Uncategorized
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਪਲੇਸਮੈਂਟ ਕੈਂਪ

ਸ੍ਰੀ ਮੁਕਤਸਰ ਸਾਹਿਬ 5 ਜੂਨ ( ਸੂਤਰ )

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਪਲੇਸਮੈਂਟ ਕੈਂਪ ਲਗਾਇਆ ਗਿਆ, ਇਹ ਜਾਣਕਾਰੀ ਪਲੇਸਮੈਂਟ ਅਫਸਰ ਦਲਜੀਤ ਸਿੰਘ ਬਰਾੜ ਵੱਲੋਂ ਸਾਂਝੀ ਕੀਤੀ ਗਈ।

ਉਹਨਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਦੌਰਾਨ ਐਸ.ਆਈ.ਐਸ. ਸਿਕਿਊਰਟੀ ਕੰਪਨੀ ਵੱਲੋਂ ਸਕਿਊਰਟੀ ਗਾਰਡ ਦੀ ਅਸਾਮੀ ਲਈ ਇੰਟਰਵਿਊ ਲਈ ਗਈ। ਪਲੇਸਮੈਂਟ ਕੈਂਪ ਦੌਰਾਨ 119 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ ਭਰਤੀ ਪ੍ਰਕਿਆ ਉਪਰੰਤ 91 ਪ੍ਰਾਰਥੀਆਂ ਦੀ ਸਕਿਊਰਟੀ ਗਾਰਡ ਲਈ ਚੋਣ ਕੀਤੀ ਗਈ।

ਉਹਨਾਂ ਅੱਗੇ ਦੱਸਿਆ ਕਿ ਬੇਰੁਜ਼ਗਾਰਾਂ ਦੀ ਸਹੂਲਤ ਲਈ ਭਵਿੱਖ ਵਿੱਚ ਵੀ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।




