ਸਪੀਕਰ ਸ. ਸੰਧਵਾਂ ਨੇ ਪਿੰਡ ਧੂੜਕੋਟ ਵਿਖੇ 20 ਬੂਟੇ ਖਜ਼ੂਰਾਂ ਦੇ ਲਗਾਏ

ਕੋਟਕਪੂਰਾ 04 ਸਤੰਬਰ ( ਸੂਤਰ )

ਅੱਜ ਦੇ ਸਮੇਂ ਵਿੱਚ ਬੂਟੇ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਹਰਿਆ ਭਰਿਆ ਵਾਤਾਵਰਨ ਮੁਹੱਈਆ ਕਰਵਾ ਸਕਦੇ ਹਾਂ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਧੂੜਕੋਟ ਵਿਖੇ 20 ਬੂਟੇ ਖਜ਼ੂਰਾਂ ਦੇ ਲਗਾਉਣ ਮੌਕੇ ਕੀਤਾ। ਜਿਸ ਤੇ ਤਕਰੀਬਨ 1.50 ਲੱਖ ਰੁਪਏ ਲਾਗਤ ਆਈ ਹੈ।

ਸਪੀਕਰ ਸ.ਸੰਧਵਾਂ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਖਜ਼ੂਰਾਂ ਦੇ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਬਹੁਤ ਹੀ ਮਿਹਨਤ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਫਲ ਵੀ ਮਿਲੇਗਾ ਅਤੇ ਪਿੰਡ ਦੇ ਦਿੱਖ ਵੀ ਸੋਹਣੀ ਬਣੇਗੀ।

ਇਸ ਮੌਕੇ ਸਰਪੰਚ ਜਗਰੂਪ ਸਿੰਘ, ਸੇਵਕ ਸਿੰਘ ਹਲਕਾ ਪ੍ਰਧਾਨ ਕੋਟਕਪੂਰਾ, ਪੰਚ ਰਾਜਦੀਪ ਸਿੰਘ, ਪੰਚ ਸੁਖਜੀਤ ਸਿੰਘ, ਪੰਚ ਚਰਨਜੀਤ ਸਿੰਘ, ਪ੍ਰਧਾਨ ਗੁਰਸੇਵਕ ਸਿੰਘ, ਸ. ਜਗਸੀਰ ਸਿੰਘ, ਸ. ਲਖਵੀਰ ਸਿੰਘ, ਸ. ਦਿਲਬਾਗ ਸਿੰਘ, ਸ.ਦਵਿੰਦਰ ਸਿੰਘ,ਕਿੰਦਾ ਸਿੰਘ, ਜੰਗੀਰ ਸਿੰਘ,ਬਲਬੀਰ ਸਿੰਘ, ਸੁਖਪ੍ਰੀਤ ਸਿੰਘ,ਗੁਰਭੇਜ ਸਿੰਘ, ਸੁਖਵੰਤ ਸਿੰਘ ਹਾਜ਼ਰ ਸਨ।




