‘ਰੰਗਲਾ ਪੰਜਾਬ–ਸਿਹਤਮੰਦ ਪੰਜਾਬ’ ਦੇ ਸੰਕਲਪ ਨੂੰ ਸਾਕਾਰ ਕਰ ਰਹੀ ‘ਸੀ.ਐਮ. ਦੀ ਯੋਗਸ਼ਾਲਾ’, ਨਵਾਂਸ਼ਹਿਰ ਵਿੱਚ ਯੋਗ ਨਾਲ ਬਦਲ ਰਹੀ ਲੋਕਾਂ ਦੀ ਜ਼ਿੰਦਗੀ

ਨਵਾਂਸ਼ਹਿਰ, 3 ਜੁਲਾਈ ( ਸੂਤਰ )

ਪੰਜਾਬ ਸਰਕਾਰ ਦੇ ‘ਰੰਗਲਾ ਪੰਜਾਬ–ਸਿਹਤਮੰਦ ਪੰਜਾਬ’ ਮਿਸ਼ਨ ਤਹਿਤ ਚਲਾਈ ਜਾ ਰਹੀ ‘ਸੀ.ਐਮ. ਦੀ ਯੋਗਸ਼ਾਲਾ’ ਯੋਜਨਾ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਲੈ ਕੇ ਜਾ ਰਹੀ ਹੈ।

ਜ਼ਿਲ੍ਹੇ ਵਿੱਚ ਰੋਜ਼ਾਨਾ ਸਵੇਰੇ-ਸ਼ਾਮ 231 ਯੋਗ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ 2500 ਤੋਂ ਵੱਧ ਨਾਗਰਿਕ ਨਿਯਮਿਤ ਰੂਪ ਨਾਲ ਯੋਗ ਅਭਿਆਸ ਕਰ ਰਹੇ ਹਨ। ਸਿਖਲਾਈ ਪ੍ਰਾਪਤ ਯੋਗਾ ਟ੍ਰੇਨਰ ਘਰ-ਘਰ ਜਾ ਕੇ ਅਤੇ ਜਨਤਕ ਪਾਰਕਾਂ ਵਿੱਚ ਮੁਫ਼ਤ ਯੋਗ ਸਿਖਾ ਰਹੇ ਹਨ।

ਸਥਾਨਕ ਨਿਵਾਸੀ ਗੁਰਪ੍ਰੀਤ ਕੌਰ ਨੇ ਦੱਸਿਆ , “ਪਹਿਲਾਂ ਮੈਨੂੰ ਕਮਰ ਦਰਦ ਅਤੇ ਬੀ.ਪੀ. ਦੀ ਸਮੱਸਿਆ ਸੀ। 2 ਮਹੀਨੇ ਤੋਂ ਯੋਗਸ਼ਾਲਾ ਜੁਆਇਨ ਕਰਨ ਤੋਂ ਬਾਅਦ ਦਵਾਈ ਅੱਧੀ ਹੋ ਗਈ ਹੈ ਅਤੇ ਹੁਣ ਮੈਂ ਪੂਰਾ ਦਿਨ ਐਨਰਜੈਟਿਕ ਰਹਿੰਦੀ ਹਾਂ।”

ਜ਼ਿਲ੍ਹਾ ਕੋਆਰਡੀਨੇਟਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਕਿ ਹਰ ਪੰਜਾਬੀ ਤੰਦਰੁਸਤ ਹੋਵੇ। ‘ਸੀ.ਐਮ. ਦੀ ਯੋਗਸ਼ਾਲਾ’ ਉਸੇ ਸੁਪਨੇ ਨੂੰ ਪੂਰਾ ਕਰ ਰਹੀ ਹੈ। ਸ਼ੂਗਰ, ਮੋਟਾਪਾ, ਤਣਾਅ ਵਰਗੀਆਂ ਬਿਮਾਰੀਆਂ ਤੋਂ ਲੋਕ ਯੋਗ ਦੇ ਜ਼ਰੀਏ ਛੁਟਕਾਰਾ ਪਾ ਰਹੇ ਹਨ।

ਖਾਸ ਗੱਲ ਕੋਈ ਵੀ ਨਾਗਰਿਕ ਟੋਲ-ਫ੍ਰੀ ਨੰਬਰ 76694-00500 ’ਤੇ ਮਿਸਡ ਕਾਲ ਦੇ ਕੇ ਜਾਂ http://cmyogashala.punjab.gov.in ’ਤੇ ਰਜਿਸਟਰ ਕਰਕੇ ਆਪਣੇ ਮੁਹੱਲੇ ਵਿੱਚ ਮੁਫ਼ਤ ਯੋਗ ਕਲਾਸ ਸ਼ੁਰੂ ਕਰਵਾ ਸਕਦਾ ਹੈ। 25 ਲੋਕਾਂ ਦਾ ਗਰੁੱਪ ਬਣਦੇ ਹੀ ਸਰਕਾਰ ਟ੍ਰੇਨਰ ਭੇਜ ਦਿੰਦੀ ਹੈ।’ਸੀ.ਐਮ. ਦੀ ਯੋਗਸ਼ਾਲਾ’ ਨਾ ਸਿਰਫ਼ ਸਰੀਰ ਨੂੰ ਸਗੋਂ ਨਵਾਂਸ਼ਹਿਰ ਨੂੰ ਵੀ ‘ਰੰਗਲਾ ਅਤੇ ਸਿਹਤਮੰਦ’ ਬਣਾ ਰਹੀ ਹੈ।




