ਜ਼ਿੱਲਾ ਪੁਲਿਸ ਕਪਤਾਨ ਵਲੋਂ ਸਖਤ ਦਿਸ਼ਾ ਨਿਰਦੇਸ਼ ਜਾਰੀ, ਗੁੰਡਾ ਗਰਦੀ, ਭਿ੍ਸ਼ਟਾਚਾਰ ਅਤੇ ਡਿਊਟੀ ਤੋਂ ਕੋਤਾਹੀ ਬਰਦਾਸ਼ਤ ਨਹੀ
ਨਸ਼ਾ ਤਸਕਰਾਂ ਨੂੰ ਅਪਣੇ ਧੰਧੇ ਬੰਦ ਕਰਨ ਅਤੇ ਨਸ਼ਾ ਸੇਵਨ ਕਰਨ ਵਾਲਿਆਂ ਨੂੰ ਨਸ਼ੇ ਦਾ ਤਿਆਗ ਕਰ ਚੰਗੇ ਸ਼ਹਿਰੀ ਵਾਂਗ ਜੀਵਨ ਜਿਊਣ ਦੀ ਨਸੀਹਤ

ਮਾਲੇਰ ਕੋਟਲਾ 6 ਸਤੰਬਰ ( ਸੂਤਰ )

ਪੰਜਾਬ ਸਰਕਾਰ ਵਲੋਂ ਮੁੜ ਸ ਹਰਕਮਲਪ੍ਰੀਤ ਸਿੰਘ ਖੱਖ ਨੂੰ ਜ਼ਿਲਾ ਮਾਲੇਰਕੋਟਲਾ ਦਾ ਸੀਨੀਅਰ ਪੁਲਿਸ ਕਪਤਾਨ ਨਿਯੁਕਤ ਕੀਤੇ ਜਾਣ ਤੋਂ ਬਾਦ ਉਹਨਾਂ ਅਪਣਾ ਅਹੁਦਾ ਸੰਭਾਲਦਿਆਂ ਹੀ ਅਪਣੇ ਅਪਣੇ ਅਧਿਨ ਤੈਨਾਤ ਸਮੂਚੇ ਮਲੇਰ ਕੋਟਲਾ ਜਿਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫਤਰਾ ਵਿਚ ਅਪਣੇ ਕੰਮਾ ਦੇ ਸਬੰਧ ਵਿਚ ਆਉਣ ਵਾਲੇ ਲੋੜਵੰਦਾਂ ਦੇ ਕੰਮ ਪਹਿਲ ਦੇ ਅਧਾਰ ਤੇ’ ਕਰਨ ਦੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਜ਼ਿੱਲਾ ਪੁਲਿਸ ਕਪਤਾਨ ਵਲੋਂ ਇਹ ਸਪਸ਼ਟ ਕਿਹਾ ਗਿਆ ਹੈ ਕਿ ਉਹਨਾਂ ਵਲੋਂ ਜ਼ਿਲੇ ਵਿੱਚ ਨਸ਼ਾ ਤਸਕਰੀ, ਨਸ਼ੇ ਦਾ ਸੇਵਨ, ਗੁੰਡਾ ਗਰਦੀ, ਭਿ੍ਸ਼ਟਾਚਾਰ ਅਤੇ ਕੰਮਾ ਤੋ ਕੋਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ ।

ਉਹਨਾਂ ਨਸ਼ਾ ਤਸਕਰਾਂ ਨੂੰ ਅਪਣੇ ਧੰਧੇ ਬੰਦ ਕਰਨ ਅਤੇ ਨਸ਼ਾ ਸੇਵਨ ਕਰਨ ਵਾਲਿਆਂ ਨੂੰ ਨਸ਼ੇ ਦਾ ਤਿਆਗ ਕਰ ਚੰਗੇ ਸ਼ਹਿਰੀ ਵਾਂਗ ਜੀਵਨ ਜਿਊਣ ਦੀ ਨਸੀਹਤ ਕੀਤੀ. ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਿੱਲ੍ਹਾ ਪੁਲਿਸ ਮੁੱਖੀ ਵਲੋਂ ਸ਼ਹਿਰ ਮਲੇਰ ਕੋਟਲਾ ਵਿਖੇ ਦਿੱਲੀ ਗੇਟ ਤੋਂ ਪਿੱਪਲ ਵਾਲਾ ਚੌਕ ਅਤੇ ਸਰਕਾਰੀ ਕਾਲੇਜ ਤੋਂ ਬੱਸ ਸਟੈਂਡ ਅਤੇ ਆਸਪਾਸ ਦੇ ਬੱਸ ਸਟੈਂਡ ਤਕ ਆਉਣ ਜਾਣ ਵਾਲੇ ਰਸਤਿਆਂ ਤੇ ਸਕੂਲਾਂ, ਕਾਲਜਾਂ ਦੇ ਸਵੇਰ ਸਮੇਂ ਲੱਗਣ ਅਤੇ ਛੁੱਟੀ ਸਮੇਂ ਪੁਲਿਸ ਗਸ਼ਤ ਵਧਾਉਣ ਲਈ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾ ਜੋ ਸਕੂਲ ਕਾਲਜ਼ ਆਉਣ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਕੋਈ ਕੋਈ ਪਰੇਸ਼ਾਨੀ ਪੇਸ਼ ਨਾ ਆਵੇ ਜਿੱਲ੍ਹਾ ਪੁਲਿਸ ਮੁੱਖੀ ਦਾ ਸਪਸ਼ਟ ਕਹਿਣ ਹੈ ਕੀ ਜ਼ਿਲੇ ਅੰਦਰ ਗੁੰਡਾ ਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ|

ਜ਼ਿੱਲਾ ਨਿਵਾਸੀਆਂ ਨੂੰ ਜ਼ਿਲੇ ਵਿੱਚੋ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਅਪਣਾ ਪੂਰਨ ਸਹਿਯੋਗ ਦੇਣ ਲਈ ਸਮੂਹ ਜਿੱਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਪੂਰਾ ਵਿਸ਼ਵਾਸ ਦਿਵਾਉਂਦੇ ਹੋਏ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚੋ ਨਸ਼ਾ, ਗੁੰਡਾਗਰਦੀ ਅਤੇ ਅਵਾਰਾਗਰਦੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਮਾਲੇਰਕੋਟਲਾ ਪੁਲਿਸ ਵਲੋਂ ਪੂਰੇ ਯਤਨ ਕੀਤੇ ਜਾਣਗੇ|



