Uncategorized

ਫੋਰਟਿਸ ਹਸਪਤਾਲ ਲੁਧਿਆਣਾ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੰਬ ਥ੍ਰੈੱਟ ਮੌਕ ਡਰਿੱਲ ਦਾ ਸਫਲਤਾਪੂਰਵਕ ਆਯੋਜਨ

ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੋਰਟਿਸ ਹਸਪਤਾਲ ਵਿੱਚ ਦੋ ਘੰਟੇ ਦੀ ਹੋਈ ਮੌਕ ਡਰਿੱਲ

ਲੁਧਿਆਣਾ, 19 ਜੂਨ ( ਸੂਤਰ )


ਫੋਰਟਿਸ ਹਸਪਤਾਲ, ਲੁਧਿਆਣਾ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਪਰਖਣ ਅਤੇ ਕਿਸੇ ਵੀ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਵਜੋਂ ਇੱਕ ਵਿਸ਼ੇਸ਼ ‘ਬੰਬ ਥ੍ਰੈੱਟ ਮੌਕ ਡਰਿੱਲ’ ਦਾ ਸਫਲ ਆਯੋਜਨ ਕੀਤਾ ਗਿਆ।


ਇਹ ਸੁਰੱਖਿਆ ਅਭਿਆਸ ਲੁਧਿਆਣਾ ਪੁਲਿਸ ਦੇ ਬੰਬ ਸਕੁਐਡ ਦੇ ਵਿਸ਼ੇਸ਼ ਸਹਿਯੋਗ ਨਾਲ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਚਲਾਇਆ ਗਿਆ। ਇਹ ਡਰਿੱਲ ਮੁੱਖ ਤੌਰ ‘ਤੇ ਹਸਪਤਾਲ ਦੇ ਨਿਊਕਲੀਅਰ ਮੈਡੀਸਨ ਵੇਟਿੰਗ ਏਰੀਆ ਵਿੱਚ ਸਫਲਤਾਪੂਰਵਕ ਨੇਪਰੇ ਚਾੜ੍ਹੀ ਗਈ।

ਇਸ ਡਰਿੱਲ ਦਾ ਮੁੱਖ ਉਦੇਸ਼ ਐਮਰਜੈਂਸੀ ਦੀ ਸਥਿਤੀ ਵਿੱਚ ਹਸਪਤਾਲ ਦੇ ਸੁਰੱਖਿਆ ਸਟਾਫ਼, ਡਾਕਟਰਾਂ, ਪ੍ਰਬੰਧਕਾਂ ਅਤੇ ਸਥਾਨਕ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਆਪਸੀ ਤਾਲਮੇਲ ਅਤੇ ਮੁਸਤੈਦੀ ਨੂੰ ਜਾਂਚਣਾ ਸੀ ਤਾਂ ਜੋ ਮਰੀਜ਼ਾਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਹਮੇਸ਼ਾ ਯਕੀਨੀ ਬਣਾਇਆ ਜਾ ਸਕੇ। ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਇੱਕ ਰੂਟੀਨ ਸੁਰੱਖਿਆ ਪ੍ਰਕਿਰਿਆ ਦਾ ਹਿੱਸਾ ਸੀ ਅਤੇ ਇਸ ਅਭਿਆਸ ਦੌਰਾਨ ਹਸਪਤਾਲ ਦੀਆਂ ਐਮਰਜੈਂਸੀ ਅਤੇ ਆਮ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਰੂਪ ਵਿੱਚ ਚਲਦੀਆਂ ਰਹੀਆਂ।


ਹਸਪਤਾਲ ਪ੍ਰਬੰਧਕਾਂ ਨੇ ਇਸ ਮੌਕੇ ਪਹੁੰਚੇ ਸਾਰੇ ਅਧਿਕਾਰੀਆਂ ਅਤੇ ਟੀਮਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਦੋਰਾਹਾ ਦੇ ਨਾਇਬ ਤਹਿਸੀਲਦਾਰ ਮਨਵੀਰ ਕੌਰ, ਐਨ.ਡੀ.ਆਰ.ਐਫ ਤੋਂ ਇੰਸਪੈਕਟਰ ਸੰਦੀਪ ਕੁਮਾਰ, ਬੰਬ ਸਕੁਐਡ ਤੋਂ ਗਗਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ, ਸਿਵਲ ਡਿਫੈਂਸ ਦੇ ਡਿਵੀਜ਼ਨਲ ਵਾਰਡਨ ਇੰਦਰਜੀਤ ਸਿੰਘ ਅਤੇ ਤਜਿੰਦਰ ਸਿੰਘ, ਚੌਕੀ ਇੰਚਾਰਜ ਮੁੰਡੀਆਂ ਸਬ ਇੰਸਪੈਕਟਰ (ਐਸ.ਆਈ) ਪਰਮਜੀਤ ਸਿੰਘ, ਫਾਇਰ ਬ੍ਰਿਗੇਡ ਲੁਧਿਆਣਾ ਤੋਂ ਫਾਇਰ ਸਟੇਸ਼ਨ ਇੰਚਾਰਜ ਅਤੀਸ਼ ਰਾਏ ਅਤੇ ਸਿਵਲ ਸਰਜਨ ਦਫ਼ਤਰ ਤੋਂ ਪਹੁੰਚੇ ਸੰਦੀਪ ਸਿੰਘ ਅਤੇ ਗੁਰਬਖਸ਼ ਸਿੰਘ ਦਾ ਇਸ ਮੌਕ ਡਰਿੱਲ ਨੂੰ ਸਫਲ ਬਣਾਉਣ ਅਤੇ ਵੱਡਮੁੱਲਾ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ।

Related Articles

Leave a Reply

Your email address will not be published. Required fields are marked *

Back to top button
error: Content is protected !!