Uncategorized

ਵੋਟਰ ਸੂਚੀ ਦੀ ਸਪੈਸ਼ਲ ਇੰਨਟੈਸਿਵ ਰਵੀਜ਼ਨ—2026— ਵਧੀਕ ਜਿਲ੍ਹਾ ਚੋਣ ਅਫ਼ਸਰ ਸੰਜੀਵ ਸ਼ਰਮਾ ਨੇ Enumeration Form (EF) ਦੀ ਵੰਡ ਦਾ ਲਿਆ ਜਾਇਜਾ

ਨਵਾਂਸ਼ਹਿਰ 1 ਜੁਲਾਈ ( ਸੂਤਰ )


ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾ ਅਨੁਸਾਰ ਪੰਜਾਬ ਵਿੱਚ ਸਪੈਸ਼ਲ ਇੰਨਟੈਸਿਵ ਰਵੀਜ਼ਨ—2026 ਮਿਤੀ 25.06.2026 ਤੋਂ ਸ਼ੁਰੂ ਚੁੱਕੀ ਹੈ, ਜਿਸ ਦੌਰਾਨ ਬੀ.ਐਲ.ਓਜ਼ 25 ਜੂਨ 2026 ਤੋਂ 24 ਜੁਲਾਈ 2026 ਤੱਕ ਘਰੋ—ਘਰੀ ਜਾ ਕੇ ਵੋਟਰ ਦੇ Enumeration Form (EF) ਵੰਡਣਗੇ ਅਤੇ ਫਿਰ ਫਾਰਮ ਭਰਵਾਕੇ ਵਾਪਿਸ ਪ੍ਰਾਪਤ ਕਰਕੇ ਬੀ.ਐਲ.ਓਜ਼ ਐਪਜ ਵਿੱਚ ਡਿਜੀਟਾਇਡ ਕਰਨਗੇ। ਇਸ ਪ੍ਰਕਿਰਿਆ ਤਹਿਤ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾ, ਵਲੋਂ ਵਿਧਾਨ ਸਭਾ ਚੋਣ ਹਲਕਾ 047—ਨਵਾਂ ਸ਼ਹਿਰ ਵਿੱਚ ਪੈਂਦੇ ਪੋਲਿੰਗ ਸਟੇਸ਼ਨ ਨੰ. 48 ਨਵਾਂਸ਼ਹਿਰ ਦੀ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਵਿਧਾਨ ਸਭਾ ਚੋਣ ਹਲਕਾ 047—ਨਵਾਂ ਸ਼ਹਿਰ ਤੋਂ ਸਹਾਇਕ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ-ਕਮ-ਤਹਿਸੀਲਦਾਰ ਨਵਾਂਸ਼ਹਿਰ ਗੁਰਮੁੱਖ ਸਿੰਘ ਅਤੇ ਚੋਣ ਤਹਿਸੀਲਦਾਰ ਅਮਨਦੀਪ ਸਿੰਘ ਵੀ ਚੈਕਿੰਗ ਵਿੱਚ ਸ਼ਾਮਿਲ ਸਨ।

ਚੈਕਿੰਗ ਦੌਰਾਨ ਵਧੀਕ ਜਿਲ੍ਹਾ ਚੋਣ ਅਫ਼ਸਰ ਵਲੋਂ ਬੀ.ਐਲ.ਓ ਅਸ਼ਵਨੀ ਕੁਮਾਰ ਵੱਲੋ ਵੰਡੇ ਗਏ Enumeration Form (EF) ਫਾਰਮ ਦਾ ਜਾਇਜਾ ਲਿਆ ਲੋਕਲ ਵੋਟਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਐਸ.ਆਈ.ਆਰ. ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਵਧੀਕ ਜਿਲ੍ਹਾ ਚੋਣ ਅਫ਼ਸਰ ਵੱਲੋਂ ਬੀ.ਐਲ.ਓ ਨੂੰ ਹਦਾਇਤ ਕੀਤੀ ਗਈ ਕਿ ਵੋਟਰਾਂ ਨੂੰ ਫਾਰਮ ਭਰਵਾਉਣ ਵਿੱਚ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਅਤੇ ਸਾਰੇ ਫਾਰਮ ਸਮੇਂ ਸਿਰ ਡਿਜ਼ੀਟਾਇਡ ਕੀਤੇ ਜਾਣ।

Related Articles

Leave a Reply

Your email address will not be published. Required fields are marked *

Back to top button
error: Content is protected !!