Uncategorized

ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਵਲੋਂ ‘ਰਾਮ ਜਨਮ ਉਤਸਵ’ ਮਨਾਇਆ ਗਿਆ

ਮਲੇਰਕੋਟਲਾ 11 ਜੂਨ ( ਸੂਤਰ )


ਪੰਡਿਤ ਵਰਿੰਦਰ ਜੀ ਪ੍ਰਮੁੱਖ ਮਾਰਗ ਦਰਸ਼ਕ ਸ਼੍ਰੀ ਸਨਾਤਨ ਧਰਮ ਸਭਾ ਰਜਿ ਮਲੇਰਕੋਟਲਾ ਦੇ ਆਸ਼ੀਰਵਾਦ ਨਾਲ ਸਭਾ ਦੀ ਸਰਪ੍ਰਸਤੀ ਹੇਠ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਵਲੋਂ ਸਪਤ ਸਿੰਧੂ ਡਾਕਟਰ ਭੀਮ ਰਾਓ ਅੰਬੇਦਕਰ ਸਟੱਡੀ ਸਰਕਲ ਚੰਡੀਗੜ ਦੇ ਸਹਿਯੋਗ ਨਾਲ ਰਾਮਾਇਣ ਪਾਠ ਕਲਾਸ ਦੀ ਪੂਜਾ ਸਮਾਜ ਸੇਵਕ ਮਨੋਜ ਕੁਮਾਰ ਗਰਗ ਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਸੁਮਨ ਗਰਗ ਨੇ ਕਰਵਾਈ।

ਉਕਤ ਸਮੂਹਿਕ ਵਾਲਮੀਕਿ ਰਾਮਾਇਣ ਪਾਠ ਦੇ ਇਸ ਮੁਫ਼ਤ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸਲੋਨੀ ਗੋਇਲ ਨੇ ਦੱਸਿਆ ਕਿ ਅੱਜ ਦੀ ਕਲਾਸ ਵਿੱਚ ਮਰਯਾਦਾ ਪਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਜਨਮ ਦਾ ਪਾਠ ਪੜ੍ਹਾ ਕੇ ਉਤਸ਼ਵ ਮਨਾਇਆ ਗਿਆ। ਅਰਥਾਂ ਸਹਿਤ ਪੜਾਏ ਜਾਣ ਵਾਲੇ ਜਨਮ ਪਾਠ ਵਿੱਚ ਤਨੂ ਗਰਗ ਤੇ ਵਿਸ਼ੇਸ਼ਿਕਾ ਸਿੰਗਲ ਨੇ ਪੂਰਨ ਸਹਿਯੋਗ ਦਿੱਤਾ।

ਰਾਮ ਜਨਮ ਪਾਠ ਉਤਸਵ ਵਿੱਚ ਹੋਰਨਾਂ ਤੋਂ ਇਲਾਵਾ ਸਭਾ ਦੇ ਕਾਰਜਕਾਰੀ ਪ੍ਰਧਾਨ ਕਾਂਤੀ ਮਿੱਤਲ, ਰਾਮ ਗੋਪਾਲ ਜਿੰਦਲ, ਕਰਮ ਚੰਦ ਗੋਇਲ, ਮੈਨੇਜਰ ਉਮੇਸ਼ ਅਰੋੜਾ, ਕੌਂਸਲਰ ਮਦਨ ਮਦਹੋਸ਼, ਸੋਨੂ ਮਿਰਚੀਆ ਤੇ ਕੌਂਸਲਰ ਮਾਲਤੀ ਸਿੰਗਲਾ, ਪਲਕ ਜੈਨ, ਦਿਸ਼ਾ ਜੈਨ, ਮਹਿਕ ਜੈਨ, ਉਰਮਿਲਾ ਗੋਇਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Related Articles

Leave a Reply

Your email address will not be published. Required fields are marked *

Back to top button
error: Content is protected !!