ਪੰਜਵੇਂ ਸਮੈਸਟਰ ਵਿੱਚ 87% ਅੰਕ ਹਾਸਲ ਕਰਕੇ ਆਇਸ਼ਾ ਕਪੂਰ ਨੇ ਜੱਜ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਵਧਾਏ ਕਦਮ ਅਪਣੇ ਮਾਪਿਆਂ ਦਾ ਨਾਂ ਕੀਤਾ ਰੋਸ਼ਨ
ਮੁੱਖ ਸੰਪਾਦਕ ਨਿਊਜ਼ ਵਾਰਤਾ, ਮੀਡਿਆ ਗਰੁੱਪ, ਕਾਮਰੇਡ ਸੁਨੀਲ ਕੁਮਾਰ ਵਾਸ਼ਿਸ਼ਟ ਨੇ ਪਰਿਵਾਰ ਨੂੰ ਮੁਬਾਰਕਵਾਦ ਅਤੇ ਆਇਸ਼ਾ ਕਪੂਰ ਨੂੰ ਦਿਤੀਆਂ ਸ਼ੁਭਕਾਮਨਾਵਾਂ

ਮਲੇਰਕੋਟਲਾ, 21 ਜੁਲਾਈ ( ਸੂਤਰ )

ਜ਼ਿਲ੍ਹਾ ਮਲੇਰਕੋਟਲਾ ਦੀ ਹੋਣਹਾਰ ਵਿਦਿਆਰਥਣ ਆਇਸ਼ਾ ਕਪੂਰ, ਸਪੁਤਰੀ ਡਾ. ਮੁਹੰਮਦ ਸਲਮਾਨ ਕਪੂਰ ਅਤੇ ਆਮਨਾ ਕਪੂਰ, ਨੇ ਬਾਬਾ ਫਰੀਦ ਲਾਅ ਕਾਲਜ, ਫਰੀਦਕੋਟ ਤੋਂ ਬੀ.ਏ. ਐੱਲ.ਐੱਲ.ਬੀ. ਦੇ ਪੰਜਵੇਂ ਸਮੈਸਟਰ ਵਿੱਚ 87 ਫੀਸਦੀ ਅੰਕ ਪ੍ਰਾਪਤ ਕਰਕੇ ਨਾ ਸਿਰਫ਼ ਆਪਣੇ ਮਾਪਿਆਂ, ਸਗੋਂ ਆਪਣੇ ਕਾਲਜ ਅਤੇ ਸਮੂਹ ਜ਼ਿਲ੍ਹਾ ਮਲੇਰਕੋਟਲਾ ਦਾ ਨਾਮ ਰੌਸ਼ਨ ਕੀਤਾ ਹੈ।

ਡਾ. ਮੁਹੰਮਦ ਸਲਮਾਨ ਕਪੂਰ ਨੇ ਦੱਸਿਆ ਕਿ ਆਇਸ਼ਾ ਇਸ ਵੇਲੇ ਲਾਅ ਦੇ ਸੱਤਵੇਂ ਸਮੈਸਟਰ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਸਦਾ ਮੁੱਖ ਟੀਚਾ ਜੱਜ ਬਣ ਕੇ ਇਨਸਾਫ਼ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਆਇਸ਼ਾ ਨੇ ਆਪਣੀ ਪੜ੍ਹਾਈ ਦੌਰਾਨ ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਵਾਰ ਵੀ 87 ਫੀਸਦੀ ਅੰਕ ਹਾਸਲ ਕਰਕੇ ਆਪਣੀ ਮਿਹਨਤ ਅਤੇ ਲਗਨ ਦਾ ਸਬੂਤ ਦਿੱਤਾ ਹੈ।

ਡਾ. ਸਲਮਾਨ ਕਪੂਰ ਅਤੇ ਆਮਨਾ ਕਪੂਰ ਨੇ ਧੀ ਦੀ ਇਸ ਉਪਲਬਧੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ‘ਤੇ ਮਾਣ ਹੈ ਅਤੇ ਉਹ ਹਰ ਪੜਾਅ ‘ਤੇ ਉਸਦਾ ਸਾਥ ਦਿੰਦੇ ਰਹਿਣਗੇ ਤਾਂ ਜੋ ਉਹ ਆਪਣੇ ਜੱਜ ਬਣਨ ਦੇ ਸੁਪਨੇ ਨੂੰ ਸਾਕਾਰ ਕਰ ਸਕੇ।

