ਬਰਨਾਲਾ ’ਚ ਜਨਗਣਨਾ-2027 ਤਹਿਤ ਇੱਕ-ਰੋਜ਼ਾ ਡੀ.ਸੀ.ਐਚ.ਬੀ. ਸਿਖਲਾਈ ਪ੍ਰੋਗਰਾਮ ਕਰਾਇਆ

ਬਰਨਾਲਾ 21 ਜੁਲਾਈ ( ਸੂਤਰ )

ਪ੍ਰਿੰਸੀਪਲ ਜਨਗਣਨਾ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜਨਗਣਨਾ 2027 ਤਹਿਤ ਜ਼ਿਲ੍ਹਾ ਜਨਗਣਨਾ ਹੈਂਡਬੁਕ (ਡੀ ਸੀ ਐਚ ਬੀ) ‘ਤੇ ਇੱਕ-ਰੋਜ਼ਾ ਸਿਖਲਾਈ ਪ੍ਰੋਗਰਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਇਆ ਹੈ।

ਇਹ ਪ੍ਰੋਗਰਾਮ ਸ਼ਹਿਰੀ ਚਾਰਜਾਂ ਦੇ ਚਾਰਜ ਅਫਸਰਾਂ ਅਤੇ ਟਾਊਨ ਫੀਲਡ ਕਾਰਜਕਰਤਾਵਾਂ ਲਈ ਡੀ ਸੀ ਐਚ ਬੀ ਤਿਆਰੀ ਪ੍ਰਕਿਰਿਆ ਅਤੇ ਸਬੰਧਤ ਪ੍ਰਕਿਰਿਆਵਾਂ ਤੋਂ ਜਾਣੂ ਕਰਵਾਉਣ ਲਈ ਕੀਤਾ ਗਿਆ ਸੀ।

ਇਹ ਸਿਖਲਾਈ ਮੈਡਮ ਰੇਣੂ, ਅਸਿਸਟੈਂਟ ਡਾਇਰੈਕਟਰ ਡਾਇਰੈਕਟੋਰੇਟ ਆਫ ਸੈਂਸਸ ਆਪਰੇਸ਼ਨ ਅਤੇ ਲਵਦੀਪ ਸਿੰਘ ਡਿਸਟ੍ਰਿਕ ਕੋਆਰਡੀਨੇਟ ਵੱਲੋਂ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਭਾਗੀਦਾਰਾਂ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਭਾਰਤ ਆਪਣੀ ਪਹਿਲੀ ਡਿਜੀਟਲ ਜਨਗਣਨਾ ਕਰ ਰਿਹਾ ਹੈ ਅਤੇ ਇਹ ਜਨਗਣਨਾ-2027 ਦੋ ਪੜਾਵਾਂ ਵਿੱਚ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਪਹਿਲਾ ਪੜਾਅ (ਘਰ ਸੂਚੀਕਰਨ ਅਤੇ ਰਿਹਾਇਸ਼ ਕਾਰਜ) ਸਫਲਤਾਪੂਰਵਕ ਪੂਰਾ ਹੋਇਆ ਜਦਕਿ ਦੂਜਾ ਪੜਾਅ (ਜਨਸੰਖਿਆ ਗਣਨਾ) ਭਾਰਤ ਸਰਕਾਰ ਦੁਆਰਾ ਸੂਚਿਤ ਸ਼ਡਿਊਲ ਅਨੁਸਾਰ ਕੀਤਾ ਜਾਵੇਗਾ।

ਸਿਖਿਆਰਥੀਆਂ ਨੂੰ ਜ਼ਿਲ੍ਹਾ ਜਨਗਣਨਾ ਹੈਂਡਬੁੱਕ (ਡੀ.ਸੀ.ਐਚ.ਬੀ.) ਦੀ ਤਿਆਰੀ, ਸ਼ਹਿਰ ਅਤੇ ਪਿੰਡ-ਪੱਧਰ ਦੇ ਡੇਟਾ ਦੇ ਸੰਕਲਨ, ਡਾਇਰੈਕਟਰੀ ਸਟੇਟਮੈਂਟਾਂ ਦੀ ਤਿਆਰੀ, ਰਿਕਾਰਡਾਂ ਦੀ ਤਸਦੀਕ ਅਤੇ ਜਨਗਣਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਡੀ.ਸੀ.ਐਚ.ਬੀ. ਦੀ ਤਿਆਰੀ ਦੌਰਾਨ ਅਪਣਾਏ ਜਾਣ ਵਾਲੇ ਡਿਜੀਟਲ ਵਰਕਫਲੋ, ਸਮਾਂ-ਸੀਮਾਵਾਂ ਅਤੇ ਗੁਣਵੱਤਾ ਦੇ ਮਿਆਰਾਂ ਤੋਂ ਵੀ ਜਾਣੂ ਕਰਵਾਇਆ ਗਿਆ। ਸਿਖਲਾਈ ਇੱਕ ਇੰਟਰਐਕਟਿਵ ਸੈਸ਼ਨ ਨਾਲ ਸਮਾਪਤ ਹੋਈ ਜਿੱਥੇ ਭਾਗੀਦਾਰਾਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ ਗਏ।




