Uncategorized

ਨਗਰ ਨਿਗਮ ਬਰਨਾਲਾ ਨੇ ਭਲਾਈ ਯੋਜਨਾਵਾਂ ਦਾ ਲਾਭ ਦੇਣ ਅਤੇ ਜਾਗਰੂਕ ਕਰਨ ਲਈ ਲਗਾਇਆ ਲੋਕ ਕਲਿਆਣ ਮੇਲਾ

ਬਰਨਾਲਾ 5 ਜੂਨ ( ਸੂਤਰ )



ਮਾਣਯੋਗ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਅਤੇ ਕਮਿਸ਼ਨਰ, ਨਗਰ ਨਿਗਮ ਬਰਨਾਲਾ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਨਗਰ ਨਿਗਮ ਬਰਨਾਲਾ ਵਿੱਚ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਣ ਅਤੇ ਜਾਗਰੂਕ ਕਰਨ ਲਈ ਲੋਕ ਕਲਿਆਣ ਮੇਲਾ ਲਗਾਇਆ ਗਿਆ।

ਇਸ ਮੇਲੇ ਵਿਚ ਪੀ. ਐਮ. ਸਵੈਨਿਧੀ ਅਤੇ ਸਵੈਨਿਧੀ ਤੋਂ ਸਮਰਿੱਧੀ ਸਕੀਮ ਤਹਿਤ ਰੇਹੜੀ ਫੜੀ ਵਿਕ੍ਰੇਤਾਵਾਂ ਨੂੰ ਸਰਕਾਰ ਦੀਆਂ ਅੱਠ ਯੋਜਨਾਵਾਂ ਦਾ ਲਾਭ ਦੇਣ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਸਕੀਮ ਨਾਲ ਸਬੰਧਿਤ ਸਿਟੀ ਮਿਸ਼ਨ ਮੈਨੇਜਰ ਸ਼ੁਭਮ ਬਾਂਸਲ ਨੇ ਦਸਿਆ ਕਿ ਸਰਕਾਰ ਵੱਲੋਂ ਚਲਾਈ ਗਈ ਪੀ. ਐਮ.ਸਵੈਨਿਧੀ ਯੋਜਨਾ ਨੂੰ ਸ਼ੁਰੂ ਹੋਏ 6 ਸਾਲ ਹੋ ਚੁੱਕੇ ਹਨ ਇਹ ਸਕੀਮ ਲਗਾਤਾਰ ਸਕੀਮ ਦਾ ਲਾਭ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਆਤਮਨਿਰਭਰ ਬਣਾਉਣ ਦਾ ਕੰਮ ਕਰ ਰਹੀ ਹੈ ਜਿਸ ਵਿੱਚ ਰੇਹੜੀ ਫੜੀ ਵਿਕਰੇਤਾ ਨੂੰ ਪਹਿਲਾ ਲੋਨ 15,000 ਇੱਕ ਸਾਲ ਲਈ, ਦੂਜੇ ਲੋਨ 25,000 ਡੇਢ ਸਾਲ ਲਈ ਅਤੇ ਤੀਜਾ ਲੋਨ 50,000 ਤੱਕ ਤਿੰਨ ਸਾਲ ਲਈ ਲੋਨ ਦੀ ਸੁਵਿਧਾ ਬੈਂਕਾਂ ਦੇ ਸਹਿਯੋਗ ਨਾਲ ਪ੍ਰਦਾਨ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਲਾਭਪਾਤਰੀ ਪੀ ਐਮ ਸਵੈਨਿਧੀ ਯੋਜਨਾ ਦਾ ਲਾਭ ਲੈਣ ਤੋਂ ਬਾਅਦ ਆਪਣੇ ਤੇ ਆਪਣੇ ਪਰਿਵਾਰ ਲਈ ਸਵੈਨਿਧੀ ਤੋਂ ਸਮਰਿੱਧੀ ਯੋਜਨਾ ਤਹਿਤ ਸਰਕਾਰ ਦੀਆ ਅੱਠ ਸਕੀਮਾਂ ਦਾ ਲਾਭ ਲੈ ਸਕਦਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਜੀਵਨ ਜੋਤੀ ਬੀਮਾ ਯੋਜਨਾ, ਜਨ ਧਨ ਯੋਜਨਾ, ਬੀ ਓ ਸੀ ਡਬਲਿਊ ਅਤੇ ਸ਼੍ਰਮ ਯੋਗੀ ਮਾਨਧਨ ਯੋਜਨਾ, ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ, ਜਨਨੀ ਸੁਰੱਖਿਆ ਯੋਜਨਾ, ਮਾਤਰ ਵੰਦਨ ਯੋਜਨਾ ਆਦਿ ਸ਼ਾਮਲ ਹਨ।

ਓਹਨਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਬਹੁਤ ਹੀ ਮਹੱਤਵਪੂਰਨ ਯੋਜਨਾ ਪੀ ਐਮ ਸਵੈਨਿਧੀ ਤਹਿਤ ਨਗਰ ਨਿਗਮ ਬਰਨਾਲਾ ਵਲੋਂ ਰੇਹੜੀ ਫੜੀ ਲਗਾਉਣ ਵਾਲਿਆਂ ਦੀ ਆਜੀਵਿਕਾ ਨੂੰ ਵਧਾਉਣ ਲਈ ਇਸ ਸਕੀਮ ਅਧੀਨ ਅਪਲਾਈ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਸਹਾਇਕ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ, ਨੋਡਲ ਅਫ਼ਸਰ ਸ਼੍ਰੀ ਮੋਹਿਤ ਅਤੇ ਮਿਸ ਨਵਨੀਤ ਹਨੀ, ਸ਼੍ਰੀ ਗੋਬਿੰਦਪਾਲ , ਸ਼੍ਰੀ ਗੁਰਮੀਤ ਸਿੰਘ, ਸ਼੍ਰੀਮਤੀ ਰਜਨੀ ਅਤੇ ਹੋਰ ਦਫਤਰ ਦੇ ਅਧਿਕਾਰੀ ਕਰਮਚਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!