ਗਿਆਨਮ ਸੰਸਕ੍ਰਿਤੀ ਵਲੋਂ ਰਾਸ਼ਨ ਕਾਰਡਾਂ ਦੇ ਆਨਲਾਈਨ ਫਾਰਮ ਮੁਫਤ ਭਰਨ ਦੀ ਸੇਵਾ ਸ਼ੁਰੂ

ਮਲੇਰਕੋਟਲਾ 24 ਜੁਲਾਈ ( ਵਾਸ਼ਿਸ਼ਟ )

ਸ਼ਹਿਰ ਮਲੇਰਕੋਟਲਾ ਦੀ ਮਸ਼ਹੂਰ ਸੇਵਾ ਸੰਸਥਾ ਗਿਆਨਮ ਸੰਸਕ੍ਰਿਤੀ ਵਲੋਂ ਸਰਕਾਰ ਦੀ ਸਕੀਮ ਤਹਿਤ ਰਾਸ਼ਨ ਕਾਰਡ ਬਣਵਾਉਣ ਲਈ ਆਨਲਾਈਨ ਮੁਫ਼ਤ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਉਕਤ ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਸੰਸਥਾਪਕ ਸਲੋਨੀ ਗੋਇਲ (ਦੁਰਗਾ ਵਾਹਿਨੀ) ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਟੀਮ ਮਦਨ ਮਦਹੋਸ਼, ਮਾਲਤੀ ਸਿੰਗਲਾ, ਸੋਨੂੰ ਮਿਰਚੀਆ, ਤਨੂ ਗਰਗ , ਉਰਮਿਲਾ ਗੋਇਲ ਤੇ ਵਿਸ਼ੇਸ਼ਿਕਾ ਸਿੰਘਲ ਦੇ ਸਹਿਯੋਗ ਨਾਲ ਯੋਗ ਲਾਭਪਾਤਰੀਆਂ ਨੂੰ ਚਾਰ ਘੰਟੇ ਰੋਜ਼ਾਨਾ ਮੁਫ਼ਤ ਸੇਵਾ ਦੇਣ ਦਾ ਫੈਸਲਾ ਕੀਤਾ ਹੈ।

ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਦੇ ਪ੍ਰਮੁੱਖ ਸਹਿਯੋਗੀ ਮਦਨ ਮਦਹੋਸ਼ ਸਾਬਕਾ ਮਿਉਂਸਪਲ ਕੌਂਸਲਰ ਨੇ ਸਰਕਾਰ ਦੀ ਇਸ ਸਕੀਮ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 10 ਲੱਖ ਰਾਸ਼ਨ ਕਾਰਡ ਬਣਾਉਣ ਦਾ ਜੋ ਟੀਚਾ ਮਿੱਥਿਆ ਹੈ ਉਹ 21 ਦਿਨਾਂ ਵਿੱਚ ਪੂਰਾ ਕਰਨਾ ਹੈ ਜਿਸ ਵਿੱਚ ਸੱਤ ਲੱਖ ਰਾਸ਼ਨ ਕਾਰਡ ਯੋਗ ਲਾਭਪਾਤਰੀਆਂ ਤੇ ਤਿੰਨ ਲੱਖ ਰਾਸ਼ਨ ਕਾਰਡ ਈ-ਸ਼ਰਮ ਕਾਰਡ ਧਾਰਕਾਂ ਭਾਵ ਮਾਈਗਰੇਟਡ ਵਿਅਕਤੀਆਂ ਦੇ ਵੀ ਬਣਾਏ ਜਾਣਗੇ। ਇਸ ਸਕੀਮ ਵਿੱਚ ਨਵੇਂ ਰਾਸ਼ਨ ਕਾਰਡਾਂ ਦੇ ਨਾਲ ਨਾਲ ਪੁਰਾਣੇ ਰਾਸ਼ਨ ਕਾਰਡਾਂ ਵਿੱਚ ਨਾਮ ਵੀ ਦਰਜ ਕੀਤੇ ਜਾ ਰਹੇ ਹਨ।

ਮਾਲਤੀ ਸਿੰਗਲਾ ਸਾਬਕਾ ਮਿਉਂਸਪਲ ਕੌਂਸਲਰ ਨੇ ਸਲੋਨੀ ਗੋਇਲ ਦੀਆਂ ਅਣਥੱਕ ਕੋਸ਼ਿਸ਼ਾਂ ਤੇ ਮਿਹਨਤ ਨੂੰ ਸਲਾਮ ਕਰਦਿਆਂ ਦਸਿਆ ਕਿ ਗਿਆਨਮ ਸੰਸਕ੍ਰਿਤੀ ਮਲੇਰਕੋਟਲਾ ਵਲੋਂ ਹੁਣ ਤੱਕ ਲਗਭਗ ਚਾਲੀ ਦੇ ਕਰੀਬ ਫਾਰਮ ਭਰੇ ਜਾ ਚੁੱਕੇ ਹਨ ਜੋ ਕਿ ਸਫਲਤਾ ਪੂਰਵਕ ਸਵਿਕਾਰ ਹੋਏ ਹਨ।

ਸਲੋਨੀ ਗੋਇਲ ਨੇ ਉਕਤ ਮੁਫ਼ਤ ਸੇਵਾ ਦਾ ਲਾਭ ਲੈਣ ਲਈ ਪ੍ਰੇਰਦਿਆਂ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਲੋਕ ਕਿਸੇ ਹੋਰ ਵਸੀਲੇ ਤੱਕ ਪਹੁੰਚ ਨਹੀਂ ਕਰ ਸਕਦੇ ਉਹ ਆਪਣਾ ਨਵਾਂ ਰਾਸ਼ਨ ਕਾਰਡ ਬਣਵਾਉਣ ਦੇ ਮੁਫ਼ਤ ਫਾਰਮ ਭਰਵਾਉਣ ਲਈ ਲੋੜੀਂਦੇ ਡਾਕੂਮੈਂਟਸ ਜਿਵੇਂ ਪਰਿਵਾਰ ਦੇ ਹਰ ਮੈਂਬਰ ਦਾ ਆਧਾਰ ਕਾਰਡ, ਫੋਟੋ, ਇੱਕ ਸਾਂਝੀ ਫੋਟੋ, ਲਿੰਕਡ ਮੁਬਾਇਲ, ਬਿਜਲੀ ਦਾ ਬਿਲ, ਗੈਸ ਦੀ ਕਾਪੀ ਆਦਿ ਲੈ ਕੇ ਉਨ੍ਹਾਂ ਦੇ ਨਿਵਾਸ ਸਥਾਨ ਛੋਟਾ ਚੌਂਕ ਵਿਖੇ ਆ ਸਕਦੇ ਹਨ।



