬਠਿੰਡਾ ਦੇ ਗਿਣਤੀਕਾਰ ਵੱਲੋਂ ਸਿਰਫ 5 ਘੰਟੇ ਵਿੱਚ ਕੰਮ ਨੂੰ ਪੂਰਾ ਕੀਤਾ ਗਿਆ, ਨਗਰ ਪੰਚਾਇਤ ਮਲੂਕਾ ਵੱਲੋ ਜਿਲ੍ਹਾ ਪੱਧਰ ਤੇ ਸ਼੍ਰੇਣੀ ਏ ਵਿੱਚੋਂ ਪਹਿਲੇ ਨੰਬਰ ਤੇ, ਬੀ ਸ੍ਰੇਣੀ ਵਿੱਚੋਂ ਨਗਰ ਕੌਂਸਲ ਮੋੜ ਅਤੇ ਸੀ ਸ੍ਰੇਣੀ ਵਿੱਚੋਂ ਤਹਿਸੀਲ ਬਠਿੰਡਾ ਵੱਲੋਂ ਸਭ ਤੋਂ ਪਹਿਲਾ ਕੰਮ ਮੁਕੰਮਲ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਸਮੂਹ ਹਾਜ਼ਰੀਨ ਨੂੰ ਬੇਨਤੀ ਕੀਤੀ ਕਿ ਇਸ ਕੰਮ ਦੇ ਦੂਜੇ ਪੜਾਅ ਵਿੱਚ ਵੀ ਪੂਰੀ ਮੇਹਨਤ ਤੇ ਤਨਦੇਹੀ ਨਾਲ ਕੰਮ ਕਰਕੇ ਬਠਿੰਡਾ ਜ਼ਿਲ੍ਹੇ ਨੂੰ ਮੂਹਰਲੀ ਕਤਾਰ ਵਿੱਚ ਲਿਆਂਦਾ ਜਾਵੇ।

ਇਸ ਦੌਰਾਨ ਸ੍ਰੀਮਤੀ ਚਰਨਜੀਤ ਕੌਰ, ਐਡੀਸ਼ਨਲ ਜਿਲ੍ਹਾ ਸੈਂਸਜ਼ ਅਫਸਰ, ਬਠਿੰਡਾ ਵੱਲੋ ਇਹਨਾ ਅਧਿਕਾਰੀਆਂ/ਕਰਮਚਾਰੀਆਂ ਨੂੰ ਪਹਿਲੇ ਪੜਾਅ ਦੌਰਾਨ ਵਧੀਆ ਕੰਮ ਕਰਨ ਲਈ ਧੰਨਵਾਦ ਕੀਤਾ ਗਿਆ।

ਇਸ ਮੌਕੇ ਹਰਵਿੰਦਰ ਸਿੰਘ ਇੰਚਾਰਜ ਜ਼ਿਲ੍ਹਾ ਸੈਸ਼ਜ ਸੈਲ, ਮੁਕੇਸ ਕੁਮਾਰ ਬਾਂਸਲ ਮਾਸਟਰ ਟ੍ਰੇਨਰ, ਡਾ. ਹਰਜੀਤ ਸਿੰਘ ਮਾਸਟਰ ਟ੍ਰੇਨਰ, ਮੋਤੀ ਰਾਮ ਫੀਲਡ ਟ੍ਰੇਨਰ ਆਦਿ ਹਾਜ਼ਰ ਸਨ।




