Uncategorized

ਬਟਾਲਾ ਵਿਖੇ ਸਪੈਸ਼ਲ ਇੰਟੈਂਸਿਵ ਰਵੀਜਨ ਲਈ ਵਿਧਾਨ ਸਭਾ ਪੱਧਰ ‘ਤੇ ਟ੍ਰੇਨਿੰਗ ਪ੍ਰੋਗਰਾਮ

ਬਟਾਲਾ, 18 ਜੂਨ ( ਸੂਤਰ )


ਜਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਆਦਿੱਤਿਆ ਉੱਪਲ ਦੇ ਦਿਸ਼ਾ- ਨਿਰਦੇਸ਼ਾ ਹੇਠ ਜਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਸਪੈਸ਼ਲ ਇੰਟੈਂਸਿਵ ਰਵੀਜਨ ਦੀ ਟ੍ਰੇਨਿੰਗ ਪ੍ਰੌਗਰਾਮ ਕਰਵਾਇਆ ਜਾ ਰਿਹਾ ਹੈ। ਜਿਸਦੇ ਚਲਦਿਆਂ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਬਟਾਲਾ ਵਿਖੇ ਸਪੈਸ਼ਲ ਇੰਟੈਂਸਿਵ ਰਵੀਜਨ (ਐੱਸ.ਆਈ.ਆਰ) ਲਈ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਤਹਿਸੀਲਦਾਰ ਬਟਾਲਾ ਅਰਜਨ ਸਿੰਘ ਗਰੇਵਾਲ, ਜਿਲ੍ਹਾ ਸਿੱਖਿਆ ਅਫਸਰ ਰਾਜੇਸ਼ ਸ਼ਰਮਾ, ਗੁਰਮੀਤ ਸਿੰਘ ਭੋਮਾ, ਜਸਬੀਰ ਸਿੰਘ ਅਤੇ ਜਗਦੀਪ ਸਿੰਘ ਅਸੈਬਲੀ ਲੈਵਲ ਮਾਸਟਰ ਟ੍ਰੇਰਨਰ, ਪ੍ਰਭਨੂਰ ਸਿੰਘ ਐਸਡੀਓ, ਗਗਨਜੀਤ ਸਿੰਘ ,ਬੀ.ਐਲ,ਓ ਅਤੇ ਬਲਾਕ ਲੈਵਲ ਏਜੰਟ ਹਾਜਰ ਸਨ।

ਇਸ ਮੌਕੇ ਗੱਲ ਕਰਦਿਆਂ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਨੇ ਦੱਸਿਆ ਕਿ ਐੱਸ.ਆਈ.ਆਰ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾ ਤਿਆਰ ਹੈ ਅਤੇ ਇਸ ਕਾਰਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਂਰਨਰਾਂ ਵੱਲੋਂ ਐਸ.ਆਈ.ਆਰ. ਦੇ ਵੱਖ-ਵੱਖ ਪਹਿਲੂਆ ਬਾਰੇ ਟ੍ਰੈਨਿੰਗ ਪ੍ਰੌਗਰਾਮ ਕਰਵਾਇਆ ਗਿਆ ਹੈ।

ਇਸ ਮੌਕੇ ਜਸਬੀਰ ਸਿੰਘ ਅਤੇ ਜਗਦੀਪ ਸਿੰਘ ਅਸੈਬਲੀ ਲੈਵਲ ਮਾਸਟਰ ਟ੍ਰੇਰਨਰ ਵੱਲੋਂ ਬੂਥ ਲੈਵਲ ਅਫਸਰ ਅਤੇ ਬਲਾਕ ਲੈਵਲ ਏਜੰਟਾਂ ਨੂੰ ਐਸ.ਆਈ.ਆਰ. ਸਬੰਧੀ ਬਾਰੀਕੀ ਨਾਲ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਨੇ ਦੱਸਿਆ ਕਿ 25 ਜੂਨ ਤੋਂ 24 ਜੁਲਾਈ 2026 ਤੱਕ ਬੂਥ ਲੈਵਲ ਅਫ਼ਸਰਾਂ ਵੱਲੋਂ ਘਰ-ਘਰ ਜਾ ਕੇ ਗਿਣਤੀ ਅਤੇ Enumeration ਫਾਰਮਾਂ ਦੀ ਵੰਡ ਅਤੇ ਇਕੱਤਰ ਕਰਨ ਦਾ ਕੰਮ ਕੀਤਾ ਜਾਵੇਗਾ। 3, ਅਗਸਤ 2026 ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। 3 ਅਗਸਤ ਤੋਂ 2 ਸਤੰਬਰ, 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ, ਜਿਨ੍ਹਾਂ ਦਾ ਨਿਪਟਾਰਾ 28 ਸਤੰਬਰ ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ 1 ਅਕਤੂਬਰ, 2026 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐੱਸ.ਆਈ.ਆਰ ਦੌਰਾਨ ਬੀ.ਐਲ.ਓ. ਹਰ ਘਰ ਤੱਕ ਪਹੁੰਚ ਕਰਨਗੇ।

Related Articles

Leave a Reply

Your email address will not be published. Required fields are marked *

Back to top button
error: Content is protected !!