ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਮਹਿੰਗਾਈ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਅਮਨ ਕਾਨੂੰਨ ਦੀ ਵਿਗੜਦੀ ਹਾਲਤਾਂ ਦੇ ਵਿਰੋਧ ਵਿੱਚ ਕਨਵੈਨਸ਼ਨ
ਮਹਿੰਗਾਈ ਨੇ ਗਰੀਬ, ਮੱਧਵਰਗੀ ਪਰਿਵਾਰਾਂ ਅਤੇ ਸਮੁੱਚੇ ਮਿਹਨਤਕਸ਼ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ - ਕਾਂ ਨਿਰਮਲ ਸਿੰਘ ਧਾਲੀਵਾਲ

ਮਾਲੇਰਕੋਟਲਾ 19 ਜੂਨ ( ਸੂਤਰ )

ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮਾਲੇਰਕੋਟਲਾ ਵੱਲੋਂ ਮਹਿੰਗਾਈ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਅਮਨ ਕਾਨੂੰਨ ਦੀ ਵਿਗੜਦੀ ਹਾਲਤਾਂ ਦੇ ਵਿਰੋਧ ਵਿੱਚ ਸੱਟਾਂ ਚੌਕ ਮਾਲੇਰਕੋਟਲਾ ਵਿਖੇ ਬਹਾਵਲਪੁਰੀ ਧਰਮਸ਼ਾਲਾ ਵਿੱਚ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਰਣਜੀਤ ਸਿੰਘ ਰਾਣਵਾਂ ਸੂਬਾ ਪ੍ਰਧਾਨ ਪ ਸ ਸ ਫੈਡਰੇਸ਼ਨ, ਮਹੁੰਮਦ ਖ਼ਲੀਲ, ਦਿਨੇਸ਼ ਭਰਤਵਾਜ ਦੋਵੇਂ ਸਹਾਇਕ ਸਕੱਤਰ ਸੀ ਪੀ ਆਈ ਜ਼ਿਲ੍ਹਾ ਮਾਲੇਰਕੋਟਲਾ ਅਤੇ ਸਰਿੰਦਰ ਕੁਮਾਰ ਭੈਣੀ ਕਲਾਂ ਦੇ ਪ੍ਰਧਾਨਗੀ ਮੰਡਲ ਨੇ ਕੀਤੀ।


ਕਨਵੈਨਸ਼ਨ ਦੀ ਕਾਰਵਾਈ ਸ਼ੁਰੂ ਕਰਦਿਆਂ ਕਾਂ ਭਰਪੂਰ ਸਿੰਘ ਬੂੱਲਾਪੁਰ ਜ਼ਿਲਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮਾਲੇਰਕੋਟਲਾ ਨੇ ਕਿਹਾ ਕਿ ਸੀ ਪੀ ਆਈ ਪੰਜਾਬ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਇਹ ਕਨਵੈਨਸ਼ਨਾ ਕੀਤੀਆਂ ਜਾ ਰਹੀਆਂ ਹਨ।। ਪੰਜਾਬ ਦੇ ਲੋਕਾਂ ਨੂੰ ਅੱਜ ਦੇ ਵਿਗੜਦੇ ਹਾਲਤਾਂ ਵਿੱਚ ਰਹਿਣ ਬਸੇਰਾ ਕਰਨਾ ਬਹੁਤ ਮੁਸ਼ਕਲ ਹੈ ਗਿਆ ਹੈ। ਹਰ ਰੋਜ਼ ਲੁੱਟਾਂ ਖੋਹਾਂ ਅਤੇ ਦਿਨ ਦਿਹਾੜੇ ਕਤਲ ਹੋ ਰਹੇ ਹਨ।

ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਕਾਂ ਨਿਰਮਲ ਸਿੰਘ ਧਾਲੀਵਾਲ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਮਹਿੰਗਾਈ ਨੇ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਅਤੇ ਸਮੁੱਚੇ ਮਿਹਨਤਕਸ਼ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਨਸ਼ਾ ਸ਼ਰੇਆਮ ਵਿਕ ਰਿਹਾ ਹੈ।ਕਈ ਪਿੰਡਾਂ ਦੇ ਲੋਕਾਂ ਨੇ ਆਪਣੇ ਘਰਾਂ ਤੇ ਲਿਖ ਦਿੱਤਾ ਹੈ, ਕਿ ਇਹ ਘਰ ਅੱਧੀ ਕੀਮਤ ਤੇ ਵਿਕਾਉ ਹੈ।

ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਲੋਕ ਆਪ ਹੀ ਨਸ਼ਾ ਵੇਚਦੇ ਹਨ।ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ ਕਰਕੇ ਪੰਜਾਬ ਦੇ ਪਾਣੀਆਂ ਦਾ ਮਸਲਾ , ਚੰਡੀਗੜ੍ਹ ਤੇ ਪੰਜਾਬ ਦਾ ਹੱਕ ਨਾਂਹ ਦੇਣਾ, ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਲਈ ਜਗ੍ਹਾ ਦੇਣਾ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣਾ, ਕਿਰਤ ਕਾਨੂੰਨਾਂ ਵਿੱਚੋ 29 ਕਿਰਤ ਕਾਨੂੰਨਾਂ ਨੂੰ ਤੋੜ ਕੇ ਚਾਰ ਲੇਬਰ ਕੋਡ ਲਾਗੂ ਕਰਨਾ, ਠੇਕੇਦਾਰੀ ਅਤੇ ਆਉਟਸੋਰਸਿਸ ਰਾਹੀਂ ਮਜ਼ਦੂਰਾਂ ਦੀ ਲੁੱਟ ਕਰਨਾ, ਨਰੇਗਾ ਕਾਨੂੰਨ ਨੂੰ ਖ਼ਤਮ ਕਰਨਾ।

ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਆਪਣਾਂ ਹੱਕ ਜਿਤਾ ਕੇ ਫ਼ਿਰਕੂ ਧਰੁਵੀਕਰਨ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਹੀ ਚੋਣਾਵੀ ਰਾਜਨੀਤੀ ਰਾਹੀਂ ਪੰਜਾਬ ਵਿੱਚ ਵੋਟਾਂ ਬਟੋਰਨ ਦੀ ਨੀਤੀ ਤੇ ਚੱਲ ਰਹੀ ਹੈ । ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪੰਜਾਬ ਵਿੱਚ ਕਨਵੈਨਸ਼ਨਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਭਾਜਪਾ ਈ ਡੀ, ਸੀ ਬੀ ਆਈ ਰਾਹੀਂ ਦੂਸਰਿਆਂ ਪਾਰਟੀਆਂ ਦੇ ਕੁਰੱਪਟ ਲੀਡਰਾਂ ਨੂੰ ਡਰਾ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੀਂ ਹੈ।ਇਸ ਲਈ ਅਸੀਂ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਕਨਵੈਨਸ਼ਨਾ ਕਰਕੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਪੰਜਾਬ ਸਰਕਾਰ ਪ੍ਰਚਾਰ ਕਰਦੀ ਹੈ, ਕਿ ਨਸ਼ਾ ਵੇਚਣ ਵਾਲਿਆਂ ਦੇ ਘਰਾਂ ਨੂੰ ਬਲਡੋਜਰ ਨਾਲ ਢਾਹੁਦੀ ਹੈ।

