ਅਗਨੀਵੀਰ ਭਰਤੀ ਰੈਲੀ 2026: ਚੁਣੇ ਗਏ ਉਮੀਦਵਾਰਾਂ ਲਈ ਆਖਰੀ ਮੌਕਾ
14 ਜੂਨ 2026 ਨੂੰ ਸਵੇਰੇ 7 ਵਜੇ ਤੱਕ ਏ.ਆਰ.ਓ. ਅੰਮ੍ਰਿਤਸਰ ਵਿਖੇ ਹਾਜ਼ਰ ਹੋਣ ਦੇ ਨਿਰਦੇਸ਼

ਅੰਮ੍ਰਿਤਸਰ, 15 ਜੂਨ ( ਸੂਤਰ )
ਆਰਮੀ ਰਿਕਰੂਟਿੰਗ ਦਫ਼ਤਰ (ਏ.ਆਰ.ਓ.) ਅੰਮ੍ਰਿਤਸਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਾਰਚ 2026 ਵਿੱਚ ਸਰਕਾਰੀ ਕਾਲਜ ਸਟੇਡੀਅਮ, ਗੁਰਦਾਸਪੁਰ ਵਿਖੇ ਕਰਵਾਈ ਗਈ ਅਗਨੀਵੀਰ ਭਰਤੀ ਰੈਲੀ ਦੀ ਪਹਿਲੀ ਅਤੇ ਦੂਜੀ ਮੈਰਿਟ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਮੈਰਿਟ ਸੂਚੀਆਂ 26 ਮਈ ਅਤੇ 6 ਜੂਨ 2026 ਨੂੰ ਜੁਆਇਨ ਇੰਡੀਅਨ ਆਰਮੀ ਦੀ ਵੈੱਬਸਾਈਟ ‘ਤੇ ਅਪਲੋਡ ਕੀਤੀਆਂ ਗਈਆਂ ਸਨ।

ਏ.ਆਰ.ਓ. ਅੰਮ੍ਰਿਤਸਰ ਵੱਲੋਂ ਮੈਰਿਟ ਸੂਚੀ ਵਿੱਚ ਸ਼ਾਮਲ ਉਮੀਦਵਾਰਾਂ ਨੂੰ 1 ਜੂਨ ਤੋਂ 13 ਜੂਨ 2026 ਤੱਕ ਪ੍ਰੀ-ਡਿਸਪੈਚ ਬ੍ਰੀਫਿੰਗ ਅਤੇ ਹੋਰ ਲਾਜ਼ਮੀ ਕਾਰਵਾਈਆਂ ਲਈ ਬੁਲਾਇਆ ਗਿਆ ਸੀ। ਇਸ ਦੇ ਬਾਵਜੂਦ ਕਈ ਉਮੀਦਵਾਰ ਈ-ਮੇਲ ਅਤੇ ਟੈਲੀਫੋਨ ਰਾਹੀਂ ਸੂਚਿਤ ਕੀਤੇ ਜਾਣ ਦੇ ਬਾਅਦ ਵੀ ਰਿਪੋਰਟ ਕਰਨ ਲਈ ਨਹੀਂ ਪਹੁੰਚੇ। ਆਰਮੀ ਰਿਕਰੂਟਿੰਗ ਦਫ਼ਤਰ ਅੰਮ੍ਰਿਤਸਰ ਵੱਲੋਂ ਅਜਿਹੇ ਸਾਰੇ ਉਮੀਦਵਾਰਾਂ ਨੂੰ ਆਖਰੀ ਅਤੇ ਅੰਤਿਮ ਮੌਕਾ ਦਿੱਤਾ ਗਿਆ ਹੈ।

ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ 14 ਜੂਨ 2026 ਨੂੰ ਸਵੇਰੇ 7:00 ਵਜੇ ਆਰਮੀ ਰਿਕਰੂਟਿੰਗ ਦਫ਼ਤਰ, ਅੰਮ੍ਰਿਤਸਰ ਵਿਖੇ ਪ੍ਰੀ-ਡਿਸਪੈਚ ਬ੍ਰੀਫਿੰਗ ਅਤੇ ਲੋੜੀਂਦੀਆਂ ਰਸਮੀਆਂ ਪੂਰੀਆਂ ਕਰਨ ਲਈ ਜ਼ਰੂਰ ਹਾਜ਼ਰ ਹੋਣ।
ਆਰਮੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਿਪੋਰਟ ਕਰਨ ਲਈ ਆਖਰੀ ਸੱਦਾ ਹੈ ਅਤੇ ਇਸ ਤੋਂ ਬਾਅਦ ਕੋਈ ਹੋਰ ਨੋਟਿਸ ਜਾਂ ਕਾਲ ਜਾਰੀ ਨਹੀਂ ਕੀਤੀ ਜਾਵੇਗੀ।

ਨਿਰਧਾਰਤ ਸਮੇਂ ‘ਤੇ ਹਾਜ਼ਰ ਨਾ ਹੋਣ ਵਾਲੇ ਉਮੀਦਵਾਰ ਆਪਣੇ ਆਪ ਜ਼ਿੰਮੇਵਾਰ ਹੋਣਗੇ ਅਤੇ ਉਨ੍ਹਾਂ ਦੀ ਉਮੀਦਵਾਰੀ ਬਿਨਾਂ ਕਿਸੇ ਹੋਰ ਸੂਚਨਾ ਦੇ ਰੱਦ ਕੀਤੀ ਜਾ ਸਕਦੀ ਹੈ।

ਆਰਮੀ ਰਿਕਰੂਟਿੰਗ ਦਫ਼ਤਰ ਨੇ ਮੈਰਿਟ ਸੂਚੀ ਵਿੱਚ ਸ਼ਾਮਲ ਸਾਰੇ ਬਾਕੀ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਸਮੇਂ ਸਿਰ ਹਾਜ਼ਰ ਹੋਣ ਅਤੇ ਆਪਣੀ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ।




