Uncategorized

ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

ਫਰੀਦਕੋਟ, 15 ਜੂਨ ( ਸੂਤਰ )

ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੂਥ ਲੈਵਲ ਅਫਸਰਾਂ (ਬੀ.ਐੱਲ.ਓਜ਼) ਵੱਲੋਂ ਘਰ-ਘਰ ਜਾ ਕੇ ਵੋਟਰਾਂ ਤੋਂ ਐਨੂਮਰੇਸ਼ਨ ਫਾਰਮ ਭਰਵਾਏ ਜਾਣਗੇ।

ਇਸ ਉਪਰੰਤ ਮਿਤੀ 3 ਅਗਸਤ 2026 ਤੋਂ 2 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਸ ਦੌਰਾਨ ਹੀ ਮਿਤੀ 3 ਅਗਸਤ 2026 ਤੋਂ 28 ਸਤੰਬਰ 2026 ਤੱਕ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ।

ਇਸ ਵਿਸ਼ੇਸ਼ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬੀ.ਐੱਲ.ਓਜ਼ ਨੂੰ ਲੋੜੀਂਦੀ ਸਮੱਗਰੀ ਵਾਲੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਕਿੱਟਾਂ ਵਿੱਚ ਪੈਨ (ਨੀਲਾ ਅਤੇ ਲਾਲ), ਰਜਿਸਟਰ, ਆਈ.ਡੀ. ਕਾਰਡ ਹੋਲਡਰ ਵਿਦ ਲੈਨਯਾਰਡ, ਐਗਜ਼ੀਕਿਊਟਿਵ ਡਾਇਰੀ, ਪੈਂਸਿਲ, ਰਬੜ, ਸ਼ਾਰਪਨਰ, ਗਲੂ ਸਟਿਕ, ਸਟੈਂਪ ਪੈਡ, ਸਟੈਪਲਰ ਅਤੇ ਪਿੰਨ ਬਾਕਸ, ਪਲਾਸਟਿਕ ਸਕੇਲ, ਕਲਿੱਪ ਬੋਰਡ, ਸਟਿੱਕੀ ਨੋਟਸ, ਸਟੇਸ਼ਨਰੀ ਪਾਊਚ, ਸਟੇਨਲੈੱਸ ਸਟੀਲ ਵਾਟਰ ਬੋਤਲ, ਫੋਲਡੇਬਲ ਛੱਤਰੀ, ਪਰਮਾਨੈਂਟ ਮਾਰਕਰ, ਇਨਫਾਰਮੇਸ਼ਨ ਸਲਿੱਪ, ਵਿਜ਼ਿਟ ਸਟਿੱਕਰ, ਫਾਰਮ ਨੰਬਰ-6, ਫਾਰਮ ਨੰਬਰ-8, ਡਿਕਲੇਰੇਸ਼ਨ ਫਾਰਮ ਅਤੇ ਡੁਪਲੀਕੇਟ ਪ੍ਰੀ-ਫਿਲਡ ਐਨੂਮਰੇਸ਼ਨ ਫਾਰਮ ਆਦਿ ਸ਼ਾਮਲ ਹਨ।

ਜ਼ਿਲ੍ਹਾ ਪੱਧਰ ’ਤੇ ਇਹ ਬੀ.ਐੱਲ.ਓ. ਕਿੱਟਾਂ ਸ੍ਰੀਮਤੀ ਪੂਨਮ ਸਿੱਧੂ ਚੋਣ ਤਹਿਸੀਲਦਾਰ, ਦੀ ਨਿਗਰਾਨੀ ਹੇਠ ਕਰਮਚਾਰੀਆਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਂਦਾ ਜਾ ਸਕੇ।

Related Articles

Leave a Reply

Your email address will not be published. Required fields are marked *

Back to top button
error: Content is protected !!