Uncategorized

ਗਰਮੀਆਂ ਵਿਚ ਬਿਜਲਈ ਯੰਤਰਾਂ ਦੀ ਸਾਂਭ ਸੰਭਾਲ ਜਰੂਰੀ : ਫਾਇਰ ਅਫ਼ਸਰ

ਲਾਈਵ ਐਂਡ ਪ੍ਰਾਇਮਰੀ ਫਾਇਰ ਸੇਫਟੀ ਵਿਸ਼ੇ ‘ਤੇ ਲਗਾਇਆ ਕੈਂਪ

ਬਟਾਲਾ 7 ਜੁਲਾਈ ( ਸੂਤਰ )


ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਜਿਆਦਾ ਗਰਮੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਕਾਰਣ ਜਾਨ- ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ, ਸਥਾਨਕ ਫਾਇਰ ਬ੍ਰਿਗੇਡ ‘ਤੇ ਸਿਵਲ ਡਿਫੈਂਸ ਵਲੋਂ ਲਾਈਵ ਐਂਡ ਪ੍ਰਾਇਮਰੀ ਫਾਇਰ ਸੇਫਟੀ ਜਾਗਰੂਕਤਾ ਲਾਇਨਜ਼ ਕਲੱਬ ਮੁਸਕਾਨ ਦੀ ਐਸੋਸੀਏਸ਼ਨ ਆਫ ਪਿੰਰਟਰਜ਼ (ਰਜਿ:) ਵਲੋਂ ਬਟਾਲਾ ਕਲੱਬ ਵਿਖੇ ਕੀਤਾ ਗਿਆ।

ਇਸ ਮੌਕੇ ਨੀਰਜ ਸ਼ਰਮਾਂ ਫਾਇਰ ਅਫ਼ਸਰ ਤੇ ਹਰਬਖਸ਼ ਸਿੰਘ ਸਿਵਲ ਡਿਫੈਂਸ ਦੇ ਨਾਲ ਰੀਜ਼ਨ ਚੇਅਰਮੈਨ ਬਰਿੰਦਰ ਸਿੰਘ ਅਠਵਾਲ, ਪ੍ਰਧਾਨ ਭਾਰਤ ਭੂਸ਼ਨ ਖਜਾਨਚੀ ਸੁਰਿੰਦਰ ਕੁਮਾਰ, ਸਰਬਜੀਤ ਭਾਟੀਆ ਮੌਜੂਦ ਸਨ।

ਪ੍ਰੋਗਰਾਮ ਦੀ ਸ਼ੁਰੂਆਤ ਵਿਚ ਆਏ ਬੁਲਾਰਿਆਂ ਨੂੰ ਜੀ ਆਇਆਂ ਨੂੰ ਕਿਹਾ ਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ। ਉਹਨਾਂ ਦੱਸਿਆ ਗਿਆ ਕਿ ਦਫਤਰਾਂ, ਘਰਾਂ ਵਿਚ ਅੱਗ ਲੱਗਣ ਦੇ ਮੁੱਖ ਕਾਰਣ ਬਿਜਲਈ ਯੰਤਰ ਹਨ ਖਾਸਕਰ ਏ.ਸੀ । ਇਹਨਾਂ ਬਿਜਲਈ ਯੰਤਰਾਂ ਦੀ ਸਾਂਭ-ਸੰਭਾਲ ਤੇ ਰੱਖ -ਰਖਾਵ ‘ਤੇ ਪੂਰਾ ਧਿਆਨ ਰੱਖਿਆ ਜਾਵੇ ਸਮੇਂ -ਸਮੇਂ ਜਾਂਚ ਕਰਵਾਉਂਦੇ ਰਹੋ ਤਾਂ ਜੋ ਕੋਈ ਹਾਦਸਾ ਵਾਪਰੇ। ਅੱਗ ਦੀਆਂ ਕਿਸਮਾਂ ਦਸਦੇ ਹੋਏ ਇਹਨਾਂ ਨੂੰ ਕਾਬੂ ਕਰਨ ਲਈ ਅੱਗ ਬੂਝਾਊ ਯੰਤਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਇਹਨਾਂ ਦੀ ਵਰਤੋ ਤਰੀਕਾ ਪਾਸ (ਪੀਏਐਸਐਸ) ਬਾਰੇ ਦਸਿਆ ‘ਤੇ ਅਭਿਆਸ ਕਰਵਾਇਆ ਗਿਆ। ਆਖਰ ਵਿਚ ਸਾਂਝੇ ਤੋਰ ‘ਤੇ ਬੁਲਾਰਿਆਂ ਨੂੰ ਯਾਦਗਾਰੀ ਤਸਵੀਰ ਭੇਂਟ ਕੀਤੀ ਅਤੇ ਕਿਹਾ ਜਲਦੀ ਹੀ ਕਲੱਬ ਦੇ ਪਰਿਵਾਰਕ ਮੈਂਬਰਾਂ ਲਈ ਅੱਗ ਸੁਰੱਖਿਆ ਕੈਂਪ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਅੋਰਤਾਂ ‘ਤੇ ਬੱਚੇ ਵੀ ਜਾਗਰੂਕ ਹੋ ਸਕਣ।

ਇਸ ਮੌਕੇ ਬਖਸ਼ਿੰਦਰ ਸਿੰਘ ਅਠਵਾਲ, ਪ੍ਰਦੀਪ ਚੀਮਾ, ਅਨੂਪ ਸਿੰਘ ਮਾਂਗਟ, ਗੋਵਿੰਦ ਸੈਣੀ, ਸਰਬਜੀਤ ਸਿੰਘ ਚੱਠਾ, ਕਮਲ ਕੁਮਾਰ, ਵਿਕਾਸ ਸ਼ਰਮਾਂ, ਭੂਸਨ ਬਜਾਜ, ਕੁਲਦੀਪ, ਜਨਕਰਾਜ ਤੇ ਫਾਇਰ ਫਾਈਟਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!