ਪੰਜਾਬ ਵਿੱਚ ਬਿਜਲੀ ਕਨੈਕਸ਼ਨ ਲਈ ਐਨ.ਓ.ਸੀ ਦੀ ਸ਼ਰਤ ਖ਼ਤਮ : ਡਾ ਇੰਦਰਬੀਰ ਸਿੰਘ ਨਿੱਜਰ
ਲੋਕਾਂ ਨੂੰ ਦਸਤਾਵੇਜ਼ਾਂ ਦੀ ਕਮੀ ਕਰਕੇ ਹੋਣ ਵਾਲੀ ਦਿਖਤ ਤੋਂ ਵੱਡੀ ਰਾਹਤ

ਅੰਮ੍ਰਿਤਸਰ 20 ਨਵੰਬਰ ( ਬਿਊਰੋ ) ਪੰਜਾਬ ਸਰਕਾਰ ਵੱਲੋਂ ਬਿਜਲੀ ਕਨੈਕਸ਼ਨ ਲਈ ਐਨ.ਓ.ਸੀ ਦੀ ਸ਼ਰਤ ਖ਼ਤਮ ਕਰਨ ਦੇ ਇਤਿਹਾਸਕ ਫ਼ੈਸਲੇ ਦਾ ਆਪ ਵਿਧਾਇਕ ਡਾ ਇੰਦਰਬੀਰ ਸਿੰਘ ਨਿੱਜਰ ਵੱਲੋਂ ਸਵਾਗਤ ਕੀਤਾ ਗਿਆ।

ਉਹਨਾਂ ਨੇ ਕਿਹਾ ਕਿ ਇਹ ਕਦਮ ਸਿੱਧੇ ਤੌਰ ’ਤੇ ਆਮ ਲੋਕਾਂ ਨੂੰ ਰਾਹਤ ਦੇਵੇਗਾ ਅਤੇ ਬਿਜਲੀ ਕਨੈਕਸ਼ਨ ਸੰਬੰਧੀ ਬੇਵਜ੍ਹਾ ਦੇਰੀ, ਦਫ਼ਤਰੀ ਚੱਕਰਾਂ ਅਤੇ ਫ਼ਾਲਤੂ ਖ਼ਰਚਿਆਂ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ।

ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਜੇਕਰ ਕਿਸੇ ਜਾਇਦਾਦ ’ਤੇ ਲੀਗਲ ਝਗੜਾ ਨਹੀਂ ਹੈ ਅਤੇ ਜ਼ਮੀਨ–ਜਾਇਦਾਦ ਸਾਫ਼ ਹੈ, ਤਾਂ ਘਰ ਦੀ ਮਲਕੀਅਤ ਦਾ ਦਸਤਾਵੇਜ਼ ਸਿਰਫ਼ ਦਿਖਾਉਣ ਨਾਲ ਹੀ ਬਿਜਲੀ ਕਨੈਕਸ਼ਨ ਜਾਰੀ ਕਰ ਦਿੱਤਾ ਜਾਵੇਗਾ।

ਇਹ ਫ਼ੈਸਲਾ ਬਿਉਰੋਕ੍ਰੇਸੀ ਨੂੰ ਸਧਾਰਨ ਬਣਾਉਣ ਅਤੇ ਲੋਕ–ਕੇਂਦਰੀ ਪ੍ਰਸ਼ਾਸਨ ਦੀ ਮਿਸਾਲ ਹੈ।

ਉਹਨਾਂ ਨੇ ਕਿਹਾ ਕਿ ਹੁਣ ਜੇਕਰ ਆਧਾਰ ਕਾਰਡ ਉਪਲਬਧ ਨਹੀਂ ਹੈ ਤਾਂ ਡ੍ਰਾਈਵਿੰਗ ਲਾਇਸੈਂਸ ਨੂੰ ਵੀ ਮਾਨਯੋਗ ਪਛਾਣ ਪ੍ਰਮਾਣ ਪੱਤਰ ਵਜੋਂ ਮੰਨਿਆ ਜਾਵੇਗਾ। ਇਸ ਨਾਲ ਆਮ ਲੋਕਾਂ ਨੂੰ ਦਸਤਾਵੇਜ਼ਾਂ ਦੀ ਕਮੀ ਕਰਕੇ ਹੋਣ ਵਾਲੀ ਦਿਖਤ ਤੋਂ ਵੱਡੀ ਰਾਹਤ ਮਿਲੇਗੀ।

ਵਿਧਾਇਕ ਨਿੱਜਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਕਦਮ ਰਾਜ ਨੂੰ ਪਾਰਦਰਸ਼ੀ, ਸਧਾਰਨ ਅਤੇ ਲੋਕ–ਹਿਤੈਸੀ ਪ੍ਰਸ਼ਾਸਨ ਵੱਲ ਲੈ ਜਾਣ ਦਾ ਕਦਮ ਦੱਸਿਆ।#CMbhagwantsinghmann #Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #publicrelations #mycitymynews #MemberoftheParliament #government #ਪੰਜਾਬ_ਸਰਕਾਰ #newsvartacurrentnews #currentnews #PunjabNews #malerkotla #latestupdates #latestnewsupdate #iasofficer #ipsofficer




