Uncategorized

ਪਸ਼ੂ ਪਾਲਣ ਵਿਭਾਗ ਨੇ ਗਊਸ਼ਾਲਾ ਪਸ਼ੂ ਸੰਭਾਲ ਐਸੋਸੀਏਸ਼ਨ, ਰਾਜਪੁਰਾ ਵਿਖੇ ਗਊ ਭਲਾਈ ਕੈਂਪ ਲਗਾਇਆ

ਬਿਮਾਰ ਪਸ਼ੂਆਂ ਦੇ ਇਲਾਜ ਲਈ ਵਿਭਾਗ ਨੇ 25,000 ਰੁਪਏ ਦੀਆਂ ਦਵਾਈਆਂ ਦਿੱਤੀਆਂ

ਰਾਜਪੁਰਾ, 24 ਮਾਰਚ ( ਸੂਤਰ )


ਪਸ਼ੂ ਪਾਲਣ ਵਿਭਾਗ, ਪਟਿਆਲਾ ਨੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਹਿਯੋਗ ਨਾਲ, ਗਊਸ਼ਾਲਾ ਪਸ਼ੂ ਸੰਭਾਲ ਐਸੋਸੀਏਸ਼ਨ, ਰਾਜਪੁਰਾ ਵਿਖੇ ਗਊ ਭਲਾਈ ਕੈਂਪ ਦਾ ਲਗਾਇਆ।


ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ, ਅਸ਼ੋਕ ਕੁਮਾਰ ਸਿੰਗਲਾ ਅਤੇ ਉਪ-ਚੇਅਰਮੈਨ, ਕੀਮਤੀ ਭਗਤ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦੌਰਾਨ, ਪਸ਼ੂਆਂ ਦੇ ਇਲਾਜ ਲਈ ਵਿਭਾਗ ਵੱਲੋਂ 25,000 ਰੁਪਏ ਦੀਆਂ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ।

ਸਹਾਇਕ ਡਾਇਰੈਕਟਰ ਡਾ. ਸੋਨਿੰਦਰ ਕੌਰ, ਡਾ. ਰਜਨੀਕ ਭੌਰਾ ਅਤੇ ਵੈਟਰਨਰੀ ਅਫ਼ਸਰ ਰਾਜਪੁਰਾ ਡਾ. ਰਾਜ ਕੁਮਾਰ ਗੁਪਤਾ ਸਮੇਤ ਵੈਟਰਨਰੀ ਮਾਹਿਰਾਂ ਦੀ ਇੱਕ ਟੀਮ ਨੇ ਗਊਸ਼ਾਲਾ ਵਿਖੇ ਚੰਗੀ ਤਰ੍ਹਾਂ ਨਿਰੀਖਣ ਕੀਤਾ ਅਤੇ ਬਿਮਾਰ ਜਾਨਵਰਾਂ ਦਾ ਇਲਾਜ ਯਕੀਨੀ ਬਣਾਇਆ।

ਪਸ਼ੂ ਪਾਲਣ, ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਮੰਤਰੀ, ਗੁਰਮੀਤ ਸਿੰਘ ਖੁੱਡੀਆਂ ਦੇ ਨਿਰਦੇਸ਼ਾਂ, ਪ੍ਰਮੁੱਖ ਸਕੱਤਰ, ਪਸ਼ੂ ਪਾਲਣ, ਰਾਹੁਲ ਭੰਡਾਰੀ ਦੀ ਅਗਵਾਈ ਅਤੇ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਡਾ. ਪਰਮਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਬਿਮਾਰ ਪਸ਼ੂਆਂ ਦਾ ਇਲਾਜ ਬਿਹਤਰ ਢੰਗ ਨਾਲ ਕਰਵਾਇਆ ਗਿਆ।

ਇਸ ਦੌਰਾਨ ਡਾ. ਸੁਨੀਲ ਕੁਮਾਰ (ਵੀਓ ਘਨੌਰ), ਡਾ. ਅਮਰਿੰਦਰ ਸਿੰਘ (ਵੀਓ ਅਜਰਾਵਰ), ਐਸਵੀਆਈ ਰਾਜਪੁਰਾ ਵੀਰਪ੍ਰੀਤ ਸਿੰਘ, ਵੀਆਈ ਉਕਸੀ ਜਸਵਿੰਦਰ ਸਿੰਘ, ਅਤੇ ਵੀਆਈ ਬਖਸ਼ੀਵਾਲਾ ਗੁਰਪ੍ਰੀਤ ਸਿੰਘ ਦੁਆਰਾ ਨੇ ਵੀ ਇਲਾਜ ਕੀਤਾ। ਕੈਂਪ ਮੌਕੇ ਨਿਸ਼ਾਂਤ ਸ਼ਰਮਾ, ਪ੍ਰਧਾਨ, ਐਨੀਮਲ ਕੇਅਰ ਐਸੋਸੀਏਸ਼ਨ ਰਾਜਪੁਰਾ, ਹੇਮੰਤ ਸੈਣੀ, ਨਿਤੇਸ਼ ਸਚਦੇਵਾ ਅਤੇ ਵਲੰਟੀਅਰ ਵੀ ਮੌਜੂਦ ਸਨ।ਉਨ੍ਹਾਂ ਨੇ ਵਿਭਾਗ ਦਾ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button
error: Content is protected !!