Uncategorized

ਵਿਸ਼ੇਸ਼ ਗਹਿਰੀ ਸੁਧਾਈ: ਸਵੀਪ ਟੀਮਾਂ ਵਲੋਂ ਜਾਗਰੂਕਤਾ ਗਤੀਵਿਧੀਆਂ

ਵਿਦਿਆਰਥੀਆਂ ਅਤੇ ਸਨਅਤੀ ਇਕਾਈਆਂ ਦੇ ਸਟਾਫ਼ ਨੂੰ ਐੱਸ ਆਈ ਆਰ ਦੀ ਪ੍ਰਕਿਰਿਆ ਤੋਂ ਕਰਵਾਇਆ ਜਾਣੂ

ਬਰਨਾਲਾ, 22 ਜੂਨ ( ਸੂਤਰ )

 ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਆਈ ਏ ਐੱਸ ਦੀ ਅਗਵਾਈ ਹੇਠ ਵਿਸ਼ੇਸ਼ ਗਹਿਰੀ ਸੁਧਾਈ 2026 ਸਬੰਧੀ ਸਵੀਪ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਵੱਖ ਵੱਖ ਸੰਸਥਾਵਾਂ ਵਿਖੇ ਜਾਗਰੂਕਤਾ ਗਤਿਵਿਧਿਆਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ।

ਇਸੇ ਲੜੀ ਤਹਿਤ ਸਰਕਾਰੀ ਤਕਨੀਕੀ ਕਾਲਜ ਬਡਬਰ ਵਿਖੇ ਲਵਪ੍ਰੀਤ ਸਿੰਘ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਅਤੇ ਗੋਬਿੰਦ ਮੋਟਰਜ਼ ਭਦੌੜ ਵਿਖੇ ਮੇਜਰ ਸਿੰਘ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਵਲੋਂ SIR 2026 ਦੇ ਪ੍ਰਮੁੱਖ ਪਹਿਲੂਆਂ ਬਾਰੇ ਜਾਣਕਾਰੀ ਸੈਮੀਨਾਰ ਕਰਾਇਆ ਗਿਆ।

ਸੈਮੀਨਾਰ ਦੌਰਾਨ SIR 2026 ਦੀਆਂ ਪ੍ਰਮੁੱਖ ਪ੍ਰਕਿਰਿਆਵਾਂ ਜਿਵੇਂ ਕਿ ਗਣਨਾ ਫਾਰਮ ਭਰਨ ਸਬੰਧੀ ਸੰਪੂਰਨ ਜਾਣਕਾਰੀ, ਦਸਤਾਵੇਜ਼ਾਂ ਦੀ ਸੁਚੀ ਆਦਿ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਬੁਲਾਰਿਆਂ ਵਲੋਂ ਇਸ ਮੁਹਿੰਮ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਇਸ ਮੁਹਿੰਮ ਦਾ ਉਦੇਸ਼ ਨਵੇਂ ਅਤੇ ਯੋਗ ਵੋਟਰਾਂ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ, ਜ਼ਰੂਰੀ ਸੋਧ ਕਰਨੀ ਅਤੇ ਵੋਟਰ ਸੂਚੀ ਦੀ ਹਰ ਪੱਖੋਂ ਸੋਧ ਕਰਨਾ ਹੈ।

ਉਨ੍ਹਾਂ ਕਿਹਾ ਕਿ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ ਐਲ ਓ ਘਰ ਘਰ ਜਾ ਕੇ ਗਣਨਾ ਫਾਰਮ ਭਰਵਾਉਣਗੇ, ਇਸ ਲਈ ਸਾਰੇ ਵੋਟਰ ਇਹ ਗਣਨਾ ਫਾਰਮ ਜ਼ਰੂਰ ਭਰਣ ਅਤੇ ਬੀ ਐਲ ਓ ਨਾਲ ਪੁਰਾ ਸਹਿਯੋਗ ਕਰਨ। ਇਸ ਮੌਕੇ ਸਵੀਪ ਟੀਮਾਂ ਦੇ ਸੰਬੰਧਤ ਅਧਿਕਾਰੀ ਅਤੇ ਮੈਂਬਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!