ਜਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਫਰੀਦਕੋਟ ਤੋਂ ਕੋਟਕਪੂਰਾ ਰੋਡ ਤੇ ਸਥਿਤ ਨਹਿਰਾਂ ਦੇ ਵਿਚਕਾਰਲੀ ਸੜਕ ਉੱਪਰ ਬੂਟੇ ਲਗਾਏ ਗਏ
ਜ਼ਿਲ੍ਹਾ ਕਚਹਿਰੀਆਂ ਜੈਤੋ ਵਿਖੇ ਸਬ-ਡਿਵੀਜ਼ਨ ਜੁਡੀਸ਼ਅਲ ਮੈਜਿਸਟਰੇਟ ਵਲੋਂ ਬੂਟੇ ਲਗਾਏ ਗਏ

ਫ਼ਰੀਦਕੋਟ 4 ਅਗਸਤ ( ਸੂਤਰ )

ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ ਏ ਐਸ ਨਗਰ ਅਨੁਸਾਰ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਫਰੀਦਕੋਟ ਵੱਲੋਂ ਫਰੀਦਕੋਟ ਤੋਂ ਕੋਟਕਪੂਰਾ ਰੋਡ ਤੇ ਸਥਿਤ ਨਹਿਰਾਂ ਦੇ ਵਿਚਕਾਰਲੀ ਸੜਕ ਉੱਪਰ ਬੂਟੇ ਲਗਾਏ ਗਏ।

ਇਹ ਬੂਟੇ ਲਗਾਉਣ ਦੀ ਮੁਹਿੰਮ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਗਈ ਇਸ ਵਿੱਚ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਸੰਜੇ ਅਗਨੀਹੋਤਰੀ ਅਤੇ ਹੋਰ ਜੁਡੀਸ਼ਅਲ ਆਫਿਸਰ ਸਾਹਿਬਾਨ ਇਸ ਸਮੇਂ ਮੌਜੂਦ ਸਨ।

ਇਸ ਦੌਰਾਨ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਹਰ ਇੱਕ ਮਨੁੱਖ ਲਾਵੇ ਇੱਕ ਰੁੱਖ ਤਾਂ ਜੋ ਅਸੀਂ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਈਏ ਅਤੇ ਸਾਫ ਸੁਥਰੇ ਵਾਤਾਵਰਣ ਵਿੱਚ ਜੀਵਨ ਬਸਰ ਕਰੀਏ। ਪੁਲਿਸ ਵਿਭਾਗ ਦੇ ਮੁਲਾਜ਼ਮਾਂ ਨੇ ਮਾਨਯੋਗ ਜੱਜ ਸਾਹਿਬਾਨ ਦੇ ਨਾਲ ਬੂਟੇ ਲਗਾ ਕੇ ਇੱਕ ਨਵੀਂ ਪਿਰਤ ਪਾਈ।

ਸਾਰੇ ਅਫਸਰ ਸਾਹਿਬਾਨਾਂ ਨੇ ਬੂਟੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਇਸ ਦੇ ਇਵਜ ਵਜੋਂ ਮਾਨਯੋਗ ਸੈਸ਼ਨ ਜੱਜ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਚਹਿਰੀਆਂ ਜੈਤੋ ਜਿਸ ਦੀ ਇਮਾਰਤ ਨਵੀਂ ਬਣ ਰਹੀ ਹੈ ਵਿੱਚ ਵੀ ਮਾਨਯੋਗ ਸਬ-ਡਿਵੀਜ਼ਨ ਜੁਡੀਸ਼ਅਲ ਮੈਜਿਸਟਰੇਟ ਸ਼੍ਰੀ ਸ਼ਮਿੰਦਰ ਪਾਲ ਸਿੰਘ ਵੱਲੋਂ ਵੀ ਇਸ ਨਵੀਂ ਬਣ ਰਹੀ ਕਚਹਿਰੀ ਵਿਖੇ ਬੂਟੇ ਲਗਾਏ ਗਏ।




