ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਵਲੋਂ ਧਾਰਮਿਕ ਸਮਾਜਿਕ ਕਾਰਜ ਲਗਾਤਾਰ ਜਾਰੀ
ਸੰਸਕਾਰ ਹੀ ਜੀਵਨ ਦਾ ਮੂਲ ਆਧਾਰ ਹਨ - ਮਦਨ ਮਦਹੋਸ਼

ਮਲੇਰਕੋਟਲਾ – 8 ਅਗਸਤ ( ਵਾਸ਼ਿਸ਼ਟ )

ਸ਼ਹਿਰ ਮਲੇਰਕੋਟਲਾ ਦੀ ਪ੍ਰਸਿੱਧ ਸੇਵਾ ਸੰਸਥਾ ‘ਗਿਆਨਮ ਸੰਸਕ੍ਰਿਤੀ’ ਲਗਾਤਾਰ ਸਮਾਜ ਸੇਵਾ ਤੇ ਧਾਰਮਿਕ ਕਾਰਜਾਂ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ। ਲਗਭਗ ਪਿਛਲੇ ਵੀਹ ਦਿਨਾਂ ਤੋਂ ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਜਿੱਥੇ ਨਵੇਂ ਰਾਸ਼ਨ ਕਾਰਡ ਬਣਵਾਉਣ ਲਈ ਫਾਰਮ ਭਰਨ ਦੀ ਸੇਵਾ ਮੁਫ਼ਤ ਨਿਭਾ ਰਹੀ ਹੈ ਤੇ ਹੁਣ ਤੱਕ ਸੈਂਕੜੇ ਯੋਗ ਲਾਭਪਾਤਰੀ ਉਕਤ ਸੇਵਾ ਦਾ ਲਾਭ ਲੈ ਚੁੱਕੇ ਹਨ ਉੱਥੇ ਸਾਵਨ ਦੇ ਪਾਵਨ ਪਵਿੱਤਰ ਮਹੀਨੇ ਵਿੱਚ ਬੱਚਿਆਂ ਲਈ ‘ਸ਼ਿਵ ਪੁਰਾਣ ਕਥਾ’ ਦੀਆਂ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਬੱਚਿਆਂ ਨੂੰ ਇਸ ਪਵਿੱਤਰ ਮਾਸ ਦੀ ਮਹੱਤਤਾ, ਸ਼ੁੱਧਤਾ, ਸ਼ਿਵ ਭਗਤੀ ਤੇ ਸਨਾਤਨ ਦਾ ਗਿਆਨ ਤੇ ਸੰਸਕਾਰ ਵੰਡੇ ਜਾ ਸਕਣ।

ਇਨ੍ਹਾਂ ਸਾਰੇ ਕਾਰਜਾਂ ਨੂੰ ਨਿਭਾਉਣ ਤੇ ਸਫਲ ਬਣਾਉਣ ਵਿੱਚ ਗਿਆਨਮ ਸੰਸਕ੍ਰਿਤੀ ਦੀ ਸੰਸਥਾਪਕ ਪ੍ਰਿੰਸੀਪਲ ਮਿਸ ਸਲੋਨੀ ਗੋਇਲ ਮਿਰਚੀਆ (ਦੁਰਗਾ ਵਾਹਿਨੀ) ਤੇ ਵਿਸ਼ੇਸ਼ਿਕਾ ਸਿੰਘਲ (ਐੱਮ ਬੀ ਏ) ਦੀ ਅਣਥੱਕ ਮਿਹਨਤ ਦਾ ਹੱਥ ਹੈ।

ਉਕਤ ਜਾਣਕਾਰੀ ਦਿੰਦੇ ਹੋਏ ਗਿਆਨਮ ਸੰਸਕ੍ਰਿਤੀ ਦੇ ਪ੍ਰਮੁੱਖ ਸਹਿਯੋਗੀ ਮਦਨ ਮਦਹੋਸ਼ ਸਾਬਕਾ ਮਿਉਂਸਪਲ ਕੌਂਸਲਰ ਨੇ ਦੱਸਿਆ ਕਿ ਉਕਤ ਸੇਵਾ ਸੰਸਥਾ ਲਗਾਤਾਰ ਧਾਰਮਿਕ ਸਮਾਜਿਕ ਕਾਰਜ ਨਿਰ ਸੁਆਰਥ ਕਰਦੀ ਆ ਰਹੀ ਹੈ ਜਿਵੇਂ ਕਿ ਮੁਫਤ ਟਿਉਸ਼ਨ, ਫੀਸ, ਕਿਤਾਬਾਂ ਕਾਪੀਆਂ, ਸਰਕਾਰੀ ਦਫ਼ਤਰਾਂ ’ਚ ਆਉਂਦੀਆਂ ਅੜਚਨਾਂ ਦੇ ਹੱਲ ਲਈ ਸਹਿਯੋਗ ਆਦਿ।

ਮਦਨ ਮਦਹੋਸ਼ ਸਾਬਕਾ ਕੌਂਸਲਰ ਨੇ ਸਲੋਨੀ ਗੋਇਲ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸਲੋਨੀ ਗੋਇਲ ਨੇ ਆਪਣਾ ਸਾਰਾ ਜੀਵਨ ਹੀ ਸਮਾਜ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਹੈ ਇਸ ਦੇ ਜੀਵਨ ਦਾ ਮੂਲ ਆਧਾਰ ਹੀ ‘ਸੰਸਕਾਰ’ ਹਨ। ਬੀਤੇ ਦਿਨੀਂ ‘ਬਾਲਮੀਕੀ ਰਾਮਾਇਣ ਪਾਠ’ ਦੀਆਂ ਲਗਾਤਾਰ ਮਹੀਨਾ ਕਲਾਸਾਂ ਲਗਾਕੇ ਸਮਾਜ ਨੂੰ ਇੱਕ ਨਵਾਂ ਸੰਦੇਸ਼ ਦਿੱਤਾ ਗਿਆ ਇਸ ਅਨੌਖੇ ਕੀਰਤੀ ਮਾਨ ਲਈ ਚੰਡੀਗੜ੍ਹ ਦੀ ਸਿਰਮੌਰ ਸੰਸਥਾ ਸਪਤ ਸਿੰਧੂ ਡਾਕਟਰ ਭੀਮ ਰਾਓ ਅੰਬੇਦਕਰ ਸਟੱਡੀ ਸਰਕਲ ਵੱਲੋਂ ਇਨ੍ਹਾਂ ਨੂੰ ਦੁਰਗਾ ਵਾਹਿਨੀ ਦੇ ਖਿਤਾਬ ਨਾਲ ਨਿਵਾਜਿਆ ਗਿਆ। ਮਦਹੋਸ਼ ਨੇ ਕਿਹਾ ਕਿ ‘ਸੰਸਕਾਰ’ ਹੀ ਜੀਵਨ ਦਾ ਮੂਲ ਆਧਾਰ ਹਨ।




