Uncategorized
ਡੀ.ਐਸ ਪੀ ਸ.ਯਾਦਵਿੰਦਰ ਸਿੰਘ ਡੀ. ਜੀ ਪੀ ਡੈਸਕ ਨਾਲ ਸਨਮਾਨਿਤ

ਮਾਲੇਰਕੋਟਲਾ 11 ਜੂਨ ( ਸੂਤਰ )

ਪੁਲਿਸ ਵਿਭਾਗ ਵਿੱਚ ਇਮਾਨਦਾਰੀ ਨਾਲ ਸੇਵਾ ਨਿਭਾ ਰਹੇ ਅਤੇ ਆਪਣੇ ਮਿਲਾਪੜੇ ਸੁਭਾਅ ਨਾਲ ਜਾਣੇ ਜਾਂਦੇ ਯਾਦਵਿੰਦਰ ਸਿੰਘ ਪੀ.ਪੀ.ਐੱਸ. ਡੀ.ਐੱਸ.ਪੀ,ਐਨ. ਡੀ. ਪੀ.ਐਸ ਕਮ ਪੀ.ਬੀ ਆਈ ਮਾਲੇਰਕੋਟਲਾ ਨੂੰ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਸਪੈਸ਼ਲ ਡੀ. ਜੀ ਪੀ ਸੀ ਏ.ਡੀ ਮੋਹਾਲੀ ਵੱਲੋਂ ਡੀ ਜੀ ਪੀ ਡੈਸਕ ਨਾਲ ਸਨਮਾਨਿਤ ਕੀਤਾ ਗਿਆ

ਡੀ.ਐਸ ਪੀ ਯਾਦਵਿੰਦਰ ਸਿੰਘ ਨੇ ਮੈਡਮ ਗੁਰਪ੍ਰੀਤ ਕੌਰ ਦਿਓ ਆਈ. ਪੀ. ਐਸ ਦਾ ਧੰਨਵਾਦ ਕੀਤਾ ਉੱਥੇ ਹੀ ਮਾਲੇਰਕੋਟਲਾ ਦੇ ਐਸ ਐਸ.ਪੀ. ਸ. ਗੁਰਪ੍ਰੀਤ ਸਿੰਘ ਪੀ. ਪੀ ਐਸ ਦਾ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਇਸ ਸਨਮਾਨ ਨਾਲ ਉਹਨਾਂ ਦੀ ਜਿੰਮੇਵਾਰੀ ਅਤੇ ਜਿਲ੍ਹੇ ਦੇ ਲੋਕਾਂ ਪ੍ਰਤੀ ਆਪਣੀ ਡਿਊਟੀ ਦੇ ਫਰਜ਼ਾਂ ਵਿੱਚ ਹੋਰ ਵਾਧਾ ਹੋਇਆ ਹੈ




