Uncategorized

ਬਠਿੰਡਾ ਵਿੱਚ ਆਧੁਨਿਕ ਆਧਾਰ ਸੇਵਾ ਕੇਂਦਰ ਦੀ ਸ਼ੁਰੂਆਤ

ਨਵਾਂ ਆਧਾਰ ਬਣਾਉਣ, ਬਾਇਓਮੈਟ੍ਰਿਕ ਅਤੇ ਡੈਮੋਗ੍ਰਾਫਿਕ ਅਪਡੇਟ, ਆਧਾਰ ਡਾਊਨਲੋਡ ਅਤੇ ਰੰਗੀਨ ਪ੍ਰਿੰਟ ਸਮੇਤ ਵੱਖ-ਵੱਖ ਸੇਵਾਵਾਂ ਦਿੱਤੀਆਂ ਜਾਣਗੀਆਂ

ਬਠਿੰਡਾ, 1 ਅਗਸਤ ( ਸੂਤਰ )


ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਵਾਸੀਆਂ ਨੂੰ ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ ਸੁਵਿਧਾਜਨਕ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣ ਲਈ ਆਧਾਰ ਸੇਵਾ ਕੇਂਦਰ ਐੱਸ.ਸੀ.ਐਫ-21, ਗਰਾਊਂਡ ਫਲੋਰ ਪੁੱਡਾ ਕੰਪਲੈਕਸ 100 ਫੁੱਟੀ ਰੋਡ, ਬਠਿੰਡਾ ਵਿਖੇ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀ.ਐਲ.ਐਸ. ਇੰਟਰਨੈਸ਼ਨਲ ਸਰਵਿਸਿਜ਼ ਲਿਮਟਿਡ ਵੱਲੋਂ ਸ਼ੁਰੂ ਕੀਤਾ ਗਿਆ ਹੈ ।

ਇਸ ਦਾ ਉਦਘਟਾਨ ਕਰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਅਭਿਨਵ ਗੋਇਲ ਨੇ ਦੱਸਿਆ ਕਿ ਇਹ ਆਧਾਰ ਸੇਵਾ ਕੇਂਦਰ ਹਫ਼ਤੇ ਦੇ ਸਾਰੇ ਸੱਤ ਦਿਨ ਖੁੱਲ੍ਹਾ ਰਹੇਗਾ, ਜਿੱਥੇ ਨਵਾਂ ਆਧਾਰ ਬਣਾਉਣ, ਬਾਇਓਮੈਟ੍ਰਿਕ ਅਤੇ ਡੈਮੋਗ੍ਰਾਫਿਕ ਅਪਡੇਟ, ਆਧਾਰ ਡਾਊਨਲੋਡ ਅਤੇ ਰੰਗੀਨ ਪ੍ਰਿੰਟ ਸਮੇਤ ਵੱਖ-ਵੱਖ ਸੇਵਾਵਾਂ ਸਰਕਾਰ ਵੱਲੋਂ ਨਿਰਧਾਰਿਤ ਫੀਸ ਅਨੁਸਾਰ ਉਪਲਬਧ ਹੋਣਗੀਆਂ। ਕੇਂਦਰ ਵਿੱਚ ਆਧੁਨਿਕ ਸਹੂਲਤਾਂ ਅਤੇ ਸਿਖਲਾਈ ਪ੍ਰਾਪਤ ਸਟਾਫ਼ ਦੀ ਵਿਵਸਥਾ ਕੀਤੀ ਗਈ ਹੈ।

ਉਹਨਾਂ ਬਠਿੰਡਾ ਅਤੇ ਨੇੜਲੇ ਇਲਾਕਿਆਂ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਧਾਰ ਨਾਲ ਸਬੰਧਤ ਸੇਵਾਵਾਂ ਲਈ ਇਸ ਕੇਂਦਰ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਲੋੜ ਪੈਣ ‘ਤੇ ਪਹਿਲਾਂ ਤੋਂ ਆਨਲਾਈਨ ਅਪਾਇੰਟਮੈਂਟ ਵੀ ਬੁੱਕ ਕਰਵਾ ਸਕਦੇ ਹਨ।

ਇਸ ਮੌਕੇ ਉਹਨਾਂ ਨਾਲ ਡੀ.ਐਫ.ਐੱਸ.ਸੀ. ਗੁਰਤਾਰ ਸਿੰਘ, ਡੀ.ਐਫ.ਐੱਸ.ਓ. ਹਰਸ਼ਿਤ ਮਹਿਤਾ ਅਤੇ ਹੋਰ ਅਧਿਕਾਰੀ ਆਦਿ ਹਾਜ਼ਿਰ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected !!