Uncategorized

ਆਫ਼ਤ ਪ੍ਰਬੰਧਨ ਸੰਸਥਾ (ਡੀਐੱਮਆਈ) ਭੋਪਾਲ ਦੀ ਟੀਮ ਵਲੋਂ ਜ਼ਿਲ੍ਹਾ ਮਾਲੇਰਕੋਟਲਾ ਦੀ ਆਫ਼ਤ ਪ੍ਰਬੰਧਨ ਪਲਾਨ ਉਲੀਕਣ ਲਈ ਕੀਤਾ ਦੌਰਾ

ਸੰਵੇਨਸ਼ੀਲ ਸਨਅਤਾਂ ਵਿੱਚ ਸੁਰੱਖਿਆ ਮਾਪਦੰਡਾਂ ਨੂੰ ਘੋਖਿਆ ਅਤੇ ਆਫ ਸਾਈਟ ਆਫ਼ਤ ਪ੍ਰਬੰਧਨ ਪਲਾਨ ਦੇ ਅਹਿਮ ਪੱਖਾਂ ਬਾਰੇ ਦਿੱਤੀ ਜਾਣਕਾਰੀ

ਮਾਲੇਰਕੋਟਲਾ 12 ਫਰਵਰੀ ( ਸੂਤਰ ) ਜ਼ਿਲ੍ਹਾ ਮਾਲੇਰਕੋਟਲਾ ਵਿੱਚ ਵੱਡੀਆਂ ਉਦਯੋਗਿਕ ਇਕਾਈਆਂ ਸਮੇਤ ਵੱਡੀ ਗਿਣਤੀ ਸਨਅਤਾਂ ਹੋਣ ਦੇ ਮੱਦੇਨਜ਼ਰ ਰਸਾਇਣਿਕ ਰਸਾਅ ਜਿਹੀਆਂ ਸੰਭਾਵੀ ਘਟਨਾਵਾਂ/ ਐਮਰਜੈਂਸੀ ਆਫ਼ਤਾਂ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਜ਼ਾਇਜ਼ੇ ਅਤੇ ਮਾਰਗਦਰਸ਼ਨ ਲਈ ਅੱਜ ਆਫ਼ਤ ਪ੍ਰਬੰਧਨ ਸੰਸਥਾ (ਡਿਜ਼ਾਸਟਰ ਮੈਨੇਜਮੈਂਟ) ਭੋਪਾਲ ਦੀ ਤਿੰਨ ਮੈਂਬਰੀ ਟੀਮ ਵਲੋਂ ਜ਼ਿਲ੍ਹਾ ਮਾਲੇਰਕੋਟਲਾ ਦਾ ਦੌਰਾ ਕੀਤਾ ਗਿਆ ਅਤੇ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੀ ਪ੍ਰਧਾਨਗੀ ਹੇਠ ਆਫ਼ਤ ਪ੍ਰਬੰਧਨ ਪਲਾਨ ਨੂੰ ਰੂਪ ਰੇਖਾ ਦੇਣ ਲਈ ਵਿਸ਼ੇਸ ਮੀਟਿੰਗ ਕੀਤੀ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਿਸਟ੍ਰਿਕਟ ਮੈਨੇਜਮੈਂਟ ਇੰਸਟੀਚਿਊਟ, ਭੋਪਾਲ ਇੱਕ ਵੱਕਾਰੀ ਅਦਾਰਾ ਹੈ ਜਿਨ੍ਹਾਂ ਦੀ ਸੇਵਾਵਾਂ ਲੈ ਕੇ ਇਸ ਜ਼ਿਲ੍ਹੇ ਵਿੱਚ ਆਫ-ਸਾਈਟ ਮੈਨੇਜਮੈਂਟ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿ ਸਕੀਏ

ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਮਾਲੇਰਕੋਟਲਾ ਸਾਹਿਲ ਗੋਇਲ ਨੇ ਕਿਹਾ ਕਿ ਜ਼ਿਲ੍ਹਾ ਵਿੱਚ ਮੈਸ ਸ੍ਰੇਆਂਸ ਇੰਡਸਟਰੀਜ ਲਿਮ, ਰੀਤੇਸ ਇੰਟਰਨੈਸ਼ਨਲ ਲਿਮ.,ਗੁੱਡ ਲੱਕ ਕਾਰਬਨ ਪ੍ਰਾਈ.ਲਿਮ.ਪਿੰਡ ਜਿੱਤਵਾਲ,ਰਸੀਲਾ ਹੈਲਥ ਫੂਡ ਲਿਮ.ਸਰੋਦ ਰੋਡ ਮਾਲੇਰਕੋਟਲਾ, ਟੋਰੈਟ ਗੈਸ ਲਿਮ. ਅਜਿਹੀਆਂ ਵੱਡੀਆਂ ਸਨਅਤਾਂ ਹਨ,ਜਿਨ੍ਹਾਂ ਨੂੰ ਸੁਰਖਿਆ ਮੱਦੇਨਜਰ ਆਫ਼ਤ ਪ੍ਰਬੰਧਨ ਤਿਆਰੀ ਬੇਹੱਦ ਜ਼ਰੂਰੀ ਹੈ ਤਾਂ ਜੋ ਅਣ ਸੁਖਾਵੀ ਦੁਰਘਟਨਾਂ ਮੌਕੇ ਫੋਰੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ । ਉਨ੍ਹਾਂ ਕਿਹਾ ਕਿ ਆਫ਼ਤ ਪ੍ਰਬੰਧਨ ਸਮੇਂ ਅਗੇਤੀ ਤਿਆਰੀ ਮੌਕੇ ਤੇ ਕਾਰਗਰ ਸਾਬਤ ਹੁੰਦੀ ਹੈ।

ਇਸ ਮੌਕੇ ਜੁਆਇੰਟ ਡਾਇਰੈਕਟਰ, ਕੰਸਲਟੈਂਸੀ ਐਂਡ ਅਵੇਅਰਨੈਸ ਡਿਵੀਜ਼ਨ ਡੀਐੱਮਆਈ ਭੋਪਾਲ ਦੀ ਟੀਮ ਦੇ ਮੈਂਬਰ ਡਾ ਸੁਧੀਰ ਦੀਵੇਦੀ ਨੇ ਪ੍ਰੈਜ਼ੇਂਨਟੇਸ਼ਨ ਰਾਹੀਂ ਆਫ-ਸਾਈਟ ਡਿਜ਼ਾਸਟਰ ਮੈਨੇਜਮੈਂਟ ਪਲਾਨ ਬਣਾਉਣ ਲਈ ਅਹਿਮ ਪੱਖਾਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਐਮਰਜੈਂਸੀ ਪਲਾਨ ਦੀ ਮਹੱਤਤਾ, ਐਮਰਜੈਂਸੀ ਪ੍ਰੋਸੀਜ਼ਰ, ਵੱਖ ਵੱਖ ਸਨਅਤਾਂ ਨੂੰ ਡਾਟਾ ਤਿਆਰ ਕਰਨਾ, ਸਨਅਤਾਂ ਤੋਂ 5 ਕਿਲੋਮੀਟਰ ਦੇ ਘੇਰੇ ਅੰਦਰ ਸਕੂਲ, ਕਾਲਜ, ਹਸਪਤਾਲ ਆਦਿ ਬਾਰੇ ਜਾਣਕਾਰੀ ਸ਼ਾਮਲ ਕਰਨਾ, ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਅਤੇ ਵਿਭਾਗਾਂ ਨਾਲ ਸਬੰਧਤ ਜ਼ਿੰਮੇਵਾਰੀਆਂ ਤੋਂ ਜਾਣੂੰ ਕਰਾਇਆ ਗਿਆ। ਇਸ ਟੀਮ ਵਿੱਚ ਪ੍ਰਿਯੰਕਾ ਸਕਸੈਨਾ ਅਸਿਸਟੈਂਟ ਡਾਇਰੈਕਟਰ (ਡੀਐਮਆਈ, ਭੋਪਾਲ) ਅਤੇ ਕੁਮਾਰ ਦੀਪਾਂਕਰ ਟੈਕਨੀਕਲ ਐਕਸਪਰਟ (ਡੀ ਐਮ ਆਈ ਭੋਪਾਲ) ਵੀ ਸ਼ਾਮਲ ਸਨ।

ਮੀਟਿੰਗ ਉਪਰੰਤ ਤਿੰਨ ਮੈਂਬਰੀ ਟੀਮ ਵਲੋਂ ਰਸੀਲਾ ਹੈਲਥ ਫੂਡ ਲਿਮ.ਸਰੋਦ ਰੋਡ ਮਾਲੇਰਕੋਟਲਾ ਆਦਿ ਦਾ ਦੌਰਾ ਕੀਤਾ ਗਿਆ। ਇਸ ਮੌਕੇ ਟੀਮ ਵਲੋਂ ਸੁਰੱਖਿਆ ਮਾਪਦੰਡ ਘੋਖੇ ਗਏ ਤਾਂ ਜੋ ਸੰਭਾਵੀ ਘਟਨਾਵਾਂ/ ਐਮਰਜੈਂਸੀ ਆਫ਼ਤਾਂ ਮੌਕੇ ਫੌਰੀ ਤੌਰ ਤੇ ਨਜਿੱਠੀਆਂ ਜਾ ਸਕਣ ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਚੇਅਰਮੈੱਨ ਕੂਲ ਕਿੰਗ ਸੰਜੀਵ ਸੂਦ, ਮੈਨੇਜਰ ਟੋਰੈਂਟ ਗੈਸ ਲਿਮੀਟਡ ਗੁਰਭਿੰਦਰ ਸਿੰਘ ਗਿੱਲ, ਏ.ਜੀ.ਐੱਮ ਰਾਈਸੀਲਾ ਹੈਲਥ ਪੁਨੀਤ ਸਿੰਗਲਾ, ਐੱਚ.ਆਰ ਸ੍ਰੀਆਂਸ਼ ਇੰਡਸਟ੍ਰੀਸ ਲਿਮੀਟਡ ਨਰੇਸ਼ ਕੁਮਾਰ, ਕਾਰਜ ਸਾਧਕ ਅਫਸਰ ਮਾਲੇਰਕੋਟਲਾ ਚੰਦਰ ਪ੍ਰਕਾਸ਼ ਵਧਵਾ, ਐਸ ਐਮ ਓ ਅਹਿਮਦਗੜ੍ਹ ਡਾ. ਜਯੋਤੀ ਕਪੂਰ, ਐਕਸ਼ੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਇੰਜੀ. ਆਦਰਸ਼ ਨਿਰਮਲ, ਸਹਾਇਕ ਇੰਜੀਨੀਅਰ ਪੀ.ਐੱਸ.ਪੀ.ਸੀ.ਐੱਲ ਸੋਹਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਲਾਜਿੰਦਰ ਸਿੰਘ, ਸੀਨੀਅਰ ਵੈਟਰਨਰੀ ਅਫ਼ਸਰ ਪਸ਼ੂ ਪਾਲਣ ਵਿਭਾਗ ਮਾਲੇਰਕੋਟਲਾ ਡਾ. ਸੁਖਵਿੰਦਰ ਸਿੰਘ, ਸਹਾਇਕ ਅੰਕੜਾ ਸਲਾਹਕਾਰ ਅਫ਼ਸਰ ਗੁਰਵਿੰਦਰ ਕੌਰ ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਫੈਕਟਰੀਆਂ ਦੇ ਨੁਮਾਇੰਦੇ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!