Uncategorized

ਵਿਧਾਇਕ ਗਰੇਵਾਲ ਵੱਲੋਂ ਵਾਰਡ ਨੰਬਰ 26 ‘ਚ ਮਾਤਾ ਗੁਜਰ ਕੌਰ ਜੀ ਪਾਰਕ ਦੇ ਨਵੀਨੀਕਰਨ ਕਾਰਜਾਂ ਦਾ ਉਦਘਾਟਨ

ਲੁਧਿਆਣਾ, 28 ਦਸੰਬਰ ( ਬਿਊਰੋ, ਵਾਸ਼ਿਸ਼ਟ ) – ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਵਾਰਡ ਨੰਬਰ 26 ਦੀ ਐਚ ਐਲ ਕਲੋਨੀ ਵਿਖੇ ਸਥਿਤ ਮਾਤਾ ਗੁਜਰ ਕੌਰ ਜੀ ਪਾਰਕ ਦੇ ਨਵੀਨੀਕਰਨ ਕਾਰਜਾਂ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਗਰੇਵਾਲ ਨੇ ਕਿਹਾ ਕਿ ਵਾਰਡ ਨੰਬਰ 26 ਦਾ ਪਾਰਕ ਜਿਸ ਦੀ ਹਾਲਤ ਕੁਝ ਖਰਾਬ ਲੱਗ ਰਹੀ ਸੀ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਸੀ ਕੀ ਇਸ ਪਾਰਕ ਨੂੰ ਦੁਬਾਰਾ ਤੋਂ ਨਵੇਂ ਤਰੀਕੇ ਨਾਲ ਬਣਾਇਆ ਜਾਵੇ।

ਜ਼ਿਕਰਯੋਗ ਹੈ ਕਿ ਇੱਥੇ ਇਸ ਪਾਰਕ ਅੰਦਰ ਸਿੱਖ ਮਿਸ਼ਨਰੀ ਕਾਲਜ ਵੱਲੋਂ ਬੱਚਿਆਂ ਨੂੰ ਕੀਰਤਨ ਅਤੇ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਜੋੜਦੇ ਹੋਏ ਸਿੱਖਿਆ ਦਿੱਤੀ ਜਾਂਦੀ ਹੈ ਜੋ ਕਿ ਸਿੱਖ ਮਿਸ਼ਨਰੀ ਕਾਲਜ ਅਤੇ ਇਲਾਕਾ ਨਿਵਾਸੀਆਂ ਦਾ ਬਹੁਤ ਵੱਡਾ ਉਪਰਾਲਾ ਹੈ।

ਇਸ ਮੌਕੇ ਇੰਦਰਦੀਪ ਸਿੰਘ ਮਿੰਕੂ, ਸੰਦੀਪ ਮਿਸ਼ਰਾ, ਤਜਿੰਦਰ ਸਿੰਘ ਸ:ਸੁਰਿੰਦਰ ਸਿੰਘ ਸ: ਪੂਰਨ ਸਿੰਘ ਸ: ਨਰਾਇਣ ਸਿੰਘ ਹਨੀ ਸ਼ਰਮਾ, ਗੁਰਮੀਤ ਕੌਰ ਜਸਵਿੰਦਰ ਕੌਰ, ਅਜੀਤ ਸਿੰਘ, ਬਾਂਸਲ ਜੀ ,ਅਮਿਤ ਯਾਦਵ, ਜਤਿੰਦਰ ਯਾਦਵ ਬਿੱਲਾ ਸੈਣੀ, ਸੰਜੇਪਾਲ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।#pmo #cmpunjab #Loksampark #highlight #MLA #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #dgppunjab #newsvartacurrentnews #currentnews #latestnewsupdate #aamjanta

Related Articles

Leave a Reply

Your email address will not be published. Required fields are marked *

Back to top button
error: Content is protected !!