ਜਦੋਂ ਕਿ ਅਸਲੀਅਤ ਇਹ ਹੈ ਜੋਂ ਘਰ ਸਾਮਲਾਟ ਜਗਾਂ ਤੇ ਬਣਿਆ ਹੈ। ਉਸਨੂੰ ਹੀ ਢਾਹੁਦੀ ਹੈ। ਜੋ ਨਸਾਂ ਕਰਦੇ ਹਨ ਉਹਨਾਂ ਨੂੰ ਪੁਲਿਸ ਫੜ ਕੇ ਜੇਲ੍ਹਾਂ ਵਿੱਚ ਭੇਜੀ ਜਾ ਰਹੀ ਹੈ। ਕਿਸੇ ਵੱਡੇ ਸਮਗਲਰ ਨੂੰ ਤਾਂ ਅੱਜ ਤੱਕ ਫੜਿਆ ਨਹੀਂ ਗਿਆ। ਇਹ ਸਾਰਾ ਨਸ਼ਾ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਆਉਂਦਾ ਹੈ। ਸੋ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿੱਚ ਵਿਕ ਰਿਹਾ ਹੈ। ਬੀ ਜੇ ਪੀ ਵੱਲੋਂ ਐਸ ਆਈ ਆਰ ਵੋਟਾਂ ਦੀ ਵਿਸ਼ੇਸ਼ ਸੁਧਾਈ ਰਾਹੀਂ ਪਹਿਲਾਂ ਬਿਹਾਰ ਵਿੱਚ ਤੀਆਂ ਹਿੱਸਾ ਵੋਟਾਂ ਜੋਂ ਵਿਰੋਧੀ ਸਨ,ਉਹ ਕੱਟੀਆਂ ਗਈਆਂ। ਬੰਗਾਲ ਵਿੱਚ ਵੀ 27 ਲੱਖ ਵਿਰੋਧੀ ਵੋਟਾਂ ਕੱਟ ਕੇ ਸਰਕਾਰ ਬਣਾ ਲਈ ਹੈ।ਹੁਣ ਪੰਜਾਬ ਵਿੱਚ 33/ ਵਿਰੋਧੀ ਵੋਟਾਂ ਕੱਟਣ ਦੀ ਕਾਰਵਾਈ ਕੀਤੀ ਜਾ ਰਹੀ ਹੈ।।

ਭਾਜਪਾ ਪੰਜਾਬ ਦੀ ਰਾਜਨੀਤੀ ਵਿੱਚ ਵੀ ਸਰਕਾਰ ਬਣਾਉਂਣਾ ਚਾਹੁੰਦੀ ਹੈ। ਪੰਜਾਬ ਵਿੱਚ ਵੀ ਫਿਰਕਾਪ੍ਰਸਤੀ ਫਲਾਂ ਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ। ਇਹ ਆਰ ਐਸ ਐਸ ਦਾ ਚੋਣਾਵੀ ਹੱਥ ਕੰਡਾ ਹੈ ਕਿ ਜਲ, ਜੰਗਲ, ਜ਼ਮੀਨ,ਲੋਹਾ,ਕੋਲਾ,ਸੋਨਾ ਅਤੇ ਹੋਰ ਸਾਰੇ ਕੁਦਰਤੀ ਖਣਿਜ ਪਦਾਰਥਾਂ ਨੂੰ ਕਰਪੋਰੇਟਾ ਨੂੰ ਦੇ ਕੇ ਕੇਂਦਰ ਅਤੇ ਸਾਰੇ ਰਾਜਾਂ ਵਿੱਚ ਆਪਣੀਆਂ ਸਰਕਾਰਾਂ ਬਣਾਈਆਂ ਗਈਆਂ ਹਨ।

ਹੁਣ ਪੰਜਾਬ ਵਿੱਚ ਵੀ ਭਾਜਪਾ ਆਪਣੀ ਸਰਕਾਰ ਬਣਾਉਣਾ ਚਾਹੰਦੀ ਹੈ। ਪ੍ਰਤੂੰ ਪੰਜਾਬ ਲੋਕਾਂ ਦੇ ਭਖਦੇ ਮਸਲੇ ਮਹਿੰਗਾਈ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਅਮਨ ਕਾਨੂੰਨ ਆਦਿ ਸਮੇਤ ਦਾ ਹੱਲ ਭਾਰਤੀ ਕਮਿਊਨਿਸਟ ਪਾਰਟੀ ਅਤੇ ਸੈਕੂਲਰ ਧਿਰਾਂ ਹੀ ਕਰ ਸਕਦੀਆਂ ਹਨ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦੇ ਹਾਂ। ਕਨਵੈਨਸ਼ਨ ਨੂੰ ਜੀਤ ਸਿੰਘ ਬਿੰਝੋਕੀ ਕਲਾਂ, ਨਰਿੰਦਰ ਕੁਮਾਰ ਅਤੇ ਗੋਬਿੰਦ ਕਾਂਤ ਝਾਅ ਨੇ ਵੀ ਸੰਬੋਧਨ ਕੀਤਾ।




