Uncategorized

ਗਿਆਨਮ ਸੰਸਕ੍ਰਿਤੀ ਵਲੋਂ ਸਭਿਆਚਾਰ, ਵਿਰਸਾ, ਸੰਸਕਾਰ ਸੰਭਾਲ ਸਮਾਗਮ ਕੀਤਾ ਗਿਆ ਆਯੋਜਿਤ

ਬੱਚਿਆਂ ਨਾਲ ਮਨਾਇਆ ‘ਹਰਿਆਲੀ ਤੀਜ’ ਤੀਆਂ ਦਾ ਤਿਉਹਾਰ

ਮਲੇਰਕੋਟਲਾ- 18 ਅਗਸਤ ( ਸੂਤਰ )


ਮਲੇਰਕੋਟਲਾ ਸ਼ਹਿਰ ਦੀ ਨਾਮਵਰ ਐੱਨ ਜੀ ਓ ਗਿਆਨਮ ਸੰਸਕ੍ਰਿਤੀ ਨੇ ਬੱਚਿਆਂ ਨਾਲ ਨੱਚ ਟੱਪ ਕੇ ਗੀਤ ਸੰਗੀਤ ਨਾਲ ਤੀਆਂ ਦਾ ਤਿਉਹਾਰ ਮਨਾਇਆ। ਸ੍ਰੀ ਵੈਸ਼ਨੂੰ ਮਾਤਾ ਮੰਦਿਰ ਦੇ ਵੱਡੇ ਹਾਲ ਵਿੱਚ ਮਨਾਏ ਗਏ ਇਸ ਮੇਲੇ ਵਿੱਚ ਬੱਚਿਆਂ ਦੀਆਂ ਮਾਤਾਵਾਂ ਨੇ ਵੀ ਭਾਗ ਲਿਆ। ਜਿੱਥੇ ਵਿਸ਼ੇਸ਼ਿਕਾ ਸਿੰਘਲ ਦੀ ਅਗਵਾਈ ਵਿੱਚ ਵੈਸ਼ਨਵੀ, ਮੀਨਾਕਸ਼ੀ, ਦਿਵਿਆ, ਕਾਵਿਆ, ਪ੍ਰੀਤੀ ਨੇ ਹਾਲ ਤੇ ਮੰਚ ਦੀ ਸਜਾਵਟ ਕੀਤੀ ਅਤੇ ਪੰਡਿਤ ਵਿਜੇ ਸ਼ਰਮਾ ਤੇ ਪੰਡਿਤ ਸੰਜੇ ਸ਼ਰਮਾ ਨੇ ਪੂਰੇ ਸਮਾਗਮ ਦੇ ਪ੍ਰਬੰਧ ਨੂੰ ਸੰਭਾਲਿਆ

ਉੱਥੇ ਨਿੱਕੇ ਨਿੱਕੇ ਬੱਚਿਆਂ ਨੇ ਪੰਜਾਬੀ ਬੋਲੀਆਂ, ਟੱਪੇ, ਡਾਂਸ, ਭੰਗੜੇ ਗਿੱਧੇ ਨਾਲ ਖੂਬ ਰੰਗ ਬੰਨ੍ਹਿਆ ਤੇ ਬੱਚਿਆਂ ਦੀਆਂ ਮਾਵਾਂ ਤੇ ਲੁਧਿਆਣਾ ਤੋਂ ਵਿਸ਼ੇਸ਼ ਤੌਰ ’ਤੇ ਆਈਆਂ ਨਾਰਾਂ ਕਿਰਨ, ਰਮਨਜੀਤ ਕੌਰ, ਨਛੱਤਰ ਕੌਰ, ਸਨਮਦੀਪ ਕੌਰ ਆਦਿ ਨੇ ਵੀ ਤੀਆਂ ਦਾ ਖੂਬ ਆਨੰਦ ਮਾਣਿਆ।

ਜਿੱਥੇ ਗਿਆਨਮ ਸੰਸਕ੍ਰਿਤੀ ਦੇ ਪ੍ਰਮੁੱਖ ਸਹਿਯੋਗੀ ਮਦਨ ਮਦਹੋਸ਼ ਸਾਬਕਾ ਕੌਂਸਲਰ ਨੇ ਬੱਚਿਆਂ ਦੀ ਪ੍ਰਸੰਸਾ ਕੀਤੀ ਉੱਥੇ ਗਿਆਨਮ ਸੰਸਕ੍ਰਿਤੀ ਦੀ ਸੰਸਥਾਪਕ ਪ੍ਰਿੰਸੀਪਲ ਸਲੋਨੀ ਗੋਇਲ ਮਿਰਚੀਆ ਨੇ ਪੰਜਾਬੀ ਸਭਿਆਚਾਰ, ਵਿਰਸਾ ਤੇ ਸੰਸਕਾਰਾਂ ਨੂੰ ਜਿਉਂਦਾ ਰੱਖਣ ਦੇ ਨਿਸ਼ਚੇ ਨਾਲ ਇਸ ਮੇਲਾ ਰੂਪੀ ਉਪਰਾਲੇ ਦੌਰਾਨ ਬੱਚਿਆਂ ਨੂੰ ਦਸਿਆ ਕਿ ਤੀਜ ਕਿਉਂ ਮਨਾਈ ਜਾਂਦੀ ਹੈ ਤੇ ਇਸ ਨੂੰ ਹਰਿਆਲੀ ਤੀਜ ਕਿਉਂ ਕਿਹਾ ਜਾਂਦਾ ਹੈ।

ਉਨ੍ਹਾਂ ਵਿਸਤਾਰ ਸਹਿਤ ਸਮਝਾਇਆ ਕਿ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਜੀ ਨੂੰ ਪਾਉਣ ਲਈ ਇੱਕ ਸੋ ਅੱਠ ਸਾਲ ਕਠਿਨ ਤਪੱਸਿਆ ਕੀਤੀ ਸੀ ਅਤੇ ਅੱਜ ਦੇ ਦਿਨ ਹੀ ਭਗਵਾਨ ਸ਼ਿਵ ਨੇ ਪ੍ਰਸੰਨ ਹੋ ਕੇ ਮਾਤਾ ਪਾਰਵਤੀ ਨੂੰ ਦਰਸ਼ਨ ਦਿੱਤੇ ਸਨ ਅਤੇ ਉਹਨਾਂ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰਨ ਦਾ ਵਰਦਾਨ ਦਿੱਤਾ ਸੀ, ਇਸੇ ਲਈ ਇਹ ਦਿਨ ਖੁਸ਼ੀਆਂ ਦੇ ਪ੍ਰਤੀਕ ਵਜੋਂ ‘ਹਰਿਆਲੀ ਤੀਜ’ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!