Uncategorized

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਆਯੋਜਿਤ

ਦੁੱਧ ਦੇ ਨਮੂਨੇ ਲੈ ਮੌਕੇ ’ਤੇ ਹੀ ਕੀਤੀ ਪਰਖ

ਲੁਧਿਆਣਾ 8 ਅਗਸਤ ( ਸੂਤਰ )


ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸੁਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੰਨਾ ਦੇ ਵਾਰਡ ਨੰ 27 ਅਤੇ ਵਿਨੋਦ ਨਗਰ ਵਿਖੇ ਦੁੱਧ ਖਪਤਕਾਰ ਜਾਗਰੁਕਤਾ ਕੈਂਪ ਲਗਾਇਆ ਗਿਆ ਜਿੱਥੇ ਦੁੱਧ ਦੇ ਨਮੂਨੇ ਲੈ ਮੌਕੇ ’ਤੇ ਹੀ ਕੀਤੀ ਪਰਖ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਮੌਕੇ ਵਾਰਡ ਨੰਬਰ 27, ਸਮਰਾਲਾ ਰੋਡ ਵਿਖੇ ਦੁੱਧ ਦੇ 37 ਸੈਂਪਲ ਚੈਕ ਕੀਤੇ ਗਏ ਜਿਨ੍ਹਾ ਵਿਚੋ 13 ਵਿੱਚ ਪਾਣੀ ਦੀ ਮਾਤਰਾ ਵੱਧ ਪਾਈ ਗਈ ਜਦਕਿ ਬਾਕੀ ਸੈਂਪਲ ਮਿਆਰ ਅਨੁਸਾਰ ਪਾਏ ਗਏ ਅਤੇ ਉਨ੍ਹਾਂ ਵਿੱਚ ਕੋਈ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ।

ਇਸ ਤੋਂ ਇਲਾਵਾ ਵਿਨੋਦ ਨਗਰ ਵਿਖੇ 36 ਸੈਂਪਲ ਚੈਕ ਕੀਤੇ ਗਏ ਜਿਨ੍ਹਾਂ ਵਿਚੋ 13 ਵਿੱਚ ਪਾਣੀ ਦੀ ਮਾਤਰਾ ਵੱਧ ਪਾਈ ਗਈ ਬਾਕੀ ਸੈਂਪਲ ਨਿਰਧਾਰਿਤ ਮਿਆਰ ’ਤੇ ਖਰੇ ਉੱਤਰੇ ਅਤੇ ਕੋਈ ਇਤਰਾਜ਼ਯੋਗ ਤੱਤ ਸਾਹਮਣੇ ਨਹੀਂ ਆਇਆ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸੁਰਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਜਾਗਰੂਕਤਾ ਕੈਂਪ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਅਤੇ ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਵਰਿਆਮ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਲਗਾਇਆ ਗਿਆ।

ਡਿਪਟੀ ਡਾਇਰੈਕਟਰ ਡੇਅਰੀ ਵੱਲੋਂ ਦੁੱਧ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੁੱਧ ਦੇ ਸੈਂਪਲਾਂ ਦੀ ਜਾਂਚ ਕਰਵਾਉਣ ਲਈ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਬੀਜਾ, ਲੁਧਿਆਣਾ ਵਿਖੇ ਸੰਪਰਕ (01628-299322) ਕਰ ਸਕਦੇ ਹਨ। ਦੁੱਧ ਖਪਤਕਾਰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਵੇਰੇ 9:00 ਵਜੇ ਤੋ 11:00 ਵਜੇ ਤੱਕ ਆਕੇ ਦੁੱਧ ਚੈਕ ਕਰਵਾ ਸਕਦੇ ਹਨ ਅਤੇ ਸ਼ੁੱਧ ਦੁੱਧ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ ਯੋਗਦਾਨ ਪਾਉਣ।

Related Articles

Leave a Reply

Your email address will not be published. Required fields are marked *

Back to top button
error: Content is protected !!