Uncategorized
ਸਰਕਾਰੀ ਪੋਲੀਟੈਕਨਿਕ ਕਾਲਜ, ਪਿੰਡ ਫਤੂਹੀ ਖੇੜਾ ਵਿਖੇ ਦਾਖਲਾ ਲੈਣ ਲਈ ਚਾਹਵਾਨ ਵਿਦਿਆਰਥੀ ਕਰਨ ਸੰਪਰਕ

ਲੰਬੀ 28 ਜੁਲਾਈ ( ਸੂਤਰ )

ਸਾਲ 2026-27 ਦੌਰਾਨ ਜ਼ਿਲ੍ਹੇ ਦੇ ਸਰਕਾਰੀ ਪੋਲੀਟੈਕਨਿਕ ਕਾਲਜ, ਪਿੰਡ ਫਤੂਹੀ ਖੇੜਾ ਵਿਖੇ ਤਿੰਨ ਸਾਲਾ ਮਕੈਨੀਕਲ ਇੰਜ਼ਨੀਅਰਿੰਗ ਅਤੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜ਼ਨੀਅਰਿੰਗ (ਦਸਵੀਂ ਪਾਸ ਵਿਦਿਆਰਥੀਆਂ ਲਈ) ਅਤੇ ਡਿਪਲੋਮਾ ਦੇ ਦੂਜੇ ਸਾਲ ਵਿੱਚ ਸਿੱਧਾ ਦਾਖਲਾ 10+2 (ਸਾਇੰਸ ਅਤੇ ਵੋਕੇਸ਼ਨਲ ਵਿਸ਼ੇ ਨਾਲ)/ਆਈ.ਟੀ.ਆਈ (ਦੋ ਸਾਲਾ) ਵਿੱਚ ਕੁਝ ਸੀਟਾਂ ਖਾਲੀ ਰਹਿ ਗਈਆਂ ਹਨ।

ਇਸ ਲਈ ਖਾਲੀ ਰਹਿ ਗਈਆਂ ਸੀਟਾਂ ਲਈ ਯੋਗ ਉਮੀਦਵਾਰ, ਆਪਣਾ ਬਿਨੈ-ਪੱਤਰ, ਸਵੈ-ਤਸਦੀਕ ਦਸਤਾਵੇਜ਼ਾਂ ਸਮੇਤ ਕਾਲਜ ਵਿਖੇ ਪਹੁੰਚ ਕੇ ਦਾਖਲਾ ਲੈ ਸਕਦੇ ਹਨ। ਮੁੱਖ ਮੰਤਰੀ ਵਜ਼ੀਫਾ ਯੋਜਨਾਂ ਤਹਿਤ ਹਰ ਵਰਗ ਦੇ ਵਿਦਿਆਰਥੀਆ ਲਈ 70 ਤੋਂ 100 ਪ੍ਰਤੀਸ਼ਤ ਟਿਊਸ਼ਨ ਫੀਸ ਵਿੱਚ ਛੋਟ ਹੈ। 2.50 ਲੱਖ ਤੋਂ ਘੱਟ ਸਾਲਾਨਾ ਆਮਦਨ ਵਾਲੇ ਐਸ.ਸੀ ਵਰਗ ਦੇ ਵਿਦਿਆਰਥੀਆ ਦੀ ਤਿੰਨ ਸਾਲਾਂ ਦੀ ਕੁੱਲ ਫੀਸ ਸਿਰਫ਼ 1,633/- ਰੁਪਏ ਹੈ। ਦਾਖਲੇ ਸਬੰਧੀ ਵਧੇਰੇ ਜਾਣਕਾਰੀ ਲਈ 94642-32356 ਅਤੇ 98880-42926 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।