ਆਇਸ਼ਾ ਕਪੂਰ ਦੀ ਇਸ ਸ਼ਾਨਦਾਰ ਸਫਲਤਾ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ, ਮਨਪ੍ਰੀਤ ਸਿੰਘ ਧਾਲੀਵਾਲ (ਪੀ.ਆਰ.ਓ. ਟੂ ਸਪੀਕਰ), ਡਾਕਟਰ ਗੁਲਜਾਰ ਮੁਹੰਮਦ ਗੁਲਜਾਰ ਹਸਪਤਾਲ ਮਲੇਰਕੋਟਲਾ, ਬਲਜੀਤ ਸਿੰਘ ਐਸ.ਐਚ.ਓ ਥਾਣਾ ਸਿਟੀ-2 ਮਲੇਰਕੋਟਲਾ, ਮੁਹੰਮਦ ਹਬੀਬ ਐਮ.ਸੀ. ਵਾਰਡ ਨੰਬਰ 7/8 ਅਤੇ ਆਪ ਆਗੂ, ਮੁਹੰਮਦ ਜਵੇਦ ਐਮ.ਸੀ. ਅਤੇ ਬਲਾਕ ਪ੍ਰਧਾਨ ਕਾਂਗਰਸ ਮਲੇਰਕੋਟਲਾ, ਗੁਰਮੀਤ ਕੁਮਾਰ ਬਾਂਸਲ ਐਸ.ਡੀ.ਐਮ, ਸ੍ਰੀ ਰਕੇਸ਼ ਪ੍ਰਕਾਸ਼ ਪੀਸੀਐਸ ਐਸਡੀਐਮ ਲਹਿਰਾ ਗਾਗਾ, ਈ.ਓ ਨਗਰ ਕੌਂਸਲ ਮਲੇਰਕੋਟਲਾ, ਪਰਮਜੀਤ ਸਿੰਘ ਸੈਂਟਰੀ ਇੰਸਪੈਕਟਰ ਨਗਰ ਕੌਂਸਲ ਮਲੇਰਕੋਟਲਾ, ਸ਼ੌਕਤ ਅਲੀ, ਐਡਵੋਕੇਟ ਚੌਧਰੀ ਸ਼ਮਸ਼ਾਦ ਅਲੀ (ਮੈਂਬਰ ਪੰਜਾਬ ਵਕਫ਼ ਬੋਰਡ), ਸ਼ਹਿਨਾਜ਼ ਅਬਦਾਲੀ, ਸ਼ਮਾ ਫਰੂਕੀ, ਮੁਹੰਮਦ ਸ਼ਕੀਲ ਨੰਦਨ, ਇਕਬਾਲ ਫੌਜੀ ਪ੍ਰਧਾਨ ਨਗਰ ਕੌਂਸਲ, ਇਸਹਾਕ ਸਾਕਾ ਪ੍ਰਧਾਨ ਨਗਰ ਕੌਂਸਲ, ਸੁਮੰਤ ਤਲਵਾਨੀ ਸੰਪਾਦਕ ਮਲੇਰਕੋਟਲਾ ਨਿਊਜ਼, ਦਿਲਪ੍ਰੀਤ ਸਿੰਘ (ਇੰਸਪੈਕਟਰ ਸੀ.ਆਈ.ਡੀ.), ਗੁਰਿੰਦਰ ਸਿੰਘ ਮਹਿੰਦੀਰੱਤਾ ਇੰਚਾਰਜ ਰੋਜਾਨਾ ਸਪੋਕਸਮੈਨ, ਮੁਹੰਮਦ ਬੂੰਦੂ, ਕਾਕਾ ਗੁੱਜਰ, ਮੁਹੰਮਦ ਸ਼ਫ਼ੀਕ ਚੌਹਾਨ ਸ਼ਹਿਰੀ ਪ੍ਰਧਾਨ ਅਕਾਲੀ ਦਲ ਬਾਦਲ, ਜੈਗਮ ਅੱਬਾਸ, ਸੁਖਵਿੰਦਰ ਸਿੰਘ (ਨਾਇਬ ਤਹਿਸੀਲਦਾਰ), ਗੁਰਿੰਦਰ ਸਿੰਘ ਢਿੱਲੋਂ, ਅਰਸ਼ਦ ਰੱਗਾ ਪਹਿਲਵਾਨ ਸਮੇਤ ਅਨੇਕਾਂ ਸਮਾਜਿਕ, ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਡਾ. ਸਲਮਾਨ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਆਇਸ਼ਾ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਆਇਸ਼ਾ ਕਪੂਰ ਦੀ ਇਸ ਸਫਲਤਾ ਤੇ ਮੁਹੰਮਦ ਹਬੀਬ ਐਮ.ਸੀ ਤੇ ਆਪ ਆਗੂ ਵਾਰਡ ਨੰਬਰ 7/8 ਮਲੇਰਕੋਟਲਾ, ਮੁਹੰਮਦ ਜਵੇਦ ਐਮ.ਸੀ ਅਤੇ ਬਲਾਕ ਪ੍ਰਧਾਨ ਕਾਂਗਰਸ ਮਲੇਰਕੋਟਲਾ, ਮੁਹੰਮਦ ਇਮਰਾਨ ਬਰਾੜ ਜੁਡੋ ਕੋਚ ਆਈਬੀ ਫਿਟਨੈਸ ਜਿਮ ਮਲੇਰਕੋਟਲਾ, ਸ਼ਹਿਨਾਜ਼ ਅਬਦਾਲੀ ਸਾਬਕਾ ਇੰਸਪੈਕਟਰ ਨਗਰ ਕੌਂਸਲ ਮਲੇਰਕੋਟਲਾ, ਸ਼ਮਾ ਫਰੂਕੀ ਆਪ ਆਗੂ ਮਲੇਰਕੋਟਲਾ, ਇਸਹਾਕ ਸਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਮਲੇਰਕੋਟਲਾ ਵੱਲੋਂ ਆਇਸ਼ਾ ਕਪੂਰ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੇਟੀ ਦੇ ਉਜਵਲ ਭਵਿੱਖ ਲਈ ਕਾਮਨਾ ਕਰਦੇ ਹੋਏ ਕਪੂਰ ਪਰਿਵਾਰ ਨੂੰ ਮੁਬਾਰਕਬਾਦ ਪੇਸ਼ ਕੀਤੀ ਗਈ।

ਸਥਾਨਕ ਸਿੱਖਿਆ ਜਗਤ ਅਨੁਸਾਰ ਆਇਸ਼ਾ ਕਪੂਰ ਦੀ ਇਹ ਉਪਲਬਧੀ ਜ਼ਿਲ੍ਹੇ ਦੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੈ ਅਤੇ ਇਹ ਸਾਬਤ ਕਰਦੀ ਹੈ ਕਿ ਮਿਹਨਤ, ਲਗਨ ਅਤੇ ਸਪਸ਼ਟ ਟੀਚੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।




