Uncategorized

ਮੁਹੰਮਦ ਹਬੀਬ ਐੱਮ.ਸੀ. ਵੱਲੋਂ ਬੀ.ਏ. ਐੱਲ.ਐੱਲ.ਬੀ. ਵਿੱਚ ਸ਼ਾਨਦਾਰ ਪ੍ਰਾਪਤੀ ਕਰਨ ਵਾਲੀ ਆਇਸ਼ਾ ਕਪੂਰ ਨੂੰ ਇਲੈਕਟ੍ਰਿਕ ਸਕੂਟਰੀ ਭੇਂਟ

ਮਲੇਰਕੋਟਲਾ, 16 ਜੂਨ ( ਸੂਤਰ )

ਬੀ.ਏ. ਐੱਲ.ਐੱਲ.ਬੀ. ਭਾਗ ਤੀਜਾ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਮਲੇਰਕੋਟਲਾ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕਰਨ ਵਾਲੀ ਹੋਣਹਾਰ ਵਿਦਿਆਰਥਣ ਆਇਸ਼ਾ ਕਪੂਰ, ਸਪੁੱਤਰੀ ਡਾ. ਮੁਹੰਮਦ ਸਲਮਾਨ ਕਪੂਰ, ਮੁੱਖ ਸੰਪਾਦਕ ਰੋਜ਼ਾਨਾ “ਫਖ਼ਰ-ਏ-ਹਿੰਦ”, ਦਾ ਮਲੇਰਕੋਟਲਾ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਮਲੇਰਕੋਟਲਾ ਦੇ ਪ੍ਰਸਿੱਧ ਸਮਾਜਸੇਵੀ ਅਤੇ ਆਮ ਆਦਮੀ ਪਾਰਟੀ ਦੇ ਉੱਘੇ ਆਗੂ ਮੁਹੰਮਦ ਹਬੀਬ ਐੱਮ.ਸੀ. (ਵਾਰਡ ਨੰਬਰ 7/8) ਵੱਲੋਂ ਆਇਸ਼ਾ ਕਪੂਰ ਅਤੇ ਉਨ੍ਹਾਂ ਦੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ ਗਈ। ਉਨ੍ਹਾਂ ਨੇ ਆਇਸ਼ਾ ਦੀ ਇਸ ਵਿਸ਼ੇਸ਼ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਸਨੂੰ ਇਨਾਮ ਵਜੋਂ ਇੱਕ ਨਵੇਂ ਮਾਡਲ ਦੀ ਇਲੈਕਟ੍ਰਿਕ ਸਕੂਟਰੀ ਭੇਂਟ ਕੀਤੀ।

ਮੁਹੰਮਦ ਹਬੀਬ ਐੱਮ.ਸੀ. ਨੇ ਕਿਹਾ ਕਿ ਆਇਸ਼ਾ ਕਪੂਰ ਦੀ ਇਹ ਉਪਲਬਧੀ ਨਾ ਸਿਰਫ਼ ਉਸਦੇ ਪਰਿਵਾਰ ਲਈ, ਸਗੋਂ ਪੂਰੇ ਮਲੇਰਕੋਟਲਾ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਵਿਦਿਆਰਥੀ ਸਮਾਜ ਲਈ ਪ੍ਰੇਰਣਾ ਸਰੋਤ ਹੁੰਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਦੇ ਹਨ।

ਉਨ੍ਹਾਂ ਆਇਸ਼ਾ ਕਪੂਰ ਅਤੇ ਉਸਦੇ ਮਾਪਿਆਂ ਨੂੰ ਦਿਲੋਂ ਮੁਬਾਰਕਬਾਦ ਪੇਸ਼ ਕੀਤੀ ਅਤੇ ਬੱਚੀ ਦੇ ਉੱਜਵਲ ਭਵਿੱਖ, ਹੋਰ ਉੱਚੀਆਂ ਸਫਲਤਾਵਾਂ ਅਤੇ ਖੁਸ਼ਹਾਲ ਜੀਵਨ ਲਈ ਅੱਲ੍ਹਾ ਤਆਲਾ ਅੱਗੇ ਦੁਆ ਵੀ ਕੀਤੀ।

ਇਸ ਮੌਕੇ ਹਾਜ਼ਰ ਸ਼ਖਸੀਅਤਾਂ ਨੇ ਵੀ ਆਇਸ਼ਾ ਕਪੂਰ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Related Articles

Leave a Reply

Your email address will not be published. Required fields are marked *

Back to top button
error: Content is protected !!