Uncategorized

ਗੁਰਦਾਸਪੁਰ ਵਿਖੇ ਅਗਨੀਵੀਰ ਭਰਤੀ ਰੈਲੀ 5 ਤੋਂ 20 ਮਾਰਚ ਤੱਕ ਹੋਵੇਗੀ

ਬਟਾਲਾ, 27 ਫਰਵਰੀ ( ਸੂਤਰ )

ਭਾਰਤੀ ਫੌਜ ਭਰਤੀ ਦਫ਼ਤਰ, ਅੰਮ੍ਰਿਤਸਰ, ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ 05 ਤੋਂ 20 ਮਾਰਚ 2026 ਤੱਕ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਅਗਨੀਵੀਰ ਭਰਤੀ ਰੈਲੀ ਦਾ ਕਰਵਾ ਰਿਹਾ ਹੈ।

ਇਸ ਭਰਤੀ ਰੈਲੀ ਵਿੱਚ, ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ, ਅਗਨੀਵੀਰ ਕਲਰਕ/ਸਟੋਰ ਕੀਪਰ ਅਤੇ ਅਗਨੀਵੀਰ ਟਰੇਡਸਮੈਨ (10ਵੀਂ ਅਤੇ 8ਵੀਂ) ਦੀ ਭਰਤੀ ਕੀਤੀ ਜਾਵੇਗੀ।

ਇਸ ਭਰਤੀ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਜੇਮਜ਼ ਜੈਕਬ, ਡਾਇਰੈਕਟਰ ਭਰਤੀ ਦਫ਼ਤਰ ਨੇ ਦੱਸਿਆ ਕਿ ਇਸ ਗੁਰਦਾਸਪੁਰ ਭਰਤੀ ਰੈਲੀ ਵਿੱਚ, ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਉਮੀਦਵਾਰਾਂ ਦੀ ਸਰੀਰਕ ਤੰਦਰੁਸਤੀ, ਮੈਡੀਕਲ ਤੰਦਰੁਸਤੀ ਦੇ ਨਾਲ-ਨਾਲ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਸੂਬੇਦਾਰ ਮੇਜਰ ਸੰਜੇ ਅਤੇ ਸੂਬੇਦਾਰ ਪ੍ਰਵੀਨ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!