ਰਾਮਾਇਣ ਪਾਠ ਕੈਂਪ ਦੌਰਾਨ ਗੂੰਜਿਆ ਮੰਗਲਾਚਾਰ, ਬਾਲਕ ‘ਧੈਰਿਆ’ ਦੇ ਜਨਮਦਿਨ ‘ਤੇ ਸਾਂਝੀਆਂ ਕੀਤੀਆਂ ਖੁਸ਼ੀਆਂ

ਮਲੇਰਕੋਟਲਾ 18 ਜੂਨ- ( ਸੂਤਰ )

ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਦੁਆਰਾ ਚਲਾਏ ਜਾ ਰਹੇ ਸ਼੍ਰੀ ਬਾਲਮੀਕੀ ਰਾਮਾਇਣ ਪਾਠ ਕੈਂਪ ਦੌਰਾਨ ਸ਼੍ਰੀ ਹਨੂੰਮਾਨ ਮੰਦਿਰ ਪਰਿਸਰ ਵਿਖੇ ਸ਼ਹਿਰ ਦੇ ਸਿਰਮੋਰ ਉਦਯੋਗਪਤੀ ਅਜੇ ਤਾਇਲ ਤੇ ਉਨ੍ਹਾਂ ਦੀ ਧਰਮ ਪਤਨੀ ਸੀਮਾ ਤਾਇਲ ਨੇ ਆਪਣੇ ਪੋਤੇ ‘ਧੈਰਿਆ’ ਦਾ ਪਾਵਨ ਵਰਸ਼ਵਰਧਨ ਸੰਸਕਾਰ (ਜਨਮਦਿਨ) ਰਾਮਾਇਣ ਪਾਠ ਕਲਾਸ ਦੇ ਨੰਨ੍ਹੇ ਵਿਦਿਆਰਥੀਆਂ ਨਾਲ ਅਤਿਅੰਤ ਹਰਸ਼ੋ ਉੱਲਾਸ ਨਾਲ ਮਨਾਇਆ।
ਇਸ ਮਾਂਗਲਿਕ ਅਵਸਰ ‘ਤੇ ਦਾਦਾ-ਦਾਦੀ ਅਜੇ ਤਾਇਲ ਤੇ ਸੀਮਾ ਤਾਇਲ ਨੇ ਪੂਰਨ ਵਿਧੀ-ਵਿਧਾਨ ਅਤੇ ਵੈਦਿਕ ਰੀਤੀ ਅਨੁਸਾਰ ਪੂਜਾ-ਅਰਚਨਾ ਸੰਪੰਨ ਕਰਵਾਈ। ਇਸ ਤੋਂ ਬਾਅਦ ਕਲਾਸ ਦੇ ਸਮੂਹ ਬੱਚਿਆਂ ਨੇ ਦੇਵਬਾਣੀ ਸੰਸਕ੍ਰਿਤ ਵਿੱਚ ਮੰਗਲ ਸ਼ਲੋਕਾਂ ਦਾ ਗਾਇਨ ਕਰਦੇ ਹੋਏ ਬਾਲਕ ‘ਧੈਰਿਆ’ ਨੂੰ ਦੀਰਘਾਯੂ ਅਤੇ ਯਸ਼ਸਵੀ ਹੋਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉੱਥੇ ਹੀ ਬਾਲਕ ਦੇ ਮਾਤਾ-ਪਿਤਾ ਮੋਹਿਤ ਤਾਇਲ ਤੇ ਪਲਕ ਤਾਇਲ ਨੇ ਬੱਚਿਆਂ ਨੂੰ ਢੇਰ ਸਾਰੀਆਂ ਖਾਣ-ਪੀਣ ਵਾਲੀਆਂ ਵਸਤਾਂ/ ਮਿਸ਼ਠਾਨ ਅਤੇ ਗਿਫਟ ਵੰਡ ਕੇ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ।
ਸਪਤ ਸਿੰਧੂ ਡਾਕਟਰ ਭੀਮ ਰਾਓ ਅੰਬੇਦਕਰ ਸਟੱਡੀ ਸਰਕਲ ਚੰਡੀਗੜ੍ਹ ਦੇ ਸਹਿਯੋਗ ਨਾਲ ਅਤੇ ਸ਼੍ਰੀ ਸਨਾਤਨ ਧਰਮ ਸਭਾ (ਰਜਿ) ਮਲੇਰਕੋਟਲਾ ਦੀ ਸਰਪ੍ਰਸਤੀ ਹੇਠ ਪੰਡਿਤ ਵਰਿੰਦਰ ਜੀ ਦੇ ਦਿਵਿਆ ਆਸ਼ੀਰਵਾਦ ਨਾਲ ਚਲਾਏ ਜਾ ਰਹੇ ਉਕਤ ਸਮੂਹਿਕ ਮੁਫ਼ਤ ਬਾਲਮੀਕੀ ਰਾਮਾਇਣ ਪਾਠ ਕੈਂਪ ਵਿੱਚ ਜਿੱਥੇ ਕਲਾਸ ਇੰਚਾਰਜ ਸਲੋਨੀ ਗੋਇਲ, ਤਨੂ ਗਰਗ ਅਤੇ ਵਿਸ਼ੇਸ਼ਿਕਾ ਸਿੰਘਲ ਨੇ ਅਨੁਸ਼ਾਸਨ ਵਿਵਸਥਾ ਅਤੇ ਪੜ੍ਹਾਉਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ, ਉੱਥੇ ਹੀ ਪੰਡਿਤ ਰਾਜ ਕੁਮਾਰ ਸ਼ਰਮਾ ਅਤੇ ਪੰਡਿਤ ਸ਼ਿਵਮ ਨੇ ਰੋਜ਼ਾਨਾ ਦੀ ਤਰ੍ਹਾਂ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਮੰਗਲਾਚਰਨ-ਪੂਜਾ ਅਤੇ ਸਮਾਪਤੀ ਸਮੇਂ ਸ਼ਰਧਾਪੂਰਵਕ ਦਿਵਿਆ ਆਰਤੀ ਕਰਵਾਈ।
ਅੱਜ ਦੇ ਇਸ ਪਾਵਨ ਸਤਰ ਵਿੱਚ ਹੋਰਨਾਂ ਪਤਵੰਤੇ ਸੱਜਣਾਂ ਤੋਂ ਇਲਾਵਾ ਸਭਾ ਦੇ ਕਾਰਜਕਾਰੀ ਪ੍ਰਧਾਨ ਕਾਂਤੀ ਮਿੱਤਲ, ਸਮਾਜ ਸੇਵੀ ਕਰਮ ਚੰਦ ਗੋਇਲ, ਮਦਨ ਮਦਹੋਸ਼ (ਐੱਮ.ਸੀ.), ਮਾਲਤੀ ਸਿੰਗਲਾ (ਐੱਮ.ਸੀ.), ਮੈਨੇਜਰ ਉਮੇਸ਼ ਅਰੋੜਾ, ਉਰਮੀਲਾ ਗੋਇਲ ਅਤੇ ਠੇਕੇਦਾਰ ਮੁਨੀਸ਼ ਗੋਇਲ (ਸੋਨੂੰ) ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ ਅਤੇ ਬਾਲਕ ਨੂੰ ਕਲਿਆਣਮਈ ਜੀਵਨ ਦਾ ਆਸ਼ੀਰਵਾਦ ਪ੍ਰਦਾਨ ਕੀਤਾ।




